ਕਸਬਾ ਸੇਰਪੁਰ ਤੋ 4 ਕਿਲੋਮੀਟਰ ਦੀ ਦੂਰੀ ਤੇ ਵੱਸਿਅਾ ਹੋੲਿਅਾ ਹੈ ਪਿੰਡ ੲੀਨਾ ਬਾਜਵਾ । ੲਿਸ
ਪਿੰਡ ਦੀ ਕੁੱਲ ਵੋਟ 3500 ਦੇ ਕਰੀਬ ਹੈ। ੲਿਸ ਪਿੰਡ ਦੇ ਲੋਕ ਅਾਪਸੀ ਭਾੲੀਚਾਰਕ ਸਾਝ ਨਾਲ
ਰਹਿੰਦੇ ਹਨ। ਜਿਸ ਕਾਰਨ ੲਿਸ ਪਿੰਡ ਵਿਚ ਸਭ ਧਰਮਾ ਦਾ ਸਤਿਕਾਰ ਕੀਤਾ ਜਾਦਾ ਹੈ । ੲਿਸ ਪਿੰਡ
ਵਿਚ ੲਿਕ ਗੁਰਦੁਅਰਾ ਸਾਹਿਬ, ੲਿਕ ਮੰਦਰ, ੲਿਕ ਮਸਜਿਦ, ਤੇ ੲਿਕ ਡੇਰਾ ਸਾਹਿਬ ਬਣਿਅਾ ਹੋੲਿਅਾ
ਹੈ। ੲਿਸ ਪਿੰਡ ਵਿਚ ਨੋਜਵਾਨ ਵਰਗ ਵੱਲੋ ੲਿਕ ਕਲੱਬ ਸੰਤ ੳੁਤਰ ਦੇਵ ਸਪੋਰਟਸ ਅੈਡ ਵੈਲਫੇਅਰ
ਕਲੱਬ ਦਾ ਨਿਰਮਾਣ ਕੀਤਾ ਹੋੲਿਅਾ ਹੈ ਜਿਸ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਸਿੱਧੂ ਹਨ , ਕਲੱਬ
ਵਲੋ ਹਰ ਸਮੇ ਸਮਾਜ ਭਲਾੲੀ ਕਾਰਜਾ ਦੇ ੳੁਪਰਾਲੇ ਕੀਤੇ ਜਾਦੇ ਹਨ ਪਰ ੲਿਸ ਪਿੰਡ ਵਿਚ ਲੋਕਾ
ਨੂੰ ਲੋੜੀਦੀਅਾ ਸਹੂਲਤਾ ਨਾ ਮਿਲਣ ਕਾਰਨ ਲੋਕਾ ਨੂੰ ਅਨੇਕਾ ਸਮੱਸਿਅਾਵਾ ਦਾ ਸਾਹਮਣਾ ਕਰਨਾ ਪੈ
ਰਿਹਾ ਹੈ ਜੋ ਕਿ ਹੇਠ ਲਿਖੇ ਅਨੁਸਾਰ ਹਨ :-
ਸਿਹਤ ਸਹੂਲਤਾ ਦੀ ਵੱਡੀ ਘਾਟ – ੲਿਸ ਪਿੰਡ ਵਿਚ ਸਿਹਤ ਸਹੂਲਤਾ ਦੀ ਵੱਡੀ ਸਮੱਸਿਅਾ ਹੈ। ਲੋਕਾ
ਨੂੰ ਮੁੱਢਲੀ ਸਹਾਇਤਾ ਲੲੀ ਬਰਨਾਲੇ ਜਾ ਧੂਰੀ ਦਾ ਰੁਖ ਕਰਨਾ ਪੈਦਾ ਹੈ। ਜਿਸ ਲਈ 15
ਕਿਲੋਮੀਟਰ ਦਾ ਪੈਡਾ ਤੈਅ ਕਰਨਾ ਪੈਦਾ ਹੈ।
