ਸੰਗਰੂਰ,28 ਮਾਰਚ(ਕਰਮਜੀਤ ਰਿਸ਼ੀ) ਪਿਛਲੇ ਦਿਨੀ ਵੱਖ-ਵੱਖ ਸਕੂਲਾਂ ਵਿੱਚ ਇੰਡੀਅਨ ਟੇਲ਼ੈਟ
ਦੁਆਰਾ 5ਵੀ ਇੰਡੀਅਨ ਪ੍ਰਤਿਭਾ ਮੁਕਾਬਲਾ ਕਰਵਾਇਆ ਗਿਆ ਸੀ। ਇਸ ਮੁਕਾਬਲੇ ਦੇ ਪਹਿਲੇ ਗੇੜ ਵਿੱਚ
ਅਕਾਲ ਅਕਾਦਮੀ ਦੇ 210 ਵਿਦਿਆਰਥੀਆਂ ਨੇ ਹਿੱਸਾ ਲਿਆ। ਭਾਰਤ ਦੇ ਕੇਵਲ 400 ਵੁਦਿਆਰਥੀਆਂ ਨੂੰ
ਦੂਜੇ ਗੇੜ ਲਈ ਚੁਣਿਆ ਗਿਆ ਸੀ, ਜਿੰਨ੍ਹਾ ਵਿਚੋ 81 ਵਿਦਿਆਰਥੀ ਅਕਾਲ ਅਕਾਦਮੀ ਤੇਜਾ ਸਿੰਘ
ਵਾਲਾ ਦੇ ਸਨ। ਦੂਜੇ ਦੌਰ ਵਿੱਚ 5ਵੇ ਇੰਡੀਅਨ ਪ੍ਰਤਿਭਾ ਲਈ ਪ੍ਰੀਖਿਆ ਮੁਕਾਬਲਾ 2 ਫਰਵਰੀ ਨੂੰ
ਕਰਵਾਇਆ ਗਿਆ। ਜਿਸ ਵਿੱਚ ਅਕਾਦਮੀ ਦੇ ਵਿਦਿਆਰਥੀਆਂ ਦੇ ਬੇਮਿਸਾਲ ਪ੍ਰਦਰਸ਼ਨ ਲਈ ਅਕੈਡਮੀ ਦੇ 10
ਵਿਦਿਆਰਥੀਆਂ ਨੂੰ ਨੈਸ਼ਨਲ ਪੱਧਰ ਦੇ ਵੱਖ-ਵੱਖ ਸ਼ਾਨਦਾਰ ਇਨਾਮ ਦਿੱਤੇ ਗਏ।
ਇਸ ਮੌਕੇ ਪ੍ਰਿੰਸੀਪਲ ਸਾਹਿਬਾ ਸੀ੍ਰਮਤੀ ਸੰਦੀਪ ਕੌਰ ਨੇ ਬੋਲਦਿਆ ਕਿਹਾ ਕਿ ਅਸੀ ਬਹੁਤ ਮਾਣ
ਮਹਿਸੂਸ ਕਰਦੇ ਹਾਂ ਕਿ ਬੱਚਿਆਂ ਦੀ ਅਣਥੱਕ ਮਿਹਨਤ ਸਦਕਾ ਸਾਡਾ ਸਕੂਲ ਭਾਰਤ ਦੇ 100 ਸਭ ਤੋ
ਵਧੀਆ ਸਕੂਲ ਵਿਚੋ ਅਕਾਦਮਿਕ ਸਾਲ 2017-18 ਵਿੱਚ ਕੌਮੀ ਪੱਧਰ ਤੇ ਚੁਣਿਆ ਗਿਆ ਹੈ।ਇੰਡੀਅਨ
ਟੇਲ਼ੈਟ ਪ੍ਰੀਖਿਆ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ, ਸਾਡੇ ਸਕੂਲ ਨੂੰ ਰਾਸ਼ਟਰੀ ਪੱਧਰ ਤੇ ਵੀ ਗੋਲਡਨ
ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਮੌਕੇ ਪ੍ਰਿੰਸੀਪਲ ਨੇ ਸਾਇੰਸ ਅਧਿਆਪਕ ਮਿਸ ਤਰਨਵੀਰ
ਕੌਰ, ਮੈਥ ਅਧਿਆਪਕ ਗੁਰਨਾਮ ਸਿੰਘ, ਇੰਗਲਿਸ਼ ਅਧਿਆਪਕਾਂ ਸੰਦੀਪ ਕੌਰ ਅਤੇ ਮੈਡਮ ਰਣਜੀਤ ਕੌਰ
ਨੂੰ ਬੱਚਿਆਂ ਦੀ ਵਧੀਆ ਕਾਰਗੁਜ਼ਾਰੀ ਲਈ ਵਧਾਈ ਦਿੱਤੀ।