ਮਾਨਸਾ (ਤਰਸੇਮ ਸਿੰਘ ਫਰੰਡ) ਦਲਿਤ ਦਾਸਤਾ ਵਿਰੋਧੀ ਅੰਦੋਲਨ ਦੇ ਸੂਬਾ ਸਕੱਤਰ ਜਗਸੀਰ ਸਿੰਘ
ਸੀਰਾ ਵੱਲੋਂ ਪ੍ਰੇੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਸਮਾਜਿਕ ਸੰਸਥਾਵਾਂ ਦੁਆਰਾ ਭਾਰਤ ਬੰਦ
ਦੇ ਸੱਦੇ ਨੂੰ ਕਬੂਲਦੇ ਹੋਏ ਦਲਿਤ ਦਾਸਤਾ ਵਿਰੋਧੀ ਅੰਦੋਲਨ ਵੱਲੋਂ ਲੰਬੇ ਸਮੇਂ ਤੋਂ ਉਲੀਕੇ
ਜਲੰਧਰ ਵਿੱਚ ਸ਼ੁਰੂ ਹੋਣ ਵਾਲੇ ਮਾਰਚ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ ਤਾਂ ਜੋ ਵੱਖਰੇ ਵੱਖਰੇ
ਜਿਲਿਆਂ ਵਿੱਚ ਭਾਰਤ ਬੰਦ ਦੇ ਸਬੰਧ ਵਿੱਚ ਕੀਤੇ ਜਾ ਰਹੇ ਰੋਸ ਮਾਰਚ ਅਤੇ ਅਨੁਸੂਚਿਤ ਜਾਤੀ ਜਨ
ਜਾਤੀ, ਛੂਆ ਛਾਤ ਨਿਵਾਰਨ ਕਾਨੂੰਨ 1989 ਵਿੱਚ ਕੀਤੀ ਜਾ ਰਹੀ ਛੇੜ—ਛਾੜ ਨਾਲ ਮਾਨਯੋਗ ਸੁਪਰੀਮ
ਕੋਰਟ ਨੇ ਭਲਕੇ ਕੀਤੀ ਹੈ। ਜਿੱਥੇ ਸਾਰੇ ਭਾਰਤ ਵਿੱਚ ਸਮੂਹ ਸਮਾਜਿਕ ਕਾਰਜਕਰਤਾ ਅਤੇ ਧਾਰਮਿਕ
ਅਤੇ ਸਮਾਜਿਕ ਜਥੇਬੰਦੀਆਂ ਪ੍ਰਦਰਸ਼ਨ ਕਰ ਰਹੀਆਂ ਹਨ। ਉੱਥੇ ਦਲਿਤ ਦਾਸਤਾ ਵਿਰੋਧੀ ਅੰਦੋਲਨ ਦੇ
ਸਾਰੇ ਵਰਕਰ 2 ਅਪ੍ਰੈਲ ਨੂੰ ਰੋਸ ਮਾਰਚਾਂ ਵਿੱਚ ਪਹੁੰਚਣਗੇ। ਜਿਲ੍ਹਾ ਪ੍ਰਧਾਨ ਰਣਜੀਤ ਸਿੰਘ
ਵੱਲੋਂ ਦੱਸਿਆ ਕਿ ਮਾਨਸਾ ਜਿਲ੍ਹੇ ਵਿੱਚ ਵੱਡੀ ਗਿਣਤੀ ਵਿੱਚ ਇਸ ਰੋਸ ਮਾਰਚ ਵਿੱਚ ਦਲਿਤ
ਦਾਸਤਾ ਵਿਰੋਧੀ ਅੰਦੋਲਨ ਦੇ ਵਰਕਰ ਅਤੇ ਅਹੁੱਦੇਦਾਰ ਹਿੱਸਾ ਲੈਣਗੇ। ਇਸ ਸਮੇਂ ਬਿੰਦਰ ਸਿੰਘ
ਅਹਿਮਦਪੁਰ, ਪਾਲਾ ਸਿੰਘ ਹਸਨਪੁਰ, ਪਾਲ ਸਿੰਘ, ਕੌਰ ਸਿੰਘ ਧਲੇਵਾਂ, ਪਰਮਜੀਤ ਕੌਰ ਸਸਪਾਲੀ,
ਹਰਬੰਸ ਸਿੰਘ ਬਣਾਂਵਾਲੀ, ਕੁਲਦੀਪ ਸਿੰਘ ਕੁਲਾਣਾ, ਰਾਣੀ ਕੌਰ ਫੁਲੂਵਾਲਾ, ਕੁਲਵੰਤ ਸਿੰਘ
ਅਚਾਨਕ, ਗੁਰਜੰਟ ਸਿੰਘ, ਬਲਜਿੰਦਰ ਕੌਰ ਸਤੀਕੇ, ਕਰਮਜੀਤ ਕੌਰ ਜਵਾਹਰਕੇ, ਗੁਲਾਬ ਸਿੰਘ ਮੂਸਾ
ਅਤੇ ਹੋਰ ਬਹੁਤ ਸਾਰੇ ਜਿੰਮੇਵਾਰ ਸਾਥੀਆਂ ਨੇ ਮੀਟਿੰਗ ਕਰਕੇ ਅਗਲੀ ਰਣ ਨੀਤੀ ਤੈਅ ਕੀਤੀ।