ਸ਼ੇਰਪੁਰ ( ਹਰਜੀਤ ਕਾਤਿਲ) 2018 ਤੋਂ ਨਵਾਂ ਵਿੱਤੀ ਸਾਲ ਸ਼ੁਰੂ ਹੋ ਗਿਆ ਹੈ। ਇਸ ਦੇ ਨਾਲ ਹੀ
ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਦੇ ਨਵੇਂ ਨਿਯਮ ਲਾਗੂ ਹੋ ਗਏ ਹਨ। ਐੱਸ. ਬੀ. ਆਈ. ਨੇ
ਬਚਤ ਖਾਤੇ ‘ਚ ਘੱ ਟੋ-ਘੱਟ ਰਕਮ ਨਹੀਂ ਰੱਖਣ ‘ਤੇ ਲਾਏ ਜਾਣ ਵਾਲੇ ਚਾਰਜ ਨੂੰ ਲੈ ਕੇ ਬਦਲਾਅ
ਕੀਤੇ ਹਨ, ਜੋ ਅੱਜ ਤੋਂ ਲਾਗੂ ਹੋ ਗਏ ਹਨ। ਤੁਹਾਡੇ ਲਈ ਇਨ੍ਹਾਂ ਨੂੰ ਜਾਣ ਲੈਣਾ ਜ਼ਰੂਰੀ ਹੈ,
ਤਾਂ ਕਿ ਨਵੇਂ ਵਿੱਤੀ ਸਾਲ ‘ਚ ਤੁਹਾਨੂੰ ਪ੍ਰੇਸ਼ਾਨੀ ਨਾ ਹੋਵੇ। ਇਸ ਦੇ ਨਾਲ ਹੀ ਤੁਹਾਨੂੰ ਦੱਸ
ਦੇਈਏ ਕਿ ਐੱਸ. ਬੀ. ਆਈ. ‘ਚ ਮਿਲ ਚੁੱਕੇ ਸਟੇਟ ਬੈਂਕ ਆਫ ਪਟਿਆਲਾ ਦੀ ਚੈੱਕ ਬੁੱਕ ਨਾਲ ਹੁਣ
ਕਿਸੇ ਨੂੰ ਵੀ ਪੇਮੈਂਟ ਨਹੀਂ ਹੋ ਸਕੇਗੀ। ਜਿਨ੍ਹਾਂ ਗਾਹਕਾਂ ਕੋਲ ਪੁਰਾਣੀ ਚੈੱਕ ਬੁੱਕ ਹੈ ਉਹ
ਨਵੀਂ ਲਈ ਅਪਲਾਈ ਕਰ ਸਕਦੇ ਹਨ। ਆਓ ਜਾਣਦੇ ਹਾਂ ਭਾਰਤੀ ਸਟੇਟ ਬੈਂਕ ਦੇ ਨਵੇਂ ਚਾਰਜ :-
SBI ਨੇ 75 ਫੀਸਦੀ ਤਕ ਘਟਾਏ ਚਾਰਜ –
ਭਾਰਤੀ ਸਟੇਟ ਬੈਂਕ ਨੇ ਖਾਤੇ ‘ਚ ਘੱਟੋ-ਘੱਟ ਰਕਮ ਨਾ ਰੱਖਣ ‘ਤੇ ਲੱਗਣ ਵਾਲੇ ਚਾਰਜ ‘ਚ
ਤਕਰੀਬਨ 75 ਫੀਸਦੀ ਤਕ ਕਟੌਤੀ ਕੀਤੀ ਹੈ। ਅਜਿਹੇ ‘ਚ ਹੁਣ ਸ਼ਹਿਰਾਂ ‘ਚ ਕਿਸੇ ਵੀ ਗਾਹਕ ਨੂੰ
15 ਰੁਪਏ ਪਲਸ ਜੀ. ਐੱਸ. ਟੀ. ਤੋਂ ਜ਼ਿਆਦਾ ਚਾਰਜ ਨਹੀਂ ਦੇਣਾ ਹੋਵੇਗਾ। ਪਹਿਲਾਂ ਇਹ ਚਾਰਜ ਵਧ
ਤੋਂ ਵਧ 50 ਰੁਪਏ ਤਕ ਲੱਗਦਾ ਸੀ। ਉੱਥੇ ਹੀ, ਪੇਂਡੂ ਇਲਾਕਿਆਂ ਦੇ ਗਾਹਕਾਂ ਲਈ ਚਾਰਜ 40