ਪਿੰਡ ਦੇ ਛੱਪੜ ੳੁਵਰ ਫਲੋ – ੲਿਸ ਪਿੰਡ ਵਿੱਚ ਪਾਣੀ ਦੀ ਨਿਕਾਸੀ ਮੁੱਖ ਸਮੱਸਿਅਾ ਹੈ। ਕਿੳਕਿ
ਪਿੰਡ ਵਿਚ ਸੀਵਰੇਜ ਨਹੀ ਹੈ। ਜਿਸ ਕਰਕੇ ਪਿੰਡ ਦੇ ਛੱਪੜ ੳੁਵਰ ਫਲੋ ਹੋਣ ਕਾਰਨ ਪਿੰਡ ਵਿਚ
ਬੀਮਾਰੀਅਾ ਫੈਲਣ ਦਾ ਖਾਦਸਾ ਬਣਿਅਾ ਰਹਿੰਦਾ ਹੈ ।
ਅਾਰ ਓ ਪਲਾਟ ਦੀ ਸਮੱਸਿਅਾ -ਭਾਵੇ ਕਿ ਸਰਕਾਰ ਵੱਲੋ ਲੋਕਾ ਨੂੰ ਸੁੱਧ ਪਾਣੀ ਮੁਹੱੲਿਅਾ
ਕਰਵਾੳੁਣ ਦੇ ਵਾਅਦੇ ਕੀਤੇ ਜਾਦੇ ਹਨ। ਪਰ ੲਿਸ ਪਿੰਡ ਵਿਚ ਅਾਰ ਓ ਪਲਾਟ ਦੀ ਵੱਡੀ ਘਾਟ ਹੈ ਤੇ
ਪਿੰਡ ਦੇ ਲੋਕ ਵਾਟਰ ਵਰਕਸ ਦਾ ਪਾਣੀ ਪੀਣ ਲੲੀ ਮਜਬੂਰ ਹਨ ।
ਪਿੰਡ ਨੂੰ ਜੋੜਨ ਵਾਲੇ ਰਸਤੇ ਕੱਚੇ -ੲਿਸ ਪਿੰਡ ਨੂੰ ਹੋਰਨਾ ਪਿੰਡਾ ਨਾਲ ਜੋੜਨ ਵਾਲੇ
ਜਿਅਾਦਾਤਰ ਰਸਤੇ ਕੱਚੇ ਹਨ। ਜਿਸ ਵਿਚ ਬਾਜਵੇ ਤੋ ਹੇੜੀਕੇ , ਬਾਜਵੇ ਤੋ ਰੰਗੀਅਾ, ਬਾਜਵੇ ਤੋ
ਟੋਟਾ ਜਲੂਰ ਦਾ ਰਸਤੇ ਕੱਚੇ ਹਨ।
ਸਕੂਲ ਨੂੰ ਅਪਗ੍ਰੇਡ ਕਰਨ ਦੀ ਮੰਗ – ੲਿਸ ਪਿੰਡ ਵਿਚ ਸਕੂਲ ਦੀ ੲਿਕ ਸਾਨਦਾਰ ਬਿੰਲਡਿਗ ਬਣੀ
ਹੋੲੀ ਹੈ। ਪਿੰਡ ਦੇ ਲੋਕਾ ਦੀ ਮੰਗ ਹੈ ਕਿ ਸਕੂਲ ਨੂੰ ਅਪਗ੍ਰੇਡ ਕੀਤਾ ਜਾਵੇ ਕਿੳੁਕਿ ੲਿਸ
ਪਿੰਡ ਵਿਚ ਦੋ ਪਿੰਡਾ ਦੇ ਵਿਦਿਅਾਰਥੀ ਪੜਨ ਅਾੳੁਦੇ ਹਨ।
ਸਹੂਲਤਾ
ਪਿੰਡ ਵਿਚ ਸਾਨਦਾਰ ਪਾਰਕ -ੲਿਸ ਪਿੰਡ ਵਿਚ 2 ਸਾਨਦਾਰ ਪਾਰਕ ਬਣੇ ਹੋੲੇ ਹਨ ਜੋ ਕਿ ੲਿਸ ਪਿੰਡ
ਦੀ ਦਿੱਖ ਨੂੰ ਸਾਨਦਾਰ ਬਣਾੳੁਦੇ ਹਨ ੲਿਹਨਾ ਪਾਰਕਾ ਦੀ ੳੁਸਾਰੀ ਪਿੰਡ ਵਾਸੀਅਾ ਨੇ ਅਾਪਸੀ
