ਮਾਨਸਾ, *28* ਮਾਰਚ* ( ਤਰਸੇਮ ਸਿੰਘ ਫਰੰਡ ) 2 3 ਮਾਰਚ ਤੋਂ ਮਾਨਸਾ ‘ਚ ਚੱਲ ਰਹੇ
ਸੀਪੀਆਈ (ਐਮਐਲ) ਲਿਬਰੇਸ਼ਨ ਦੇ ਮਹਾਂ ਸੰਮੇਲਨ ਦੇ ਆਖਰੀ ਦਿਨ ਗੁਜਰਾਤ ਤੋਂ ਵਿਧਾਇਕ ਅਤੇ ਦਲਿਤ
ਅੰਦੋਲਨ ਦੇ ਨੌਜਵਾਨ ਆਗੂ ਜਿਗਨੇਸ਼ ਮੇਵਾਨੀ ਵਿਸ਼ੇਸ਼ ਤੌਰ ‘ਤੇ ਪਹੁੰਚੇ। ਉਨਾਂ ਸੰਮੇਲਨ ਨੂੰ
ਸੰਬੋਧਨ ਕਰਦੇ ਹੋਏ ਕਿਹਾ ਕਿ ਉਹ ਆਪਣੇ ਆਪ ਨੂੰ ਲਿਬਰੇਸ਼ਨ ਦੀ ਵਿਚਾਰਧਾਰਾ ਦੇ ਕਾਫੀ ਕਰੀਬ
ਸਮਝਦੇ ਹਨ। ਉਨਾਂ ਆਪਣੇ ਸੰਬੋਧਨ ‘ਚ ਆਉਣ ਵਾਲੇ ਦਿਨ ਵਿਚ ਵਿਆਪਕ ਜਨਵਾਦੀ, ਪ੍ਰਗਤੀਸ਼ੀਲ ਤੇ
ਖੱਬੀਆਂ ਸ਼ਕਤੀਆਂ ਦੀ ਏਕਤਾ ‘ਤੇ ਜੋਰ ਦਿੱਤਾ। ਉਨਾਂ ਕਿਹਾ ਕਿ ਗੁਜਰਾਤ ਮਾਡਲ ਲੁੱਟ,
ਭ੍ਰਿਸ਼ਟਾਚਾਰ, ਝੂਠ ਅਤੇ ਸਾਜਿਸ਼ਾਂ ‘ਤੇ ਟਿੱਕਿਆ ਹੋਇਆ ਹੈ। ਗੁਜਰਾਤ ਦੀ ਜਨਤਾ ਹੁਣ ਇਸ ਮਾਡਲ
ਨੂੰ ਰੱਦ ਕਰ ਰਹੀ ਹੈ। ਉਨਾਂ ਕਿਹਾ ਕਿ ਉਹ ਵਡਗਾਮ ਖੇਤਰ ਵਿਚੋਂ ਚੁਣੇ ਗਏ ਹਨ ਜਿੱਥੇ ਉਹ
ਮੋਦੀ ਦੇ ਗੁਜਰਾਤ ਮਾਡਲ ਦੀ ਥਾਂ ਸਮਾਜਵਾਦੀ ਅਤੇ ਧਰਮਨਿਰਪੱਖਤਾ ‘ਤੇ ਅਧਾਰਿਤ ਵਡਗਾਮ ਮਾਡਲ
ਬਣਾਉਣ ਦੇ ਯਤਨ ਕਰ ਰਹੇ ਹਨ। ਉਨਾਂ ਕਿਹਾ ਕਿ ਗੁਜਰਾਤ ਚੋਣਾਂ ਦੇ ਪਹਿਲਾਂ ਤੋਂ ਲੈ ਕੇ ਜਿੱਤ
ਜਾਣ ਦੇ ਬਾਅਦ ਤੱਕ ਮੇਰੇ ਉਤੇ ਹਮਲੇ ਹੋ ਰਹੇ ਹਨ। ਪ੍ਰੰਤੂ ਉਹ ਇਨਾਂ ਹਮਲਿਆਂ ਤੋਂ ਡਰਨ ਵਾਲੇ
ਨਹੀਂ ਹਨ ਅਤੇ ਭਾਜਪਾ ਨੂੰ ਅਸਲੀ ਖਤਰਾ ਵਿਧਾਇਕ ਮੇਵਾਨੀ ਤੋਂ ਨਹੀਂ ਬਲਕਿ ਅੰਦੋਲਨਕਾਰੀ
ਮੇਵਾਨੀ ਤੋਂ ਡਰਦੇ ਹਨ। ਉਨਾਂ ਪ੍ਰਧਾਨ ਮੰਤਰੀ ਮੋਦੀ ਬਾਰੇ ਬੋਲਦੇ ਹੋਏ ਕਿਹਾ ਕਿ ਇਹ ਕੇਵਲ