ਰੁਪਏ ਤੋਂ ਘਟਾ ਕੇ ਵਧ ਤੋਂ ਵਧ 10 ਰੁਪਏ ਕਰ ਦਿੱਤਾ ਗਿਆ ਹੈ। ਪੇਂਡੂ ਇਲਾਕੇ ਦੀ ਬਰਾਂਚ ‘ਚ
ਗਾਹਕਾਂ ਨੂੰ ਆਪਣੇ ਖਾਤੇ ‘ਚ ਇਕ ਮਹੀਨੇ ਦੌਰਾਨ ਘੱਟੋ-ਘੱਟ 1,000 ਰੁਪਏ ਰੱਖਣੇ ਜ਼ਰੂਰੀ ਹਨ।
ਇਸੇ ਤਰ੍ਹਾਂ ਮੈਟਰੋ ਅਤੇ ਸ਼ਹਿਰੀ ਬਰਾਂਚ ਦੇ ਗਾਹਕਾਂ ਨੂੰ ਖਾਤੇ ‘ਚ ਘੱਟੋ-ਘੱਟ 3,000 ਰੁਪਏ
ਰੱਖਣੇ ਜ਼ਰੂਰੀ ਹਨ, ਜਦੋਂ ਕਿ ਕਸਬੇ ਦੇ ਗਾਹਕਾਂ ਨੂੰ ਖਾਤੇ ‘ਚ 2,000 ਰੁਪਏ ਰੱਖਣੇ ਹੁੰਦੇ
ਹਨ। ਕਸਬਾ ਇਲਾਕਿਆਂ ਦੇ ਗਾਹਕਾਂ ਲਈ ਚਾਰਜ ਨੂੰ 40 ਰੁਪਏ ਪਲਸ ਜੀ. ਐੱਸ. ਟੀ. ਤੋਂ ਘਟਾ ਕੇ
12 ਰੁਪਏ ਪਲਸ ਜੀ. ਐੱਸ. ਟੀ. ਕਰ ਦਿੱਤਾ ਗਿਆ ਹੈ। ਜੇਕਰ ਕੋਈ ਖਾਤਾ ਧਾਰਕ ਇਕ ਮਹੀਨੇ ‘ਚ
ਘੱਟੋ-ਘੱਟ ਰਕਮ ਨਹੀਂ ਰੱਖਦਾ ਹੈ ਤਾਂ ਉਸ ਨੂੰ ਇਹ ਚਾਰਜ ਭਰਨਾ ਪੈਂਦਾ ਹੈ।
ਇਨ੍ਹਾਂ ਖਾਤਿਆਂ ਨੂੰ ਹੈ ਇਸ ਚਾਰਜ ਤੋਂ ਛੋਟ :-
ਬੇਸਿਕ ਸੇਵਿੰਗ ਬੈਂਕ ਡਿਪਾਜ਼ਿਟ (ਬੀ. ਐੱਸ. ਬੀ. ਡੀ.) ਖਾਤੇ ‘ਤੇ ਮਹੀਨਾਵਾਰ ਔਸਤ ਬੈਲੰਸ
(ਐੱਮ. ਏ. ਬੀ.) ਰੱਖਣ ਵਰਗਾ ਨਿਯਮ ਲਾਗੂ ਨਹੀਂ ਹੁੰਦਾ ਹੈ। ਪ੍ਰਧਾਨ ਮੰਤਰੀ ਜਨਧਨ ਯੋਜਨਾ
ਅਤੇ ਪੈਨਸ਼ਨਰ ਖਾਤੇ ਨੂੰ ਵੀ ਇਸ ‘ਚ ਛੋਟ ਹੈ। ਇਸ ਦੇ ਇਲਾਵਾ 21 ਸਾਲ ਤਕ ਦੀ ਉਮਰ ਵਾਲੇ
ਵਿਦਿਆਰਥੀਆਂ ਨੂੰ ਵੀ ਛੋਟ ਮਿਲੀ ਹੋਈ ਹੈ। ਜਿਨ੍ਹਾਂ ਦੀ ਤਨਖਾਹ ਭਾਰਤੀ ਸਟੇਟ ਬੈਂਕ ‘ਚ
ਆਉਂਦੀ ਹੈ, ਉਨ੍ਹਾਂ ‘ਤੇ ਵੀ ਇਹ ਨਿਯਮ ਲਾਗੂ ਨਹੀਂ ਹੁੰਦਾ ਹੈ।