ਸੰਗਰੂਰ,29 ਮਾਰਚ(ਕਰਮਜੀਤ ਰਿਸ਼ੀ) ਐਨ.ਐਸ.ਯੂ.ਆਈ.ਦੇ ਪ੍ਰਧਾਨ ਅਕਸੈ ਸਰਮਾ ਵੱਲੋ ਨੋਜਵਾਨਾਂ
ਦੇ ਹੱਕਾ ਲਈ ਇੱਕ ਮੁਹਿੰਮ ਚਲਾਈ ਗਈ ਸੀ ਜਿਸ ਦਾ ਨਾਮ ਸੀ ਸਾਡਾ ਹੱਕ ਜਿਸ ਵਿੱਚ ਪੰਜਾਬ ਦੇ
ਹਰ ਜਿਲ੍ਹੇ ਵਿੱਚ ਪੈਦੇ ਕਾਲਿਜਾਂ ਦੇ ਵਿੱਚ ਵੋਟਾਂ ਪਾਉਣ ਸਬੰਧੀ ਅਧਿਕਾਰ ਦਿੱਤਾ ਜਾਵੇ।
ਅਕਾਲੀ ਸਰਕਾਰ ਤੇ ਬੀ.ਜੇ.ਪੀ.ਸਰਕਾਰ ਸਮੇ ਇਹ ਮੁੰਦਾ ਪੇਸ ਕੀਤਾ, ਜਿਸ ਤੇ ਕੋਈ ਵੀ ਫੈਸਲਾ
ਨਹੀ ਦਿੱਤਾ ਸੀ।ਇਸ ਵਿੱਚ ਵਿਸਾ ਪੰਜਾਬ ਦੇ ਨੌਜਵਾਨ ਆਪਣੇ ਲੋਕਤੰਤਰੀ ਹੱਕਾ ਲਈ ਅਵਾਜ ਉਠਾ
ਸਕਦੇ ਹਨ।ਇਸ ਨਾਲ ਪੰਜਾਬ ਦੇ ਨਵੀ ਪੀੜੀ ਦੇ ਨੌਜਵਾਨਾਂ ਨੂੰ ਲੀਡਰਸਿੱਪ ਅਤੇ ਵਿਦਿਆਰਥੀਆਂ
ਦਾ ਆਤਮ ਵਿਸ਼ਵਾਸ ਵੜਾਵਾ ਮਿਲੇਗਾ।ਤੇ ਉਹ ਆਪਣੇ ਹੱਕਾਂ ਲਈ ਲੋਕਤੰਤਰੀ ਤਰੀਕੇ ਨਾਲ ਆਪਣੀ ਅਵਾਜ
ਉਠਾ ਸਕਦੇ ਹਨ।ਕਿਉ ਕਿ ਆਪਣੇ ਹੱਕਾ ਲਈ ਲੜਨਾ ਹਰ ਇੱਕ ਵਰਗ ਦਾ ਕਾਨੂੰਨੀ ਅਧਿਕਾਰ ਹੈ। ਇਸ
ਵਿਸੇ ਤੇ ਦਮਨ ਥਿੰਦ ਬਾਜਵਾ ਪ੍ਰਧਾਨ ਐਨ.ਐਸ.ਯੂ.ਆਈ.ਪੰਜਾਬ ਵਾਇਸ ਪ੍ਰਧਾਨ ਯੂਧ ਕਾਗਰਸ ਪੰਜਾਬ
ਨੇ ਦੁਬਾਰਾ ਇਸ ਮੁੰਦੇ ਨੂੰ ਕੈਪਟਨ ਅਮਰਿੰਦਰ ਸਿੰਘ ਕੋਲ ਇਹ ਮੰਗ ਦੁਬਾਰ ਰੱਖੀ ਗਈ ਜਿਸ ਨੂੰ
ਕਾਫੀ ਸਮੇ ਤੱਕ ਵਿਚਾਰ ਚਰਚਾ ਚੱਲੀ ਜਿਸ ਤੋ ਬਾਅਦ ਵਿੱਚ ਕੈਪਟਨ ਸਾਹਿਬ ਨੇ ਮਨਜੂਰੀ ਦੇ
ਦਿੱਤੀ ਗਈ ਹੈ।ਕੈਪਟਨ ਸਾਹਿਬ ਦੇ ਇਸ ਫੈਸਲੇ ਦੀ ਮਨਜੂਰੀ ਦੇਣ ਨਾਲ ਪੰਜਾਬ ਅੰਦਰ ਨਵੇ ਚੰਗੇ
ਨੋਜਵਾਨ ਲੀਡਰ ਉਭਰਕੇ ਸਾਹਮਣੇ ਆਉਣਗੇ ਜਿਸ ਦੀ ਅੱਜ ਦੇ ਸਮੇ ਵਿੱਚ ਬਹੁਤ ਜਰੂਰ ਹੈ।ਇਸ ਮੌਕੇ
ਸਮੂਹ ਕਾਗਰਸ ਪਾਰਟੀ ਦੇ ਵਰਕਰ ਆਦਿ ਸਾਮਿਲ ਸਨ