ਇਕ ਮਿਥ ਹੈ ਕਿ ਮੋਦੀ ਇਮਾਨਦਾਰ ਹਨ ਜਦੋਂ ਕਿ ਗੁਜਰਾਤ ਵਿਚ ਅਨੇਕਾਂ ਭ੍ਰਿਸ਼ਟਾਚਾਰ ਹੋਏ ਹਨ
ਜਿਨਾਂ ਨੂੰ ਉਹ ਉਜਾਗਰ ਕਰਨਗੇ। ਉਨਾਂ ਮੋਦੀ ਦੀ ਕਾਰਜਨੀਤੀ ‘ਤੇ ਹਮਲਾ ਕਰਦੇ ਹੋਏ ਕਿਹਾ ਕਿ
ਨੌਜਵਾਨ ਰੁਜ਼ਾਗਰ ਚਾਹੁੰਦੇ ਹਨ, ਪ੍ਰੰਤੂ ਮੋਦੀ ਲਵ ਜਿਹਾਦ ਅਤੇ ਗਾਊ ਰੱਖਿਆ ਦੇ ਰਹੇ ਹਨ।*
*ਉਨਾਂ ਆਉਣ ਵਾਲੀਆਂ ਚੋਣਾਂ ਵਿਚ ਭਾਜਪਾ ਨੂੰ ਹਰਾਉਣ ਦੀ ਜ਼ਰੂਰਤ ‘ਤੇ ਜੋਰ ਦਿੰਦੇ ਹੋਏ ਕਿਹਾ
ਕਿ ਦੇਸ਼ ਉਪਰ ਜਾਰੀ ਫਾਸੀਵਾਦੀ ਹਮਲੇ ਦੇ ਚਲਦੇ ਅਲੱਗ ਵਿਚਾਰ ਵਾਲਿਆਂ ਨਾਲ ਵੀ ਸਮਝੌਤਾ ਕਰਨਾ
ਹੋਵੇਗਾ। ਉਨਾਂ ਕਾਂਗਰਸ ਬਾਰੇ ਪੁੱਛੇ ਸਵਾਲ ਦੇ ਜਵਾਬ ‘ਚ ਕਿਹਾ ਕਿ ਹੁਣ ਕਿਸੇ ਇਕ ਪਾਰਟੀ
ਨੂੰ ਮੁਕਤੀ ਦਾਤਾ ਮੰਨ ਲੈਣਾ ਕੋਈ ਜ਼ਰੂਰੀ ਨਹੀਂ, ਸਗੋਂ ਬਦਲਾਅ ਦੀ ਰਾਜਨੀਤੀ ਵਿਚ ਭਰੋਸਾ
ਰੱਖਣ ਵਾਲੇ ਤਮਾਮ ਦਲਾਂ ਨੂੰ ਇਕ ਮੰਚ ‘ਤੇ ਲਿਆ ਕੇ ਭਾਜਪਾ ਨੂੰ ਹਰਾਉਣਾ ਹੋਵੇਗਾ। ਇਸ ਮੌਕੇ
ਆਯੋਜਿਤ ਪ੍ਰੈਸ ਕਾਨਫਰੰਸ ਨੂੰ ਸੀਪੀਆਈ (ਐਮਐਲ) ਲਿਬਰੇਸ਼ਨ ਤੇ ਏਪਵਾ ਦੀ ਆਗੂ ਮੀਨਾ ਤਿਵਾੜੀ,
ਕਾਮਰੇਡ ਸੁਧਾ ਚੌਧਰੀ ਨੇ ਵੀ ਸੰਬੋਧਨ ਕੀਤਾ।*
*ਕਾਮਰੇਡ ਮੀਨਾ ਤਿਵਾੜੀ ਨੇ ਕਿਹਾ ਕਿ ਦੇਸ਼ ਭਰ ਵਿਚ ਨਾ ਸਿਰਫ ਘੱਟ ਗਿਣਤੀਆਂ ‘ਤੇ ਸਗੋਂ
ਮਹਿਲਾਵਾਂ ਅਤੇ ਦਲਿਤਾਂ ‘ਤੇ ਵੀ ਹਮਲੇ ਤੇਜ ਹੋਏ ਹਨ, ਦੂਜੇ ਪਾਸੇ ਇਨਾਂ ਦੇ ਲਈ ਕੀਤੀਆਂ
ਗਈਆਂ ਯੋਜਨਾਵਾਂ ਦੇ ਐਲਾਨ ਵੀ ਭ੍ਰਿਸ਼ਟਾਚਾਰ ਅਤੇ ਅਧਾਰ ਕਾਰਡ ਆਦਿ ਦੀ ਭੇਂਟ ਚੜ ਰਹੇ ਹਨ।
ਉਨਾਂ ਕਿਹਾ ਕਿ ਫਾਸੀਵਾਦੀ ਵਿਚਾਰਧਾਰਾ ਮਹਿਲਾਵਾਂ ਦੀ ਆਜਾਦੀ ‘ਤੇ ਰੋਕ ਲਗਾਉਣ ਦੇ ਲਈ
