ਮਾਨਸਾ (ਤਰਸੇਮ ਸਿੰਘ ਫਰੰਡ ) ਅੱਜ ਦਲਿਤ ਦਾਸਤਾ ਵਿਰੋਧੀ ਅੰਦੋਲਨ ਦੇ ਸੂਬਾ ਸਕੱਤਰ ਜਗਸੀਰ
ਸਿੰਘ ਸੀਰਾ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ 2 ਅਪ੍ਰੈਲ ਨੂੰ ਦੇਸ਼ ਭਗਤ ਯਾਦਗਾਰੀ
ਹਾਲ ਜਲੰਧਰ ਵਿੱਚ ਹੋਣ ਵਾਲੀ ਕਾਨਫਰੰਸ਼ ਵਿੱਚ 2000 ਤੋਂ ਜ਼ਿਆਦਾ ਗਿਣਤੀ ਦੇ ਵਿੱਚ ਮਾਨਸਾ
ਜਿਲ੍ਹੇ ਤੋਂ ਖੇਤ ਮਜ਼ਦੂਰ ਅਤੇ ਨਰੇਗਾ ਕਿਰਤੀ ਵੱਡੀ ਗਿਣਤੀ ਵਿੱਚ ਪਹੁੰਚਣਗੇ। ਬਿਆਨ ਜਾਰੀ
ਕਰਦਿਆਂ ਦੱਸਿਆ ਕਿ ਖੇਤ ਮਜ਼ਦੂਰਾਂ ਅਤੇ ਛੋਟੇ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ
ਖੁਦਕੁਸ਼ੀਆਂ ਨੂੰ ਰੋਕਣ ਲਈ ਅਤੇ ਮਨਰੇਗਾ ਨੂੰ ਸਹੀ ਢੰਗ ਨਾਲ ਚਲਾਉਂਣ ਲਈ ਅਤੇ ਐਸ.ਸੀ.
ਐਸ.ਟੀ. ਐਕਟ ਨਾਲ ਕੀਤੀ ਗਈ ਅਦਲਾ ਬਦਲੀ ਨੂੰ ਰੋਕਣ ਲਈ 2 ਅਪ੍ਰੈਲ 2018 ਨੂੰ ਦੇਸ਼ ਭਗਤ
ਯਾਦਗਾਰ ਹਾਲ ਜਲੰਧਰ ਵਿੱਚ ਵੱਡੀ ਕਾਨਫਰੰਸ਼ ਕਰਕੇ ਜਾਗਰੂਕਤਾ ਅਭਿਆਨ ਪੂਰੇ ਪੰਜਾਬ ਵਿੱਚ ਸ਼ੁਰੂ
ਕੀਤਾ ਜਾ ਰਹੀ ਹੈ। ਇਹ ਕਾਫਲਾ ਪੰਜਾਬ ਵਿੱਚ ਵੱਖ ਵੱਖ ਜਿਲਿ੍ਹਆਂ ਵਿੱਚ ਪਿੰਡ ਪੱਧਰ ਦੀਆ
ਮੀਟਿੰਗਾਂ ਕਰਕੇ ਕਰਜੇ ਤੋਂ ਡਰੇ ਹੋਏ ਮਜ਼ਦੂਰਾਂ ਨੂੰ ਉਹਨਾਂ ਦੇ ਕਾਨੂੰਨੀ ਹੱਕਾਂ ਤੋਂ ਜਾਣੂ
ਕਰਵਾ ਕੇ ਭੈਅ ਮੁਕਤ ਕਰੇਗਾ ਅਤੇ ਮਗਨਰੇਗਾ 2005 ਵਾਲੇ ਅਹਿਮ ਜਾਣਕਾਰੀਆਂ ਦੇ ਕੇ ਰੋਜ਼ਗਾਰ
ਨਾਲ ਜੋੜਨ ਦੇ ਢੰਗ ਤਰੀਕੇ ਜਾਣੂ ਕਰਵਾਵੇਗਾ। ਸਰਕਾਰ ਵੱਲੋਂ ਮਨਰੇਗਾ ਦੇ ਪੈਸਿਆਂ ਵਿੱਚ ਦੇਰੀ
ਕਰਨ ਦੇ ਹੱਕਾਂ ਬਾਰੇ ਜਾਣਕਾਰੀ ਪ੍ਰਦਾਨ ਕਰੇਗਾ ਅਤੇ ਹੋਰ ਪੇਂਡੂ ਸਮੱਸਿਆ ਬਿਜਲੀ, ਪਾਣੀ,
ਜਮੀਨ ਦੇ ਮੁੱਦੇ ਐਸ.ਸੀ. ਐਸ.ਟੀ. ਐਕਟ ਵਿੱਚ ਕੀਤੀ ਤਬਦੀਲੀ ਬਾਰੇ ਕਾਨਫਰੰਸ਼ ਵਿੱਚ ਮੁੱਦੇ
ਵਿਚਾਰੇ ਜਾਣਗੇ।