ਲੁਧਿਆਣਾ ੦1 ਅਪ੍ਰੈਲ (੦੦੦)- ਲੋਕ ਸਭਾ ਮੈਂਬਰ ਸ੍ਰ. ਰਵਨੀਤ ਸਿੰਘ ਬਿੱਟੂ ਨੇ 2 ਅਪ੍ਰੈਲ
ਨੂੰ ਦਲਿਤ ਜੱਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਰੋਸ ਮਾਰਚ ਦਾ ਸਮਰਥਨ ਕਰਦਿਆਂ ਐਲਾਨ ਕੀਤਾ ਹੈ
ਕਿ ਕਾਂਗਰਸ ਪਾਰਟੀ ਦੇ ਨੁਮਾਇੰਦੇ ਇਸ ਵਿੱਚ ਵੱਧ-ਚੜ• ਕੇ ਸ਼ਾਮਿਲ ਹੋਣਗੇ। ਰੋਸ ਮਾਰਚ ਦੌਰਾਨ
ਹਰ ਤਰ•ਾਂ ਦੀ ਅਮਨ, ਸ਼ਾਂਤੀ ਅਤੇ ਕਾਨੂੰਨ ਵਿਵਸਥਾ ਬਣਾਈ ਰੱਖੀ ਜਾਵੇਗੀ।
ਅੱਜ ਟੈਲੀਫੋਨ ਰਾਹੀਂ ਇਹ ਜਾਣਕਾਰੀ ਸਾਂਝੀ ਕਰਦਿਆਂ ਸ੍ਰ. ਬਿੱਟੂ ਨੇ ਕਿਹਾ ਕਿ ਐਸ.ਸੀ.ਐਕਟ
ਨੂੰ ਰੱਦ ਕਰਨਾ ਜਾਂ ਕਿਵੇਂ ਨਾ ਕਿਵੇਂ ਕਮਜ਼ੋਰ ਕਰਨਾ ਬਹੁਤ ਹੀ ਮੰਦਭਾਗਾ ਹੈ। ਉਨ•ਾਂ ਕਿਹਾ
ਕਿ ਉਹ ਡਾ. ਬੀ.ਆਰ. ਅੰਬੇਦਕਰ ਵੱਲੋਂ ਬਣਾਏ ਭਾਰਤੀ ਸੰਵਿਧਾਨ ਦਾ ਸਤਿਕਾਰ ਕਰਦੇ ਹਨ। ਉਨ•ਾਂ
ਦਾ ਵਿਚਾਰ ਹੈ ਕਿ ਭਾਰਤੀ ਸੰਵਿਧਾਨ ਨਾਲ ਕਿਸੇ ਵੀ ਤਰ•ਾਂ ਦੀ ਛੇੜ-ਛਾੜ ਨਹੀਂ ਕੀਤੀ ਜਾਣੀ
ਚਾਹੀਦੀ ਕਿਉਂਕਿ ਇਸ ਸੰਵਿਧਾਨ ਵਿੱਚ ਹਰੇਕ ਵਰਗ, ਹਰੇਕ ਜਾਤ ਅਤੇ ਫਿਰਕੇ ਦੇ ਇਕ ਸਮਾਨ ਵਿਕਾਸ
ਦਾ ਪ੍ਰਬੰਧ ਕੀਤਾ ਗਿਆ ਹੈ।
ਸ੍ਰ. ਬਿੱਟੂ ਨੇ ਕਿਹਾ ਕਿ 2 ਅਪ੍ਰੈਲ ਨੂੰ ਉਹ, ਸਾਰੇ ਵਿਧਾਇਕ ਅਤੇ ਪਾਰਟੀ ਦੇ ਦਰਜਾ ਬ ਦਰਜਾ
ਨੁਮਾਇੰਦੇ ਤੇ ਵਰਕਰ ਇਸ ਰੋਸ ਮਾਰਚ ਵਿੱਚ ਹਿੱਸਾ ਲੈਣਗੇ। ਇਸ ਦੇ ਨਾਲ ਹੀ ਉਨ•ਾਂ ਰੋਸ ਮਾਰਚ
ਵਿੱਚ ਸ਼ਾਮਿਲ ਹੋਣ ਵਾਲੀਆਂ ਸਮੂਹ ਜੱਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਰੋਸ ਮਾਰਚ ਦੌਰਾਨ
ਸ਼ਰਾਰਤੀ ਅਨਸਰਾਂ ਤੋਂ ਸੁਚੇਤ ਰਹਿਣ ਅਤੇ ਅਮਨ, ਸ਼ਾਂਤੀ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਨੂੰ
ਪਹਿਲ ਦੇਣ। ਸ੍ਰ. ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਕਿਸੇ ਵੀ ਤਰੀਕੇ ਨਾਲ ਆਮ ਮਾਹੌਲ ਖਰਾਬ
ਨਹੀਂ ਹੋਣਾ ਚਾਹੀਦਾ।