ਮਾਨਸਾ ( ਤਰਸੇਮ ਸਿੰਘ ਫਰੰਡ ) ਅੱਜ ਉਸ ਵਕਤ ਮਾਨਸਾ ਦੀਆਂ ਗਲੀਆਂ ਵਿੱਚ ਮਾਤਮ ਛਾ ਗਿਆ
ਜਦੋਂ ਇਹ ਖ਼ਬਰ ਸੁਣੀ ਕਿ ਉਘੇ ਨਾਟਕਾਰ ਰੰਗ ਮੰਚ ਦੇ ਬਾਬਾ ਬੋਹੜ ਪ੍ਰੋਫੈਸਰ ਅਜਮੇਰ ਸਿੰਘ ਔਲਖ
ਦੀ ਪੁਤਰੀ ਸੋਹਜ ਪ੍ਰੀਤ ਇਸ ਦੁਨੀਆ ਵਿੱਚ ਨਹੀ ਰਹੀ । ਸੋਹਜਪ੍ਰੀਤ ਅਣ ਆਈ ਮੌਤ ਤੇ ਗਹਿਰਾ
ਦੁੱਖ ਪ੍ਰਗਟ ਕਰਦਿਆਂ ਪੰਜਾਬ ਕਲਾ ਮੰਚ ਦੇ ਨਿਰਦੇਸ਼ਕ ਤਰਸੇਮ ਰਾਹੀ ਨੇ ਦੱਸਿਆ ਕਿ ਸੋਹਜ
ਪ੍ਰੀਤ ਗੁਰਵਿੰਦਰ ਬਰਾੜ ਦੀ ਪਤਨੀ ਤੇ ਉੱਘੇ ਨਾਟਕਕਾਰ ਅਜਮੇਰ ਔਲਖ ਦੀ ਪੁੱਤਰੀ ਸੀ ਜੋਕਿ
ਆਪਣੇ ਦੋ ਬੱਚਿਆਂ ਸਮੇਤ ਬਠਿੰਡਾ ਵਿਖੇ ਪਿਛਲੇ ਦੋ ਦਹਾਕਿਆਂ ਤੋਂ ਰਹਿ ਰਹੇ ਸਨ । ਅਧਿਆਪਕ
ਤੋਂ ਗਾਇਕ ਬਣੇ ਗੁਰਵਿੰਦਰ ਬਰਾੜ ਦੇ ਗਾਏ ਕਈ ਗੀਤ ਪੰਜਾਬੀ ਸਰੋਤਿਆਂ ਦੀ ਜ਼ੁਬਾਨ ’ਤੇ ਚੜੇ ਹਨ
ਅਤੇ ਨਾਟਕਕਾਰ ਅਜਮੇਰ ਔਲਖ ਰੰਗ ਮੰਚ ਦੇ ਖੇਤਰ ਵਿਚ ਬਾਬਾ ਬੋਹੜ ਵਜੋਂ ਸਤਿਕਾਰਤ ਸਥਾਨ ਰੱਖਦੇ
ਹਨ ਪਰ ਪਿਛੇ ਜਿਹੋ ਉਹਨਾਂ ਦੀ ਕੈਂਸਰ ਨਾਲ ਮੌਤ ਹੋ ਗਈ ਸੀ । ਜ਼ਿਕਰਯੋਗ ਹੈ ਕਿ ਸੋਹਜ ਔਲਖ
ਨਾਟਕਕਾਰ ਅਜਮੇਰ ਔਲਖ ਦੀ ਪੁੱਤਰੀ ਹੋਣ ਕਰਕੇ ਉਸ ਨੂੰ ਗੁੜਤ ਵਿਚ ਹੀ ਕਲਾ ਪ੍ਰਾਪਤ ਹੋ ਗਈ ਸੀ