ਰੂੜੀਵਾਦੀ ਪਰੰਪਰਾਵਾਂ ਤੇ ਸਮਾਜ ਵਿਚ ਪਹਿਲਾਂ ਤੋਂ ਮੌਜੂਦ ਮਹਿਲਾ ਵਿਰੋਧੀ ਵਿਚਾਰਾਂ ਨੂੰ
ਹਵਾ ਦੇ ਰਹੀ ਹੈ। ਰਾਜਸਥਾਨ ਤੋਂ ਆਈ ਕਾਮਰੇਡ ਸੁਧਾ ਚੌਧਰੀ ਨੇ ਕਿਹਾ ਕਿ ਰਾਜਸਥਾਨ ਵਿਚ
ਔਰਤਾਂ ਨਾਲ ਬਲਾਤਕਾਰ ਦੇ ਮਾਮਲੇ ਵਿਚ ਵਾਧਾ ਹੋਇਆ ਹੈ, ਇਸ ‘ਤੇ ਵੀ ਕਾਨੂੰਨ ਅਤੇ ਪ੍ਰਸ਼ਾਸਨ
ਉਨਾਂ ਨੂੰ ਸੁਰੱਖਿਆ ਅਤੇ ਇਨਸਾਫ ਦਿਵਾਉਣ ਦੀ ਬਜਾਏ ਉਨਾਂ ਦਾ ਚਿਰਤਰਹਰਣ ਕੀਤਾ ਜਾ ਰਿਹਾ ਹੈ।
ਉਨਾਂ ਕਿਹਾ ਕਿ ਮਹਿਲਾ ਮੁਕਤੀ ਦਾ ਅੰਦੋਲਨ ਹੁਣ ਦਲਿਤ ਮੁਕਤੀ ਅਤੇ ਘੱਟ ਗਿਣਤੀਆਂ ਦੇ ਬਰਾਬਰ
ਅਧਿਕਾਰਾਂ ਦੀ ਮੰਗ ਉਠਾਉਣ ਵਾਲੇ ਪ੍ਰਗਤੀਸ਼ੀਲ ਅੰਦੋਲਨਾਂ ਦੇ ਕੰਧੇ ਨਾਲ ਕੰਧਾ ਮਿਲਾਕੇ ਚੱਲਣ
ਲੱਗੇ ਹਨ।*
*ਉੜੀਸਾ ਤੋਂ ਆਏ ਤਿਰਪਤੀ ਗੋਮਾਓ ਨੇ ਆਦਿ ਵਾਸੀਆਂ ‘ਤੇ ਤੇਜ ਹੋ ਰਹੇ ਕਾਰਪੋਰੇਟ ਦੇ ਹਮਲੇ ਦੇ
ਖਿਲਾਫ਼ ਇਕ ਵੱਡੀ ਲੜਾਈ ਦਾ ਸੱਦਾ ਦਿੱਤਾ। ਇਸ ਮੌਕੇ ਸੀ ਪੀ ਆਈ (ਐਮ ਐਲ) ਲਿਬਰੇਸ਼ਨ ਪੰਜਾਬ ਦੇ
ਆਗੂ ਕਾਮਰੇਡ ਰਾਜਵਿੰਦਰ ਸਿੰਘ ਰਾਣਾ ਨੇ ਕਿਹਾ ਕਿ ਮਹਾਂ ਸੰਮੇਲਨ ਪੰਜਾਬ ਵਿਚ ਹੋਣ ਨਾਲ ਇਸ
ਖੇਤਰ ਦੀਆਂ ਸਾਰੀਆਂ **ਪ੍ਰਗਤੀਸ਼ੀਲ** ਤਾਕਤਾਂ ਨੂੰ **ਉਤਸਾਹ**ਮਿਲਿਆ** ਹੈ ਅਤੇ ਉਹਨਾਂ ਵਿਚ
ਇਕ ਮੰਚ ‘ਤੇ ਆ ਕੇ ਸੰਘਰਸ਼ ਕਰਨ ਦੀ ਇੱਛਾ ਪੈਦਾ ਹੋਈ ਹੈ। ਪ੍ਰੈਸ ਕਾਨਫਰੰਸ ਵਿਚ ਪੰਜਾਬ ਦੇ
ਕਾਮਰੇਡ ਭਗਵੰਤ ਸਿੰਘ ਸਮਾਉ, ਗੁਲਜਾਰ ਸਿੰਘ ਗੁਰਦਾਸਪੁਰ, ਸੁਖਦੇਵ ਸਿੰਘ ਅਤੇ ਨੌਜਵਾਨ ਆਗੂ
ਅਮਨ ਰਤੀਆ ਵੀ ਹਾਜ਼ਰ ਸਨ।*