ਮਾਨਸਾ, 30 ਮਾਰਚ ( ਤਰਸੇਮ ਸਿੰਘ ਫਰੰਡ ) : ਪੁਲਿਸ ਲਾਈਨ ਮਾਨਸਾ ਵਿਖੇ ਕਰਵਾਈ ਇੱਕ ਰੋਜ਼ਾ
ਅਥਲੈਟਿਕ ਮੀਟ ਵਿੱਚ ਪੁਰਸ਼ਾਂ ਦੀ 100 ਮੀਟਰ ਦੌੜ ਵਿੱਚ ਸਿਪਾਹੀ ਜਗਜੀਤ ਸਿੰਘ ਅਤੇ ਮਹਿਲਾਵਾਂ
ਦੀ 100 ਮੀਟਰ ਦੌੜ ਵਿੱਚ ਸਿਪਾਹੀ ਨਿੰਦਰਪਾਲ ਕੌਰ ਅਵੱਲ ਰਹੇ। ਇਸੇ ਤਰ੍ਹਾਂ ਪੁਰਸ਼ਾਂ ਦੇ 30
ਤੋਂ 40 ਸਾਲ ਉਮਰ ਵਰਗ ਦੀ 800 ਮੀਟਰ ਦੌੜ ਵਿੱਚ ਥਾਣਾ ਸਿਟੀ 2 ਦੇ ਹੋਲਦਾਰ ਜਰਮਲ ਸਿੰਘ ਨੇ
ਪਹਿਲਾ, 50 ਤੋਂ 60 ਸਾਲ ਵਰਗ ਉਮਰ ਦੀ 100 ਮੀਟਰ ਦੌੜ ਵਿੱਚ ਸਦਰ ਮਾਨਸਾ ਦੇ ਸਿਪਾਹੀ
ਗੁਰਤੇਜ ਸਿੰਘ ਨੇ ਪਹਿਲਾ, ਪੁਰਸ਼ਾਂ ਦੀ 1600 ਮੀਟਰ ਓਪਨ ਦੌੜ ਵਿੱਚ ਸਿਟੀ 2 ਦੇ ਸਿਪਾਹੀ
ਗੁਰਵਿੰਦਰ ਸਿੰਘ ਨੇ ਪਹਿਲਾ, 40 ਤੋਂ 50 ਸਾਲ ਉਮਰ ਦੀ 200 ਮੀਟਰ ਦੌੜ ਵਿੱਚ ਸਿਟੀ 2 ਦੇ
ਸਹਾਇਕ ਥਾਣੇਦਾਰ ਅਮਰੀਕ ਸਿੰਘ ਨੇ ਪਹਿਲਾ, ਪੁਰਸ਼ਾਂ ਦੀ 4×400 ਰਿਲੇਅ ਦੌੜ ਵਿੱਚ ਸਦਰ ਮਾਨਸਾ
ਨੇ ਪਹਿਲਾ, ਮਹਿਲਾਵਾਂ ਦੀ 4×400 ਰਿਲੇਅ ਦੌੜ ਵਿੱਚ ਸਿਟੀ 1 ਮਾਨਸਾ ਨੇ ਪਹਿਲਾ, ਪੁਰਸ਼ਾਂ ਦੀ
ਓਪਨ ਰੱਸਾਕਸ਼ੀ ਵਿੱਚ ਸਿਟੀ 2 ਮਾਨਸਾ ਨੇ ਪਹਿਲਾ, ਮਹਿਲਾਵਾਂ ਦੇ ਓਪਨ ਰੱਸਾਕਸ਼ੀ ਮੁਕਾਬਲੇ
