ਮਾਨਸਾ ( ਤਰਸੇਮ ਸਿੰਘ ਫਰੰਡ ) ਭਲਾਈ ਦਾ ਜਮਾਨਾ ਨਹੀ ਰਿਹਾ ਭਾਈ ਇਹ ਦਾਸਤਾਨ ਹੈ ਇਥੋਂ
ਥੋੜੀ ਦੂਰ ਪਿੰਡ ਰੱਲਾ ਦੀ ਜਿਥੇ ਇੱਕ ਮੋਟਰਸਾਈਕਲ ਤੋਂ ਡਿੱਗੀ ਔਰਤ ਨੂੰ ਆਪਣੀ ਗੱਡੀ ਵਿੱਚ
ਲਿਜਾ ਕੇ ਇਲਾਜ ਲਈ ਦਾਖਲ ਕਰਵਾਇਆ । ਇਸ ਪੂਰੇ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਗੁਰਮੀਤ
ਸਿੰਘ ਪੁੱਤਰ ਭਗਵਾਨ ਸਿੰਘ ਵਾਸੀ ਪਿੰਡ ਭੁਪਾਲ ਨੇ ਕਿ ਬੀਤੇ ਕੱਲ ਮੈਂ ਰੱਲੇ ਨਹਿਰ ਵਾਲੇ ਬੱਸ
ਅੱਡੇ ਤੇ ਖੜਾ ਸੀ ਕਿ ਇੱਕ ਮੋਟਰਸਾਈਕਲ ਸਵਾਰ ਲੜਕੇ ਦਾ ਮੋਟਰਸਾਈਕਲ ਸਲਿੱਪ ਕਰਕੇ ਡਿੱਗ ਗਿਆ
ਜਿਸਨੂੰ ਉਥੇ ਇੱਕਤਰ ਲੋਕਾਂ ਵੱਲੋਂ ਚੁੱਕਿਆ ਗਿਆ ਤੇ ਮੋਟਰਸਾਈਕਲ ਤੇ ਸਵਾਰ ਔਰਤ ਨੂੰ ਪੈਰ ਤੇ
ਸੱਟ ਲੱਗਣ ਕਰਕੇ ਮੈਂ ਆਪਣੀ ਗੱਡੀ ਵਿੱਚ ਬਿਠਾਇਆ ਤੇ ਮਾਨਸਾ ਦੇ ਇੱਕ ਪ੍ਰਾਈਵੇਟ ਹਸਪਤਾਲ
ਵਿੱਚ ਇਲਾਜ ਲਈ ਭਰਤੀ ਕਰਵਾ ਦਿੱਤਾ ਤੇ ਆਪਣੇ ਪਿੰਡ ਚਲਾ ਗਿਆ ਦੂਸਰੇ ਦਿਨ ਮੈਂ ਉਸਦਾ ਪਤਾ
ਲੈਣ ਆਇਆ ਤਾਂ ਉਲਟਾ ਮੇਰੇ ਤੇ ਹੀ ਐਕਸੀਡੈਂਟ ਦਾ ਦੋਸ਼ ਲਗਾ ਦਿੱਤਾ ਤਾਂ ਮੈਰੇ ਤਾਂ ਪੈਰਾਂ
ਥੱਲੋ ਜਮੀਨ ਹੀ ਨਿਕਲ ਗਈ । ਲੈ ਕਰਲੋ ਭਲਾਈ । ਇਸ ਮੌਕੇ ਹਾਜਰ ਲਾਭਾ ਨਾਮੀ ਵਿਆਕਤੀ ਨੇ
ਦੱਸਿਆ ਕਿ ਗੁਰਮੀਤ ਸਿੰਘ ਕੋਈ ਕਸੂਰ ਨਹੀ ਇਸ ਨੇ ਇਹਨਾਂ ਦੀ ਮੱਦਦ ਕੀਤੀ ਹੈ ਇਨਸਾਨੀਅਤ ਦੇ
ਨਾਤੇ । ਇਥੇ ਜਿਕਰਯੋਗ ਹੈ ਸਰਕਾਰ ਨੇ ਜਗ੍ਹਾ ਜਗ੍ਹਾ ਫਲੈਕਸ ਲਗਾਏ ਹਨ ਕਿ ਐਕਸੀਡੈਂਟ ਵਿੱਚ
ਹਰ ਕਿਸੇ ਨੇ ਇਨਸਾਨੀਅਤ ਦੇ ਮੌਕੇ ਤੇ ਜਿਸ ਤਰ੍ਹਾਂ ਦੀ ਵੀ ਮੱਦਦ ਹੋ ਕਰਨੀ ਚਾਹੀਦੀ ਹੈ ।
ਉਹਨਾਂ ਸਰਕਾਰ ਨੂੰ ਕਿਹਾ ਕਿ ਸਰਕਾਰ ਜੀ ! ਇਥੇ ਤਾਂ ਉਲਟੀ ਹੀ ਗੰਗਾ ਵਹਿ ਤੁਰੀ ਲੈ ਕਰਲੋ
ਮੱਦਦ ।