2 ਅਪ੍ਰੈਲ ਦੇ ਭਾਰਤ ਬੰਦ ਦੇ ਸੱਦੇ ਦੀ ਸੀ.ਪੀ.ਆਈ. ਵੱਲੋਂ ਹਮਾਇਤ ਦਾ ਐਲਾਨ
ਮਾਨਸਾ (ਤਰਸੇਮ ਸਿੰਘ ਫਰੰਡ) ਮਾਨਯੋਗ ਸੁਪਰੀਮ ਕੋਰਟ ਦੇ ਫੈਸਲੇ ਦੇ ਤਹਿਤ ਐਸ.ਸੀ., ਐਸ.ਟੀ.
ਐਕਟ ਵਿੱਚ ਸੋਧ ਦੇ ਨਾਮ ਹੇਠ ਦਿੱਤੇ ਗਏ ਦਲਿਤ ਵਿਰੋਧੀ ਫੈਸਲੇ ਦੇ ਵਿਰੋਧ ਵਿੱਚ ਕੇਂਦਰ
ਸਰਕਾਰ ਦੁਬਾਰਾ ਕੇਸ ਦਾਇਰ ਕਰੇ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸੀ.ਪੀ.ਆਈ. ਦੇ ਜਿਲ੍ਹਾ ਸਕੱਤਰ
ਕ੍ਰਿਸ਼ਨ ਚੌਹਾਨ ਨੇ ਪ੍ਰੈੱਸ ਨੋਟ ਰਾਹੀਂ ਕੀਤਾ । ਉਨ੍ਹਾਂ ਕਿਹਾ ਕਿ ਸਮਾਜਿਕ ਬਰਾਬਰਤਾ ਅਤੇ
ਦਲਿਤਾਂ ਦੇ ਮਾਨ—ਸਨਮਾਨ ਨੂੰ ਬਹਾਲ ਰੱਖਣ ਲਈ ਬਾਵਾ ਸਾਹਿਬ ਡਾ. ਬੀ.ਆਰ. ਅੰਬੇਦਕਰ ਵੱਲੋਂ
ਲਿਖੇ ਗਏ ਸੰਵਿਧਾਨ ਵਿੱਚ ਜੋ ਕਾਨੂੰਨ ਐਸ.ਸੀ., ਐਸ.ਟੀ. ਐਕਟ ਬਣਿਆ ਹੋਇਆ ਹੈ ਉਸ ਨੂੰ ਬਹਾਲ
ਰੱਖਿਆ ਜਾਵੇ ਕਿਉਂਕਿ ਜਿਸ ਤਰ੍ਹਾਂ ਦੇਸ਼ ਵਿੱਚ ਘੱਟ ਗਿਣਤੀਆਂ ਅਤੇ ਦਲਿਤਾਂ ਉੱਪਰ ਅੱਤਿਆਚਾਰ
ਹੋ ਰਿਹਾ ਹੈ ਅਤੇ ਇਸ ਫੈਸਲੇ ਦੇ ਕਾਰਨ ਭਵਿੱਖ ਵਿੱਚ ਦਲਿਤਾਂ ਤੇ ਹੋਰ ਅੱਤਿਆਚਾਰ ਦੀਆਂ
ਸੰਭਾਵਨਾਵਾਂ ਵਧਣ ਦੇ ਸੰਕੇਤ ਹਨ। ਉਨ੍ਹਾਂ 2 ਅਪ੍ਰੈਲ ਨੂੰ ਦਲਿਤ ਜਨਤਕ ਸਮਾਜਿਕ ਅਤੇ
ਰਾਜਨੀਤਿਕ ਜਥੇਬੰਦੀਆਂ ਵੱਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਦਾ ਸਮਰਥਨ ਕਰਦਿਆਂ ਕਿਹਾ ਕਿ
ਸੀ.ਪੀ.ਆਈ. ਕਾਰਕੁੰਨ ਇਸ ਰੋਸ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਣਗੇ। ਇਸ ਸਮੇਂ ਕੁੱਲ ਹਿੰਦ ਕਿਸਾਨ
ਸਭਾ ਦੇ ਜਿਲ੍ਹਾ ਪ੍ਰਧਾਨ ਨਿਹਾਲ ਸਿੰਘ ਮਾਨਸਾ, ਸੀਤਾ ਰਾਮ ਗੋਬਿੰਦਪੁਰਾ ਜਿਲ੍ਹਾ ਸਕੱਤਰ
ਪੰਜਾਬ ਖੇਤ ਮਜਦੂਰ ਸਭਾ, ਸੀ.ਪੀ.ਆਈ. ਆਗੂ ਰਤਨ ਭੋਲਾ, ਦਰਸ਼ਨ ਪੰਧੇਰ ਅਤੇ ਰੂਪ ਸਿੰਘ ਢਿੱਲੋਂ
ਹਾਜ਼ਰ ਸਨ।