ਸ਼ੇਰਪੁਰ (ਹਰਜੀਤ ਕਾਤਿਲ) ਨਹਿਰੂ ਯੁਵਕ ਕੇਂਦਰ ਸੰਗਰੂਰ ਵੱਲੋਂ ਅੱਜ ਇੱਥੇ ਸਮਾਜ ਭਲਾਈ ਮੰਚ
ਸ਼ੇਰਪੁਰ ਦੇ ਦਫ਼ਤਰ ਵਿੱਚ ਜ਼ਿਲ੍ਹਾ ਪੱਧਰੀ ਯੂਥ ਕਨਵੈਨਸ਼ਨ ਕਰਵਾਈ ਗਈ । ਜ਼ਿਲ੍ਹਾ ਯੂਥ
ਕੁਆਰਡੀਨੇਟਰ ਸਰਦਾਰ ਜਗਜੀਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ ਅਨੁਸਾਰ ਇਸ ਕਨਵੈਨਸ਼ਨ ਵਿੱਚ
ਵੱਖ ਵੱਖ ਪਿੰਡਾਂ ਦੇ ਨੌਜਵਾਨ ਮੁੰਡੇ ਕੁੜੀਆਂ ਨੇ ਭਾਗ ਲਿਆ । ਸਮਾਜ ਭਲਾਈ ਮੰਚ ਦੇ ਆਗੂ
ਰਾਜਿੰਦਰਜੀਤ ਸਿੰਘ ਕਾਲਾਬੂਲਾ ਨੇ ਇਸ ਸਮੇਂ ਬੋਲਦਿਆਂ ਕਿਹਾ, ਕਿ ਨੌਜਵਾਨਾਂ ਨੂੰ ਦੇਸ਼ ਦੇ
ਚੰਗੇ ਭਵਿੱਖ ਲਈ ਮੋਹਰੀ ਹੋ ਕੇ ਕੰਮ ਕਰਨਾ ਚਾਹੀਦਾ ਹੈ, ਸਿਹਤ ਸਿੱਖਿਆ ਅਤੇ ਵਾਤਾਵਰਨ ਦੀ
ਹਾਲਤ ਨੂੰ ਸੁਧਾਰਨਾ ਸਾਡੇ ਲਈ ਮੁੱਖ ਚੁਣੌਤੀਆਂ ਹਨ । ਨਹਿਰੂ ਯੁਵਕ ਕੇਂਦਰ ਸੰਸਥਾ ਦੇ
ਲੇਖਾਕਾਰ ਬਲਵਿੰਦਰ ਕੁਮਾਰ ਐਨ ਵਾਈ ਸੀ, ਗੁਰਪ੍ਰੀਤ ਸਿੰਘ ਮੱਲੂਮਾਜਰਾ, ਮੈਡਮ ਚਰਨਜੀਤ ਕੌਰ
ਮਲੇਰਕੋਟਲਾ, ਗੁਰਪ੍ਰੀਤ ਸਿੰਘ ਮੀਮਸਾ ਅਤੇ ਕੁਲਵੀਰ ਸਿੰਘ ਸ਼ੇਰਪੁਰ ਨੇ ਵੀ ਇਸ ਸਮੇਂ ਆਪਣੇ
ਵਿਚਾਰ ਪੇਸ਼ ਕੀਤੇ । ਮੈਡਮ ਪਰਮਜੀਤ ਕੌਰ ਬੜੀ, ਬੇਅੰਤ ਸਿੰਘ ਕਾਲਾਬੂਲਾ, ਸੁਰਜੀਤ ਕੌਰ ਟਿੱਬਾ
ਅਤੇ ਮਨਜੀਤ ਕੌਰ ਸ਼ੇਰਵਾਨੀ ਕੋਟ ਵੀ ਸਮੇਂ ਹਾਜ਼ਰ ਸਨ ।