ਜਗਰਾਉਂ, 28 ਮਾਰਚ (000)-ਉੱਪ ਮੰਡਲ ਮੈਜਿਸਟ੍ਰੇਟ ਸ੍ਰ. ਰਾਮ ਸਿੰਘ ਨੇ ਦੱਸਿਆ ਕਿ ਤਹਿਸੀਲ
ਕੰਪਲੈਕਸ ਜਗਰਾਉਂ ਵਿੱਚ ਸਾਲ 2018-19 ਲਈ ਵਾਹਨ ਪਾਰਕਿੰਗ ਅਤੇ ਕੰਟੀਨ ਦੇ ਠੇਕੇ ‘ਤੇ
ਖੁੱਲ•ੀ ਬੋਲੀ ਮਿਤੀ 26 ਮਾਰਚ, 2018 ਨੂੰ ਉਨ•ਾਂ ਦੇ ਦਫ਼ਤਰ ਵਿਖੇ ਰੱਖੀ ਗਈ ਸੀ ਪਰ ਇਨ•ਾਂ
ਬੋਲੀਆਂ ਵਿੱਚ ਲੋੜੀਂਦੀ ਗਿਣਤੀ ਵਿੱਚ ਬੋਲੀਕਾਰ ਸ਼ਾਮਿਲ ਨਹੀਂ ਹੋਏ ਸਨ, ਜਿਸ ਕਾਰਨ ਇਹ ਬੋਲੀ
ਮਿਤੀ 5 ਅਪ੍ਰੈੱਲ, 2018 ਨੂੰ ਕਰਵਾਈ ਜਾਵੇਗੀ।
ਉਨ•ਾਂ ਦੱਸਿਆ ਕਿ ਵਾਹਨ ਪਾਰਕਿੰਗ ਦੀ ਬੋਲੀ ਦੁਪਹਿਰ 12 ਵਜੇ ਹੋਵੇਗੀ, ਜਿਸ ਵਿੱਚ ਸ਼ਾਮਿਲ
ਹੋਣ ਵਾਲੇ ਵਿਅਕਤੀ ਨੂੰ 20 ਹਜ਼ਾਰ ਰੁਪਏ ਦਾ ਡਰਾਫ਼ਟ ਬਤੌਰ ਸਕਿਊਰਟੀ ਜਮ•ਾਂ ਕਰਾਉਣਾ ਪਵੇਗਾ।
ਸਭ ਤੋਂ ਵੱਧ ਬੋਲੀ ਦੇਣ ਵਾਲੇ ਵਿਅਕਤੀ ਨੂੰ ਕੁੱਲ ਰਕਮ ਦਾ 1/4 ਹਿੱਸਾ ਮੌਕੇ ‘ਤੇ ਜਮ•ਾ
ਕਰਾਉਣਾ ਪਵੇਗਾ। ਬਾਕੀ ਦੀ ਰਕਮ ਮਹੀਨਾਵਾਰ ਕਿਸ਼ਤਾਂ ਵਿੱਚ ਲਈ ਜਾਵੇਗੀ।
ਇਸੇ ਤਰ•ਾਂ ਕਚਹਿਰੀ ਕੰਪਾਂਊਂਡ ਦੀ ਕੰਟੀਨ ਦਾ ਸਾਲ 2018-19 ਠੇਕਾ ਬੋਲੀ ਹੁਣ ਮਿਤੀ 5
ਅਪ੍ਰੈੱਲ, 2018 ਨੂੰ ਸਵੇਰੇ 11 ਵਜੇ ਦਫ਼ਤਰ, ਉੱਪ ਮੰਡਲ ਮੈਜਿਸਟ੍ਰੇਟ ਜਗਰਾਂਉ ਵਿਖੇ ਰੱਖੀ
ਗਈ ਹੈ। ਬੋਲੀ ਵਿੱਚ ਸ਼ਾਮਿਲ ਹੋਣ ਵਾਲੇ ਵਿਅਕਤੀ ਨੂੰ 5000 ਰੁਪਏ ਬਤੌਰ ਸਕਿਊਰਟੀ ਜਮ•ਾਂ
ਕਰਵਾਉਣਾ ਹੋਵੇਗਾ ਅਤੇ ਬਾਕੀ ਦੀ ਰਕਮ ਮਹੀਨਾਵਾਰ ਕਿਸ਼ਤਾਂ ਵਿੱਚ ਵਸੂਲ ਕੀਤੀ ਜਾਵੇਗੀ। ਠੇਕੇ
ਦੀਆਂ ਸ਼ਰਤਾਂ ਅਤੇ ਹੋਰ ਜਾਣਕਾਰੀ ਲਈ ਦਫ਼ਤਰ ਉੱਪ ਮੰਡਲ ਮੈਜਿਸਟ੍ਰੇਟ ਜਗਰਾਉਂ ਵਿੱਚ ਹਰੇਕ ਕੰਮ
ਵਾਲੇ ਦਿਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਸੰਪਰਕ ਕੀਤਾ ਜਾ ਸਕਦਾ ਹੈ।