ਵਿੱਚ ਥਾਣਾ ਭੀਖੀ, ਜੋਗਾ ਅਤੇ ਸਦਰ ਮਾਨਸਾ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਪੁਲਿਸ ਪ੍ਰਸ਼ਾਸ਼ਨ ਵੱਲੋਂ ਆਪਣੀ ਫੋਰਸ ਨੂੰ ਸਰੀਰਕ ਤੌਰ ‘ਤੇ ਤੰਦਰੁਸਤ ਤੇ ਚੁਸਤ-ਦਰੁੱਸਤ
ਰੱਖਣ ਲਈ ਅੱਜ ਪੁਲਿਸ ਲਾਈਨ ਮਾਨਸਾ ਵਿਖੇ ਇੱਕ ਰੋਜ਼ਾ ਅਥਲੈਟਿਕ ਮੀਟ ਦਾ ਆਯੋਜਨ ਕੀਤਾ ਗਿਆ,
ਜਿਸ ਵਿੱਚ ਮੁੱਖ ਮਹਿਮਾਨ ਵਜੋਂ ਐਸ.ਐਸ.ਪੀ. ਮਾਨਸਾ ਸ਼੍ਰੀ ਪਰਮਬੀਰ ਸਿੰਘ ਪਰਮਾਰ ਨੇ ਸ਼ਿਰਕਤ
ਕੀਤੀ ਅਤੇ ਇਸ ਅਥਲੈਟਿਕ ਮੀਟ ਦੀ ਪ੍ਰਧਾਨਗੀ ਐਸ.ਪੀ. (ਐਚ) ਡਾ. ਸਚਿਨ ਗੁਪਤਾ ਨੇ ਕੀਤੀ।
ਇਸ ਮੌਕੇ ਐਸ.ਐਸ.ਪੀ. ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਨਾਲ ਜਿੱਥੇ ਪੁਲਿਸ ਫੋਰਸ
ਵਿੱਚ ਤਾਜ਼ਗੀ ਵਧੇਗੀ, ਉਥੇ ਉਨ੍ਹਾਂ ਦਾ ਮਨੋਬਲ ਵੀ ਵਧੇਗਾ। ਉਨ੍ਹਾਂ ਜ਼ਿਲ੍ਹੇ ਦੇ ਨੌਜਵਾਨਾਂ
ਨੂੰ ਨਸ਼ਿਆਂ ਤੋਂ ਦੂਰਾ ਰਹਿ ਕੇ ਖੇਡਾਂ ਵੱਲ ਆਪਣੀ ਦਿਲਚਸਪੀ ਵਧਾਉਣ ਨੂੰ ਕਿਹਾ ਕਿ, ਤਾਂ ਜੋ
ਉਹ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਨਾਲ ਆਪਣੇ ਸੂਬੇ ਅਤੇ ਦੇਸ਼ ਦਾ ਨਾਮ ਉੱਚਾ ਕਰਨ। ਉਨ੍ਹਾਂ
ਨਾਲ ਹੀ ਅਥਲੈਟਿਕ ਮੀਟ ਵਿੱਚ ਵਧੀਆ ਪ੍ਰਦਰਸ਼ਨ ਕਰਨ ਲਈ ਪੁਲਿਸ ਫੋਰਸ ਦੀ ਸ਼ਲਾਘਾ ਕੀਤੀ।
ਅੱਜ ਦੀ ਕਰਵਾਈ ਅਥਲੈਟਿਕ ਮੀਟ ਦੇ ਨਤੀਜਿਆਂ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਐਸ.ਪੀ.