ਅਤੇ ਸਟੇਜ ਤੇ ਉਸ ਦੀ ਪੇਸ਼ਕਾਰੀ ਹਰ ਕਿਸੇ ਨੂੰ ਪ੍ਰਭਾਵਿਤ ਕਰਦੀ ਰਹੀ । ਪੰਜਾਬੀਆਂ ਲਈ ਇਸ
ਤੋਂ ਵੱਧ ਹੋਰ ਤਰਾਸਦੀ ਕੀ ਹੋਵੇਗੀ ਕਿ ਅੱਜ ਜਦੋਂ ਵਿਸ਼ਵ ਰੰਗ ਮੰਚ ਦਿਵਸ ਮਨਾਇਆ ਜਾ ਰਿਹਾ ਹੈ
ਤਾਂ ਇਕ ਮਹਾਨ ਕਲਾਕਾਰ ਦੀ ਕਾਬਲ ਕਲਾਕਾਰ ਧੀ ਇਸ ਫ਼ਾਨੀ ਦੁਨੀਆਂ ਨੂੰ ਅਲਵਿਦਾ ਆਖ ਗਈ ।
ਤਰਸੇਮ ਰਾਹੀ ਨੇ ਬਹੁਤ ਹੀ ਦੁੱਖ ਭਰੇ ਲਹਿਜੇ ਵਿੱਚ ਦੱਸਿਆ ਕਿ ਬੀਤੇ ਵੱਲ ਝਾਤੀ ਮਾਰੀਏ ਤਾਂ
ਕੀ ਵੇਖਦੇ ਆਂ ਕਿ ਔਲਖ ਸਹਿਬ ਦੇ ਵੇਹੜੇ ਵਿੱਚ ਦੋ ਮਾਸੂਮ ਜਿੰਦਾ ਫੂਲਾਂ ਵਾਂਗੂੰ ਟਹਿਲ
ਰਹੀਆਂ ਸੀ ਹੱਸਦੀਆਂ ਖੇਡਦੀਆਂ ਤੇ ਤੋਤਲੇ ਬੋਲ ਬੋਲਦੀਆਂ ਪਰ ਅੱਜ ਜਦੋਂ ਇਹ ਆਈ ਕਿ ਔਲਖ ਜੀ
ਦੇ ਵੇਹੜੇ ਦੀ ਕਲੀ ਟਾਹਣੀਓ ਟੁੱਟ ਗਈ ਪੂਰੀ ਰੰਗ ਮੰਚ ਦੀ ਦੁਨੀਆਂ ਵਿੱਚ ਹਨੇਰਾ ਛਾ ਗਿਆ
।ਸੋਹਜ ਪ੍ਰੀਤ ਦੀ ਵੇਬਕਤੀ ਮੌਤ ਤੇ ਰੰਗਕਰਮੀ ਅਨਮੋਲ ਪ੍ਰੀਤ ,ਜਗਦੀਸ਼ ਮਿਸਤਰੀ ,ਹਰਮੀਤ ਜੱਸੀ
,ਸੱਤਪਾਲ ਕੰਡਾਰੇ ਇਕਬਾਲ ਗਿੱਲ ,ਹਰਪ੍ਰੀਤ ਸਿੰਘ ਗੋਗੀ ,ਪੱਤਰਕਾਰ ਕੁਲਵੰਤ ਛਾਜਲੀ ,ਤਰਸੇਮ
ਸਿੰਘ ਫਰੰਡ ,ਰਾਈਟਰ ਰਾਜ ਮਾਨਸਾ ,ਬਲਵਿੰਦਰ ਸਿੰਘ ਭੁਪਾਲ ਬਾਬਾ ਵਿਸ਼ਵ ਕਰਮਾ ਵਲਫੈਅਰ
ਸੁਸਾਇਟੀ ਭੁਪਾਲ ,,ਗੁਰਨੈਬ ਸਿੰਘ ਔਲਖ ਆਦਿ ਨੇ ਗਹਿਰੇ ਦੁੱਖ ਦਾ ਇਜਹਾਰ ਕੀਤਾ ਹੈ ।