ਛਾਜਲੀ 29 ਮਾਰਚ (ਕੁਲਵੰਤ ਛਾਜਲੀ) ਸਾਲ 2017 ਦੀ 20
ਸਤੰਬਰ ਦੀ ਰਾਤ ਸੂਲਰ ਘਰਾਟ ਪਟਾਕਾ ਗੋਦਾਮ ਵਿੱਚ ਇੱਕ ਜਬਰਦਸਤ ਧਮਾਕਾ ਹੋਇਆ ਸੀ ਜਿਸ ਗੋਦਾਮ
ਵਿੱਚ ਕੰਮ ਕਰਨ ਵਾਲੇ ਸੱਤ ਨੌਜਵਾਨਾਂ ਮਜਦੂਰਾਂ ਦੀ ਮੌਤ ਹੋ ਗਈ ਸੀ। ਧਮਾਕੇ ਦੋਰਾਨ ਜਿਲ੍ਹਾ
ਸੰਗਰੂਰ ਦੇ ਸਮੁੱਚੇ ਪ੍ਰਸ਼ਾਸਨ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਮਲਬਾ ਹਟਾਕੇ ਮਜਦੂਰਾਂ ਦੀਆਂ
ਲਾਸ਼ਾਂ ਬਰਾਮਦ ਕੀਤੀਆਂ ਗਈਆਂ ਸਨ। ਮੌਕੇ ਤੇ ਪਤੱਖਦਰਸ਼ੀ ਦੇ ਬਿਆਨ ਦੇ ਆਧਾਰ ਤੇ ਪਟਾਕਾ ਗੋਦਾਮ
ਦੇ ਮਾਲਕਾਂ ਖਿਲਾਫ ਪੁਲਸ ਪ੍ਰਸ਼ਾਸ਼ਨ ਨੇ ਕੇਸ ਦਰਜ ਕਰ ਲਿਆ ਸੀ। ਇਸ ਕੇਸ ਦੇ ਫੈਸਲੇ ਤੇ
ਜਿਲ੍ਹਾ ਸੰਗਰੂਰ ਦੇ ਸੂਲਰ ਘਰਾਟ ਵਾਸੀਆਂ ਦੀਆਂ ਆਸਾਂ ਲੱਗੀਆਂ ਸੀ ਕਿ ਦੋਸ਼ੀਆ ਨੂੰ ਇਸ ਕੇਸ
ਵਿੱਚ ਸਖਤ ਤੋਂ ਸਖਤ ਸਜਾ ਹੋਵੇਗੀ ਪਰ ਉਨ੍ਹਾਂ ਦੀਆਂ ਆਸਾਂ ਤੇ ਉਸ ਵੇਲੇ ਪਾਣੀ ਫਿਰ ਗਿਆ
ਜਦੋਂ ਵਧੀਕ ਸੈਸ਼ਨ ਜੱਜ ਦੀ ਅਦਾਲਤ ਸੰਗਰੂਰ ਨੇ ਪਿਤਾ ਤੇ ਪੁੱਤ ਨੂੰ ਬਰੀ ਕਰ ਦਿੱਤਾ। ਇਸ
ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਉਣ ਲਈ ਅੱਜ ਮਜਦੂਰ ਮੁਕਤੀ ਮੋਰਚਾ ਪੰਜਾਬ ਤੇ ਲਿਬਰੇਸ਼ਨ
ਜਥੇਬੰਦੀ ਦੇ ਸਾਂਝੇ ਆਗੂ ਕਾਮਰੇਡ ਗੋਬਿੰਦ ਸਿੰਘ ਛਾਜਲੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਪ੍ਰੈਸ
ਨੋਟ ਜਾਰੀ ਕਰਦਿਆਂ ਕਿਹਾ ਨਿਆਂ ਪਾਲਿਕਾ ਸੰਗਰੂਰ ਵੱਲੋਂ ਕਿਤੇ ਨਾ ਕਿਤੇ ਜਾਂਚ ਕਮੀ ਰਹਿ ਗਈ
ਹੈ ਜੋ ਜਾਂਚ ਦਾ ਵਿਸ਼ਾ ਹੈ ਕਿਉਂਕਿ ਨਿਆਂਪਾਲਿਕਾ ਨੂੰ ਸਹੀ ਇਨਸਾਫ ਲਈ ਲੋਕ ਚੁਣਦੇ ਹਨ। ਜੇਕਰ