ਸਹਿਯੋਗ ਨਾਲ ਕੀਤੀ ਹੈ।
ਪਿੰਡ ਵਿਚ ਸਾਨਦਾਰ ਸਟੇਡੀਅਮ -ੲਿਸ ਪਿੰਡ ਵਿਚ ੲਿਕ ਬਹੁਤ ਸੋਹਣਾ ਸਟੇਡੀਅਮ ਬਣਿਅਾ ਹੋੲਿਅਾ
ਹੈ ਜਿਸ ਵਿਚ ਸਮੇ ਸਮੇ ਕਲੱਬ ਵੱਲੋ ਸਾਨਦਾਰ ਖੇਡ ਮੇਲੇ ਕਰਵਾੲੇ ਜਾਦੇ ਹਨ।
ਸਟਰੀਟ ਲਾੲੀਟਾ – ਕਲੱਬ ਵੱਲੋ ੲਿਸ ਪਿੰਡ ਦੇ ਅਾਲੇ ਦੁਅਾਲੇ ਤੇ ਪਿੰਡ ਦੇ ਹਰ ਗਲੀ ਦੇ ਮੋੜ
ਤੇ ਸਟਰੀਟ ਲਾੲੀਟਾ ਲੱਗੀਅਾ ਹੋੲੀਅਾ ਹਨ ਤੇ ਪਿੰਡ ਦੇ ਬੱਸ ਸਟੈਡ ਦੀ ਨਵੀ ੳੁਸਾਰੀ ਹੋੲੀ ਹੈ ।
ੲਿਸ ਸੰਬੰਧੀ ਨੋਜਵਾਨ ਅਾਗੂ ਕੁਲਦੀਪ ਸਿੰਘ ਕੀਪਾ ਨੇ ਕਿਹਾ ਕਿ ਸਾਡੇ ਪਿੰਡ ਵਿਚ ਲੋਕਾ ਦਾ
ਅਾਪਸੀ ਪਿਅਾਰ ਹੈ ਤੇ ੳੁਹਨਾ ਦੀ ਮੰਗ ਹੈ ਕਿ ਪਿੰਡ ਵਿਚ ਜੋ ਸਹੂਲਤਾ ਦੀ ਘਾਟ ਹੈ ੳੁਹਨਾ ਨੂੰ
ਜਲਦੀ ਪੂਰਾ ਕੀਤਾ ਜਾਵੇ।
ਅਾਪਣੇ ਪਿੰਡ ਸੰਬੰਧੀ ਗੱਲ ਕਰਦੇ ੳੁੱਘੇ ਟਰਾਂਸਪੋਰਟਰ ਗੁਰਪ੍ਰੀਤ ਸਿੰਘ ਸਿੱਧੂ ਨੇ ਕਿਹਾ ਕਿ
ਸਾਡੇ ਪਿੰਡ ਵਿਚ ਜੋ ਵੀ ਸਮੱਸਿਅਾਵਾ ਹਨ ਸਰਕਾਰ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਨੀਅਾ
ਚਾਹੀਦੀਅਾ ਹਨ ਤਾ ਕਿ ਪਿੰਡ ਵਾਸੀਅਾ ਨੂੰ ਮੁਸਕਿਲਾ ਦਾ ਸਾਹਮਣਾ ਨਾ ਕਰਨਾ ਪਵੇ।
ਪਿੰਡ ੲੀਨਾ ਬਾਜਵਾ ਦੇ ਗੳੁਸਾਲਾ ਦੇ ਪ੍ਰਧਾਨ ਜਥੇਦਾਰ ਨਿਰਮਲ ਸਿੰਘ ਸਿੱਧੂ ਨੇ ਕਿਹਾ ਕਿ
ਸਾਡੇ ਪਿੰਡ ਦੇ ਸਕੂਲ ਨੂੰ ਅਪਗ੍ਰੇਡ ਕੀਤਾ ਜਾਵੇ ਤਾ ਕਿ ਬੱਚਿਅਾ ਨੂੰ ਕੋੲੀ ਪਰੇਸਾਨੀ ਦਾ
ਸਾਹਮਣਾ ਨਾ ਕਰਨਾ ਪਵੇ।