ਪੰਜਾਬੀ ਫਿਲਮ ‘ਅਸਲੀਅਤ ‘ਦਾ ਫਿਲਮਾਂਕਣ ਪਿੰਡ ਫਲੌਡ ਕਲਾਂ ਵਿੱਚ ਕੀਤਾ ਗਿਆ ਪਿੰਡ ਵਾਲਿਆ
ਦੇ ਸਹਿਯੋਗ ਸਦਕਾ ਇਸ ਫਿਲਮ ਦੀ ਸੂਟਿੰਗ ਪੂਰੀ ਕੀਤੀ ਗਈ ਅਤੇ ਇਸ ਫਿਲਮ ਦੀ
ਕਹਾਣੀ/ਸਕਰੀਨਪਲੇਅ ਪਵਨ ਸਹੋਕਾ ਨੇ ਲਿਖੀ ਹੈ । ਫਿਲਮ ਨੂੰ ਡਾਇਰੈਕਟ ਇਕਬਾਲ ਸੁੱਖੀ ਦੁਬਾਰਾ
ਕੀਤਾ ਗਿਆ । ਗੱਲਬਾਤ ਕਰਦਿਆ ਉਹਨਾ ਨੇ ਦੱਸਿਆ ਕਿ ਇਸ ਫਿਲਮ ਵਿੱਚ ਇਹ ਦਰਸਾਇਆ ਗਿਆ ਹੈ ਕਿ
ਜਦ ਕਿਸੇ ਲੋੜਵੰਦ ਦੀ ਮੱਦਦ ਨਹੀ ਕੀਤੀ ਜਾਦੀ ਤੇ ਫਿਰ ਉਹ ਗਲਤ ਰਾਸਤਾ ਅਪਣਾਉਦੇ ਹਨ ਤੇ ਉਹਨਾ
ਨੂੰ ਉਸ ਰਾਹ ਤੇ ਚਲਣ ਲਈ ਸਮਾਜ ਮਜਬੂਰ ਕਰਦਾ ਹੈ ਫਿਲਮ ਦਾ ਸੰਗੀਤ ਵਾਈਟ ਹਾਰਟ ਵੱਲੋ ਕੀਤਾ
ਗਿਆ ਇਸ ਵਿੱਚ ਪਵਨ ਸਹੋਕਾ,ਮੀਤ ਅਹਿਮਦਗੜ੍ਹ,ਬਲਜੀਤ ਬਾਵਾ ਨੇ ਅਹਿਮ ਭੂਮਿਕਾ ਨਿਭਾਈ ਤੇ ਬਾਕੀ
ਟੀਮ ਨੇ ਵੀ ਬਹੁਤ ਮਿਹਨਤ ਕੀਤੀ ਅਤੇ ਇਸ ਫਿਲਮ ਵਿੱਚ ਹਿਮਾਨਸੂ ਤੇ ਗਗਨ ਨੇ ਪਲੇਅਬੈਕ ਗਾਇਕ
ਦੀ ਭੂਮਿਕਾ ਨਿਭਾਈ।ਇਸ ਤੋ ਇਲਾਵਾ ਪਿੰਡ ਦੇ ਸਰਪੰਚ ਸਰਨਜੀਤ ਕੌਰ,ਨਰਾਤਾ ਸਿੰਘ ਪੰਚ ਅਤੇ
ਪਿੰਡ ਦੇ ਪੰਤਵੰਤੇ ਸੱਜਣ ਮੌਜੂਦ ਸਨ ।
