ਲੁਧਿਆਣਾ, 27 ਮਾਰਚ (000)-ਵਿੱਤੀ ਸਾਲ 2018-19 ਲਈ ਜ਼ਿਲ•ਾ ਲੁਧਿਆਣਾ ਦੇ ਸ਼ਰਾਬ ਦੇ ਠੇਕਿਆਂ
ਦਾ ਡਰਾਅ ਆਫ ਲਾਟਸ ਕੱਢਣ ਦਾ ਕੰਮ ਉਪ ਆਬਕਾਰੀ ਤੇ ਕਰ ਕਮਿਸ਼ਨਰ-ਕਮ-ਕੂਲੈਕਟਰ, ਲੁਧਿਆਣਾ
ਮੰਡਲ, ਲੁਧਿਆਣਾ ਸ਼੍ਰੀ ਪਵਨ ਗਰਗ ਦੀ ਪ੍ਰਧਾਨਗੀ ਹੇਠ ਨੇਪਰੇ ਚਾੜਿਆ ਗਿਆ। ਦੱਸਣਯੋਗ ਹੈ ਕਿ
ਜ਼ਿਲ•ਾ ਲੁਧਿਆਣਾ ਦਾ ਆਬਕਾਰੀ ਮਾਲੀਆ 827.95 ਕਰੋੜ ਰੁਪਏ ਹੈ।
ਇਸ ਸਮੇਂ ਆਬਕਾਰੀ ਤੇ ਕਰ ਵਿਭਾਗ ਵੱਲੋਂ ਵਧੀਕ ਆਬਕਾਰੀ ਤੇ ਕਰ ਕਮਿਸ਼ਨਰ-1 ਸ਼੍ਰੀ ਕੁਮਾਰ ਸੌਰਵ
ਰਾਜ, ਜਿਲ•ਾ ਪ੍ਰਸ਼ਾਸ਼ਨ ਵੱਲੋਂ ਸ਼੍ਰੀ ਪ੍ਰਦੀਪ ਕੁਮਾਰ ਅਗਰਵਾਲ ਡਿਪਟੀ ਕਮਿਸ਼ਨਰ, ਲੁਧਿਆਣਾ ਅਤੇ
ਸ਼੍ਰੀਮਤੀ ਨੀਰੂ ਕਤਿਆਲ ਗੁਪਤਾ ਵਧੀਕ ਡਿਪਟੀ ਕਮਿਸ਼ਨਰ, ਜਗਰਾਉਂ ਬਤੌਰ ਨਿਗਰਾਨ ਹਾਜ਼ਰ ਸਨ।
ਸਾਰੀ ਕਾਰਵਾਈ ਸ਼ਾਂਤੀ ਪੂਰਵਕ ਸਿਰੇ ਚਾੜੀ ਗਈ।
ਜ਼ਿਲ•ਾ ਲੁਧਿਆਣਾ 697 ਦੇਸ਼ੀ ਸ਼ਰਾਬ ਦੇ ਠੇਕੇ ਅਤੇ 580 ਅੰਗਰੇਜੀ ਸ਼ਰਾਬ ਦੇ ਠੇਕਿਆਂ ਨੂੰ 149
ਗਰੁੱਪਾਂ ਵਿੱਚ ਵੰਡ ਕੇ ਡਰਾਅ ਆਫ ਲਾਟਸ ਰਾਹੀਂ ਅਲਾਟ ਕੀਤੇ ਗਏ। ਇਸ ਸਮੇਂ ਠੇਕੇਦਾਰਾਂ
ਵੱਲੋਂ ਕਾਫੀ ਉਤਸ਼ਾਹ ਦਿਖਾਇਆ ਗਿਆ। ਲੁਧਿਆਣਾ ਜਿਲ•ੇ ਦਾ ਆਬਕਾਰੀ ਮਾਲੀਆ 827.95 ਕਰੋੜ ਰੁਪਏ
ਹੈ।
ਇਸ ਵੰਡ ਦੌਰਾਨ ਲੁਧਿਆਣਾ ਕਾਰਪੋਰੇਸ਼ਨ ਵਿੱਚ ਮਲਹੋਤਰਾ ਗਰੁੱਪ ਨੂੰ 23, ਰਾਜੂ ਸ਼ਰਮਾ ਗਰੁੱਪ
ਨੂੰ 18, ਚਰਨਜੀਤ ਸਿੰਘ ਬਜ਼ਾਜ ਨੂੰ 19 ਅਤੇ ਸਿੰਡੀਕੇਟ ਨੂੰ 5 ਡਰਾਅ ਨਿਕਲੇ। ਇਸ ਵਾਰ ਸਰਕਾਰ
ਨੇ ਨਵੀਂ ਆਬਕਾਰੀ ਨੀਤੀ ਵਿੱਚ ਵੱਡੇ ਗਰੁੱਪਾਂ ਦੀ ਅਜਾਰੇਦਾਰੀ ਤੋੜ ਕੇ ਸ਼ਰਾਬ ਦੇ ਕਾਰੋਬਾਰ
ਨੂੰ ਤਕਰੀਬਨ 5-5 ਕਰੋੜ ਦੇ ਛੋਟੇ ਗਰੁੱਪਾਂ ਵਿੱਚ ਬਣਾ ਕੇ ਵੇਚਿਆ । ਇਸ ਨੀਤੀ ਦਾ ਚਾਰੇ
ਪਾਸੇ ਕਾਫੀ ਸਵਾਗਤ ਕੀਤਾ ਗਿਆ ਕਿਉਂਕਿ ਵਿੱਤੀ ਸਾਲ 2018-19 ਲਈ ਸ਼ਰਾਬ ਦੇ ਕੋਟੇ ਵਿੱਚ
ਤਕਰੀਬਨ 30-33 ਫੀਸਦੀ ਦਾ ਘਾਟਾ ਕੀਤਾ ਗਿਆ ਹੈ।