ਨਿਆਂ ਪਾਲਿਕਾ ਵੀ ਸਰਮਾਏਦਾਰ ਲੋਕਾ ਦੇ ਹੱਕ ਵਿੱਚ ਫੈਸਲੇ ਕਰ ਦੇਵੇਗੀ ਤਾਂ ਗਰੀਬ ਲੋਕ ਇਨਸਾਫ
ਆਸ ਕਿਸ ਤੋ ਰੱਖਣਗੇ।ਕਿਸ ਕੋਲ ਇਨਸਾਫ ਦੀ ਗੁਹਾਰ ਲਾਉਣਗੇ। ਛਾਜਲੀ ਕਿਹਾ ਕਿ ਏਹ ਧਮਾਕਾ ‘ਚ
ਸਮੁੱਚੇ ਜਿਲ੍ਹਾ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਦੀ ਹਾਜਰੀ ਵਿੱਚ ਲਾਸ਼ਾ ਮਲਬੇ ਚੋ ਕੱਢੀਆਂ ਗਈਆਂ
ਫਿਰ ਮਾਣਯੋਗ ਅਦਾਲਤ ਵੱਲੋਂ ਮਜਦੂਰਾਂ ਲਾਸਾਂ ਸਾਬਣ ਫੈਕਟਰੀ ਚੋ ਕੱਢਣ ਦਾ ਦਾਅਵਾ ਪੇਸ਼ ਕਰ
ਦੋਸ਼ੀਆ ਨੂੰ ਬਰੀ ਕਰ ਦਿੱਤਾ ਜੋ ਮਾਣਯੋਗ ਅਦਾਲਤ ਫੈਸਲਾ ਬਹੁਤ ਨਿੰਦਣਯੋਗ ਹੈ ਅਸੀ ਇਸ ਕੇਸ
ਨੂੰ ਮੁੜ ਤੋਂ ਓਪਨ ਕਰਵਾਕੇ ਦੋਸ਼ੀਆਂ ਨੂੰ ਮੁੜ ਤੋਂ ਜੇਲ ਦੀਆਂ ਸਲਾਖਾਂ ਪਿੱਛੇ ਭੇਜਾਂਗੇ।
ਉਨ੍ਹਾਂ ਕਿਹਾ ਕਿ ਕਿਤੇ ਨਾ ਕਿਤੇ ਪੁਲਸ ਵਲੋਂ ਕਾਰਵਾਈ ‘ਚ ਕੁਤਾਹੀ ਵਰਤ ਕੇ ਕੇਸ ਨੂੰ ਕਮਜ਼ੋਰ
ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ।ਜਿਸ ਦੀ ਆੜ ਲੈ ਕੇ ਦੋਸ਼ੀ ਬਰੀ ਹੋ ਗਏ। ਕਾਮਰੇਡ
ਗੋਬਿੰਦ ਸਿੰਘ ਛਾਜਲੀ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਅਸੀਂ ਮਜਦੂਰ ਪਰਿਵਾਰਾਂ ਨਾਲ ਖੜ੍ਹੇ
ਹਾਂ। ਇਸ ਕੇਸ ਦੀ ਸੀ. ਬੀ ਆਈ ਜਾਂ ਫਿਰ ਐਨ. ਆਈ. ਜਾਂਚ ਕਰਵਾ ਕੇ ਕੇਸ ਚੋ ਦੁੱਧ ਦਾ ਦੁੱਧ
ਪਾਣੀ ਦਾ ਪਾਣੀ ਅਲੱਗ ਕੀਤਾ ਜਾਵੇਗਾ। ਸਾਡੀ ਸਘਰੰਸ਼ ਕਰਤਾ ਜਥੇਬੰਦੀ ਦੋਸ਼ੀਆਂ ਨੂੰ ਸਖਤ ਤੋਂ
ਸਖਤ ਸਜ਼ਾਵਾਂ ਦਿਵਾਉਣ ਲਈ ਕਨੂੰਨੀ ਕਾਰਵਾਈ ਰਾਂਹੀ ਤਿੱਖਾ ਸੰਘਰਸ਼ ਵਿੱਢੇਗੀ।