Breaking News

: ‘ਗਾਂਧੀ ਸ਼ਾਂਤੀ ਅਵਾਰਡ’ ਲਈ ਯੋਗ ਵਿਅਕਤੀਆਂ/ਸੰਸਥਾਵਾਂ ਤੋਂ ਅਰਜੀਆਂ ਦੀ ਮੰਗ

ਲੁਧਿਆਣਾ, 31 ਮਾਰਚ (000)-ਭਾਰਤ ਸਰਕਾਰ ਦੇ ਸੱਭਿਆਚਾਰਕ ਮਾਮਲਿਆਂ ਬਾਰੇ ਕੇਂਦਰੀ ਮੰਤਰਾਲੇ
ਵੱਲੋਂ ਸਾਲ 2018 ਲਈ ਕਾਬਿਲ ਵਿਅਕਤੀਆਂ ਅਤੇ ਸੰਸਥਾਵਾਂ ਨੂੰ ‘ਗਾਂਧੀ ਸ਼ਾਂਤੀ ਅਵਾਰਡ’ ਦਿੱਤਾ
ਜਾਣਾ ਹੈ, ਜਿਸ ਲਈ ਯੋਗ ਵਿਅਕਤੀਆਂ ਅਤੇ ਸੰਸਥਾਵਾਂ ਤੋਂ ਅਰਜੀਆਂ ਦੀ ਮੰਗ ਕੀਤੀ ਗਈ ਹੈ।
ਇਸ ਸੰਬੰਧੀ ਭਾਰਤ ਸਰਕਾਰ ਦੇ ਸੱਭਿਆਚਾਰਕ ਮਾਮਲਿਆਂ ਬਾਰੇ ਕੇਂਦਰੀ ਮੰਤਰਾਲੇ ਵੱਲੋਂ ਪ੍ਰਾਪਤ
ਪੱਤਰ ਦਾ ਹਵਾਲਾ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਇਹ
ਅਵਾਰਡ ਮਹਾਤਮਾ ਗਾਂਧੀ ਜੀ ਦੀ 125ਵੀਂ ਜਨਮ ਸ਼ਤਾਬਦੀ ਮੌਕੇ ਪ੍ਰਦਾਨ ਕੀਤੇ ਜਾਣਗੇ। ਇਸ ਅਵਾਰਡ
ਵਿੱਚ ਇੱਕ ਕਰੋੜ ਰੁਪਏ ਦੀ ਰਾਸ਼ੀ ਅਤੇ ਸਾਈਟੇਸ਼ਨ ਸ਼ਾਮਿਲ ਹੁੰਦੀ ਹੈ। ਇਨ•ਾਂ ਅਵਾਰਡਾਂ ਲਈ ਯੋਗ
ਨਾਵਾਂ ਦੀ ਚੋਣ ਪ੍ਰਧਾਨ ਮੰਤਰੀ ਦੀ ਅਗਵਾਈ ਵਾਲੀ ਚੋਣ ਕਮੇਟੀ ਵੱਲੋਂ ਕੀਤੀ ਜਾਵੇਗੀ।
ਸ੍ਰੀ ਅਗਰਵਾਲ ਨੇ ਦੱਸਿਆ ਕਿ ਅਵਾਰਡ ਲਈ ਯੋਗ ਵਿਅਕਤੀਆਂ/ਸੰਸਥਾਵਾਂ ਨੇ ਅਹਿੰਸਾ ਅਤੇ ਮਹਾਤਮਾ
ਗਾਂਧੀ ਵੱਲੋਂ ਦਰਸਾਏ ਹੋਰ ਮਾਰਗਾਂ ‘ਤੇ ਚੱਲਦਿਆਂ ਸਮਾਜਿਕ, ਆਰਥਿਕ ਅਤੇ ਰਾਜਸੀ ਬਦਲਾਅ ਵਰਗੇ
ਖੇਤਰਾਂ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੋਣਾ ਜ਼ਰੂਰੀ ਹੈ। ਇਸ ਅਵਾਰਡ ਲਈ ਅਪਲਾਈ ਕਰਨ ਲਈ
ਵਧੇਰੇ ਜਾਣਕਾਰੀ ਮੰਤਰਾਲੇ ਦੀ ਵੈੱਬਸਾਈਟ www.indiaculture.nic.in ‘ਤੋਂ ਵੀ ਪ੍ਰਾਪਤ
ਕੀਤੀ ਜਾ ਸਕਦੀ ਹੈ। ਮੁਕੰਮਲ ਅਰਜੀਆਂ ਮਿਤੀ 10 ਅਪ੍ਰੈੱਲ, 2018 ਤੱਕ ਜ਼ਿਲ•ਾ ਲੋਕ ਸੰਪਰਕ
ਅਫ਼ਸਰ, ਲੁਧਿਆਣਾ ਦੇ ਦਫ਼ਤਰ (ਪੁਲਿਸ ਕਮਿਸ਼ਨਰੇਟ ਬਿਲਡਿੰਗ, ਮਿੰਨੀ ਸਕੱਤਰੇਤ, ਫਿਰੋਜ਼ਪੁਰ ਸੜਕ,
ਲੁਧਿਆਣਾ) ਵਿਖੇ ਦਿੱਤੀਆਂ ਜਾ ਸਕਦੀਆਂ ਹਨ।
ਦੱਸਣਯੋਗ ਹੈ ਕਿ ਹੁਣ ਤੱਕ ਇਹ ਅਵਾਰਡ ਤਨਜ਼ਾਨੀਆ ਦੇ ਸਾਬਕਾ ਰਾਸ਼ਟਰਪਤੀ ਡਾ. ਜੂਲੀਅਸ
ਨਾਇਰੇਰੇ, ਡਾ. ਗੇਰਹਾਰਡ ਫਿਸ਼ਰ, ਫੈਡਰਲ ਰਿਪਬਲਿਕ ਆਫ਼ ਜਰਮਨੀ, ਰਾਮਾਕ੍ਰਿਸ਼ਨਨ ਮਿਸ਼ਨ, ਬਾਬਾ
ਆਮਟੇ (ਸ਼੍ਰੀ ਮੁਰਲੀਧਰ ਦੇਵੀਦਾਸ ਆਮਟੇ), ਦੱਖਣੀ ਅਫ਼ਰੀਕਾ ਦੇ ਸਾਬਕਾ ਰਾਸ਼ਟਰਪਤੀ ਸਵਰਗੀ ਡਾ.
ਨੈਲਸਨ ਮੰਡੇਲਾ, ਗ੍ਰਾਮੀਣ ਬੈਂਕ ਆਫ਼ ਬੰਗਲਾਦੇਸ਼, ਦੱਖਣੀ ਅਫਰੀਕਾ ਦੇ ਅਰਚਬਿਸ਼ਪ ਦੇਸਮੰਡ
ਟੁਟੂ, ਸ੍ਰੀ ਚੰਡੀਪ੍ਰਸ਼ਾਦ ਭੱਟ ਅਤੇ ਇਸਰੋ (ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ) ਨੂੰ
ਦਿੱਤਾ ਜਾ ਚੁੱਕਾ ਹੈ।

Leave a Reply

Your email address will not be published. Required fields are marked *

This site uses Akismet to reduce spam. Learn how your comment data is processed.