ਅੰਮ੍ਰਿਤਸਰ 3 ਅਪ੍ਰੈਲ ( ) ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਸਾਬਕਾ ਮੰਤਰੀ
ਸ: ਬਿਕਰਮ ਸਿੰਘ ਮਜੀਠੀਆ ਨੇ ਉੱਘੇ ਸੂਫ਼ੀ ਗਾਇਕ ਉਸਤਾਦ ਪਿਆਰੇ ਲਾਲ ਵਡਾਲੀ ਦੀ ਮੌਤ ‘ਤੇ
ਉਨ੍ਹਾਂ ਦੇ ਭਰਾਤਾ ਉਸਤਾਦ ਪੂਰਨ ਚੰਦ ਵਡਾਲੀ ਅਤੇ ਲਖਵਿੰਦਰ ਵਡਾਲੀ ਨਾਲ ਉਨ੍ਹਾਂ ਦੇ ਗ੍ਰਹਿ
ਵਿਖੇ ਪਹੁੰਚ ਕੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।
ਵਿਧਾਇਕ ਸ: ਮਜੀਠੀਆ ਨੇ ਕਿਹਾ ਕਿ ਪਿਆਰੇ ਲਾਲ ਵਡਾਲੀ ਦਾ ਵਿਛੋੜਾ ਜਿੱਥੇ ਸੂਫ਼ੀ ਸੰਗੀਤ ਦੀ
ਦੁਨੀਆਂ ਲਈ ਵੀ ਵੱਡਾ ਘਾਟਾ ਹੈ ਉੱਥੇ ਉਨ੍ਹਾਂ ਨਾਲ ਨਿੱਘੀ ਪਿਆਰ ਸਦਕਾ ਆਪਣੇ ਆਪ ਲਈ ਵੀ
ਨਿੱਜੀ ਘਾਟਾ ਹੈ।
ਉਨ੍ਹਾਂ ਮਰਹੂਮ ਸੂਫ਼ੀ ਗਾਇਕ ਵੱਲੋਂ ਸੂਫ਼ੀ ਸੰਗੀਤ ਵਿਚ ਪਾਏ ਬੇਮਿਸਾਲ ਯੋਗਦਾਨ ਦੀ ਪ੍ਰਸੰਸਾ
ਕੀਤੀ ਅਤੇ ਕਿਹਾ ਕਿ
ਪਿਆਰੇ ਲਾਲ ਵਡਾਲੀ ਨੇ ਸੂਫ਼ੀ ਸੰਗੀਤ ਵਿਚ ਨਵੇਂ ਰੁਝਾਨ ਸਥਾਪਿਤ ਕੀਤੇ, ਉਨ੍ਹਾਂ ਦੀ ਮੌਤ ਨਾਲ
ਦੁਨੀਆਂ ਭਰ ਦੇ ਸੂਫ਼ੀ ਸੰਗੀਤ ਦੇ ਪ੍ਰੇਮੀਆਂ ਦੇ ਜੀਵਨ ਵਿਚ ਇੱਕ ਵੱਡਾ ਖ਼ਲਾਅ ਪੈਦਾ ਹੋ ਗਿਆ
ਹੈ। ਇਸ ਮੌਕੇ ਪਦਮ ਸ੍ਰੀ ਉੱਘੇ ਸੂਫ਼ੀ ਗਾਇਕ ਉਸਤਾਦ ਪੂਰਨ ਚੰਦ ਵਡਾਲੀ ਨੇ ਸ੍ਰੀ ਪਿਆਰੇ ਲਾਲ
ਨਾਲ ਬਿਤਾਏ ਪਲਾਂ ਨੂੰ ਯਾਦ ਕਰਦਿਆਂ ਸ: ਮਜੀਠੀਆ ਨਾਲ ਉਨ੍ਹਾਂ ਅਨਮੋਲ ਪਲਾਂ ਨੂੰ ਸਾਂਝਿਆਂ
ਕੀਤਾ। ਉਨ੍ਹਾਂ ਕਿਹਾ ਕਿ ਪਿਆਰੇ ਲਾਲ ‘ਚ ਸਿੱਖਣ ਦੀ ਤਾਂਘ ਹਮੇਸ਼ਾਂ ਬਣੀ ਰਹੀ। ਜਿਸ ਸਦਕਾ
ਉਨ੍ਹਾਂ ਸੰਗੀਤ ਦੀਆਂ ਬੁਲੰਦੀਆਂ ਨੂੰ ਛੂਹਿਆ। ਇਸ ਮੌਕੇ ਤਲਬੀਰ ਸਿੰਘ ਗਿੱਲ, ਪ੍ਰੋ: ਸਰਚਾਂਦ
ਸਿੰਘ, ਬਲਵਿੰਦਰ ਸਿੰਘ ਬਲੋਵਾਲੀ , ਬੱਬੀ ਸਰਪੰਚ, ਗੁਰਭੇਜ ਭੀਲੋਵਾਲ ਆਦਿ ਮੌਜੂਦ ਸਨ ।