ਮਾਨਸਾ 1 ਅਪ੍ਰੈਲ (ਤਰਸੇਮ ਸਿੰਘ ਫਰੰਡ) ਸਰਕਾਰੀ ਮਿਡਲ ਸਕੂਲ ਤਲਵੰਡੀ ਅਕਲੀਆ ਵਿਖੇ ਮੁੱਖ
ਅਧਿਆਪਕ ਮੱਖਣ ਸਿੰਘ ਦੀ ਅਗਵਾਈ ਵਿੱਚ ਮਾਪੇ ਅਧਿਆਪਕ ਮਿਲਣੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ
ਛੇਵੀਂ, ਸੱਤਵੀਂ ਅਤੇ ਅੱਠਵੀਂ ਦੇ ਵਿਦਿਆਰਥੀਆਂ ਦਾ ਨਤੀਜਾ ਘੋਸ਼ਿਤ ਕੀਤਾ ਗਿਆ। ਇਸ ਸਮੇਂ
ਵਿਦਿਆਰਥੀਆਂ ਦੇ ਮਾਪਿਆਂ ਨੇ ਆਪਣੇ ਲਾਡਲਿਆਂ ਦੀ ਸਾਲ ਭਰਦੀ ਕਾਰ ਗੁਜ਼ਾਰੀ ਵਾਰੇ ਵਿਸਥਾਰ
ਸਹਿਤ ਜਾਣਕਾਰੀ ਹਾਸਲ ਕੀਤੀ। ਮੁੱਖ ਅਧਿਆਪਕ ਨੇ ਨਤੀਜਾ ਘੋਸ਼ਿਤ ਕਰਦੇ ਹੋਏ ਕਿਹਾ ਕਿ ਮਾਪੇ
ਅਧਿਆਪਕਾਂ ਦਾ ਸਹਿਯੋਗ ਦੇਣ ਵਿਦਿਆਰਥੀਆਂ ਨੂੰ ਘਰ ਲਈ ਦਿੱਤਾ ਗਿਆ ਕੰਮ ਦਿਲਚਸਪੀ ਲੈ ਕੇ
ਕਰਵਾਉਣ ਤਾਂ ਕਿ ਬੱਚਿਆਂ ਨੂੰ ਸਮੇਂ ਦਾ ਹਾਣੀ ਬਣਾਇਆ ਜਾ ਸਕੇ ਅਤੇ ਵੱਧ ਤੋਂ ਵੱਧ ਬੱਚਿਆਂ
ਨੂੰ ਸਰਕਾਰੀ ਸਕੂਲ ’ਚ ਦਾਖਲ ਕਰਵਾਕੇ ਵੱਖ ਵੱਖ ਸਕੀਮਾਂ ਦਾ ਲਾਹਾ ਲੈਣ। ਇਸ ਸਾਲ ਦੌਰਾਨ
ਜਮਾਤਾਂ ਵਿਚੋਂ ਪਹਿਲੀਆਂ ਤਿੰਨ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਪਿੰਡ ਦੇ
ਸਰਪੰਚ ਸ੍ਰ. ਕੁਲਵਿੰਦਰ ਸਿੰਘ ਨੇ ਇਨਾਮ ਤਕਸੀਮ ਕੀਤੇ। ਇਸ ਸਮੇਂ ਸ਼੍ਰੀ ਪ੍ਰਦੀਪ ਕੁਮਾਰ ਨੇ
ਵੀ ਵਿਦਿਆਰਥੀਆਂ ਨੂੰ ਸਖਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਵਿਦਿਆਰਥੀਆਂ ਦੇ
ਮਾਪੇ, ਕਮੇਟੀ ਮੈਂਬਰ ਅਤੇ ਹੋਰ ਪਤਵੰਤੇ ਸੱਜਣ ਹਾਜਰ ਸਨ ।