(ਐਚ) ਡਾ. ਸਚਿਨ ਗੁਪਤਾ ਨੇ ਦੱਸਿਆ ਕਿ ਪੁਰਸ਼ਾਂ ਦੇ 30 ਤੋਂ 40 ਸਾਲ ਉਮਰ ਵਰਗ ਦੀ 800 ਮੀਟਰ
ਦੌੜ ਵਿੱਚ ਥਾਣਾ ਸਿਟੀ 1 ਦੇ ਹੌਲਦਾਰ ਹਰਜਿੰਦਰ ਸਿੰਘ ਨੇ ਦੂਜਾ ਅਤੇ ਭੀਖੀ ਦੇ ਹੌਲਦਾਰ
ਜਗਸੀਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ 20 ਤੋਂ 30 ਸਾਲ ਉਮਰ ਵਰਗ ਦੀ
ਪੁਰਸ਼ਾਂ ਦੀ 100 ਮੀਟਰ ਦੌੜ ਵਿੱਚ ਸਿਟੀ 2 ਮਾਨਸਾ ਦੇ ਹੌਲਦਾਰ ਸੁਖਜੀਤ ਸਿੰਘ ਨੇ ਦੂਜਾ ਅਤੇ
ਸਿਟੀ 1 ਮਾਨਸਾ ਦੇ ਸਿਪਾਹੀ ਮੁਕੰਦ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ 50 ਤੋਂ 60 ਸਾਲ ਵਰਗ ਉਮਰ ਦੀ 100 ਮੀਟਰ ਦੌੜ ਵਿੱਚ
ਸਦਰ ਮਾਨਸਾ ਦੇ ਸਹਾਇਕ ਥਾਣੇਦਾਰ ਜਗਦੇਵ ਸਿੰਘ ਨੇ ਦੂਜਾ ਅਤੇ ਕੋਟ ਧਰਮੂ ਦੇ ਸਹਾਇਕ ਥਾਣੇਦਾਰ
ਬਲਵਿੰਦਰ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਮਹਿਲਾਵਾਂ
ਦੀ ਓਪਨ 100 ਮੀਟਰ ਦੌੜ ਵਿੱਚ ਕੋਟ ਧਰਮੂ ਦੀ ਸਿਪਾਹੀ ਗਗਨਦੀਪ ਕੌਰ ਨੇ ਦੂਜਾ ਅਤੇ ਭੀਖੀ ਦੀ
ਸਿਪਾਹੀ ਸੰਦੀਪ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਉਨ੍ਹਾਂ ਦੱਸਿਆ ਕਿ ਪੁਰਸ਼ਾਂ ਦੀ 1600
ਮੀਟਰ ਓਪਨ ਦੌੜ ਵਿੱਚ ਕੋਟ ਧਰਮੂ ਦੇ ਗੁਰਵੀਰ ਸਿੰਘ ਨੇ ਦੂਜਾ ਅਤੇ ਸਿਟੀ 1 ਦੇ ਸਿਪਾਹੀ
ਜਗਦੀਪ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ।
ਡਾ. ਸਚਿਨ ਗੁਪਤਾ ਨੇ ਦੱਸਿਆ ਕਿ 40 ਤੋਂ 50 ਸਾਲ ਉਮਰ ਦੀ 200 ਮੀਟਰ ਦੌੜ ਵਿੱਚ ਸਦਰ
ਮਾਨਸਾ ਦੇ ਹੌਲਦਾਰ ਅਵਤਾਰ ਸਿੰਘ ਨੇ ਦੂਜਾ ਅਤੇ ਜੋਗਾ ਦੇ ਹੌਲਦਾਰ ਅਮਰਦੀਪ ਸਿੰਘ ਨੇ ਤੀਜਾ
ਸਥਾਨ ਹਾਸਲ ਕੀਤਾ। ਪੁਰਸ਼ਾਂ ਦੀ 4×400 ਰਿਲੇਅ ਦੌੜ ਵਿੱਚ ਸਿਟੀ 1 ਮਾਨਸਾ ਨੇ ਦੂਜਾ ਅਤੇ
ਭੀਖੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਮਹਿਲਾਵਾਂ ਦੀ 4×400 ਰਿਲੇਅ ਦੌੜ ਵਿੱਚ ਕੋਟ ਧਰਮੂ
ਨੇ ਦੂਜਾ ਅਤੇ ਭੀਖੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਦੱਸਿਆ ਕਿ ਪੁਰਸ਼ਾਂ ਦੀ ਓਪਨ
ਰੱਸਾਕਸ਼ੀ ਵਿੱਚ ਜੋਗਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ।