ਸ਼ੇਰਪੁਰ (ਹਰਜੀਤ ਕਾਤਿਲ) ਐੱਸਸੀ / ਐੱਸਟੀ ਐਕਟ ਨੂੰ ਲੈ ਕੇ ਦਲਿਤ ਜਥੇਬੰਦੀਆਂ ਵੱਲੋਂ ਭਾਰਤ
ਬੰਦ ਦੇ ਸੱਦੇ ਤੇ ਇਲਾਕਾ ਸ਼ੇਰਪੁਰ ਦੇ ਦਲਿਤ ਭਾਈਚਾਰੇ ਵੱਲੋਂ ਸਮੂਹ ਕਲੱਬਾਂ, ਸੰਸਥਾਵਾਂ ਦੇ
ਸਹਿਯੋਗ ਨਾਲ ਬਾਜ਼ਾਰਾਂ ਵਿੱਚ ਦੀ ਰੋਸ ਪ੍ਰਦਰਸ਼ਨ ਕਰਦੇ ਹੋਏ ਬਾਜ਼ਾਰ ਨੂੰ ਪੂਰਨ ਤੌਰ ਤੇ ਬੰਦ
ਕਰਵਾ ਕੇ ਕਾਤਰੋਂ ਚੌਕ ਸ਼ੇਰਪੁਰ ਵਿਖੇ ਇੱਕ ਵਿਸ਼ਾਲ ਧਰਨਾ ਦਿੱਤਾ ਗਿਆ ਅਤੇ ਕੇਂਦਰ ਸਰਕਾਰ
ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ । ਵੱਖ ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਕੇਂਦਰ
ਸਰਕਾਰ ਅਤੇ ਆਰਐਸਐਸ ਦੀਆਂ ਦਲਿਤ ਵਿਰੋਧੀ ਨੀਤੀਆਂ ਦੀ ਆਲੋਚਨਾ ਕੀਤੀ । ਉਨ੍ਹਾਂ ਕਿਹਾ ਕਿ
ਭਾਜਪਾ ਦੀਆਂ ਆਰਐਸਐਸ ਨਾਲ ਮਿਲ ਕੇ ਬਾਬਾ ਸਾਹਿਬ ਦੁਆਰਾ ਤਿਆਰ ਕੀਤੇ ਸੰਵਿਧਾਨ ਨੂੰ ਬਦਲਣ
ਦੀਆਂ ਨੀਤੀਆਂ ਨੂੰ ਕਿਸੇ ਵੀ ਕੀਮਤ ਤੇ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਦਲਿਤ ਸਮਾਜ
ਇਹ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ। ਇਸ ਮੌਕੇ ਬੋਲਦਿਆਂ ਡਾਕਟਰ ਦਰਸ਼ਨ ਸਿੰਘ ਬਾਜਵਾ , ਐਮ ਐਲ
ਏ ਕੁਲਵੰਤ ਸਿੰਘ ਪੰਡੋਰੀ ਹਲਕਾ ਮਹਿਲ ਕਲਾਂ , ਸਰਪੰਚ ਜਸਮੇਲ ਸਿੰਘ ਬੜੀ, ਮਾਸਟਰ ਕੁਲਵੰਤ
ਸਿੰਘ ਪੰਜਗਰਾਈਆਂ, ਬਾਬਾ ਰਾਜਵਰਿੰਦਰ ਸਿੰਘ ਟਿੱਬਾ , ਸਰਬਜੀਤ ਸਿੰਘ ਖੇੜੀ ਪ੍ਰਧਾਨ ਬੀਐਸਪੀ
ਜ਼ਿਲ੍ਹਾ ਬਰਨਾਲਾ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਤਾਜ਼ਾ ਹੁਕਮ ਨਾਲ ਅਨੁਸੂਚਿਤ ਜਾਤੀ ਜਨਜਾਤੀ
ਅੱਤਿਆਚਾਰ ਰੋਕੂ ਐਕਟ (1989) ਦੀਆਂ ਮੱਦਾਂ ਕਮਜ਼ੋਰ ਹੋਣਗੀਆਂ। ਮੰਤਰਾਲਾ ਇਸ ਹੁਕਮ ਨਾਲ
ਲੋਕਾਂ ਵਿਚ ਕਾਨੂੰਨ ਦਾ ਡਰ ਘੱਟ ਹੋਣ ਦੀ ਦਲੀਲ ਦੇ ਸਕਦਾ ਹੈ ਜਿਸ ਨਾਲ ਦਲਿਤਾਂ ਤੇ ਦਿਨੋ
ਦਿਨ ਹੋ ਰਹੇ ਅੱਤਿਆਚਾਰ ਵਿੱਚ ਵਾਧਾ ਹੋ ਸਕਦਾ ਹੈ। ਇਸ ਮੌਕੇ ਡਾ ਸੋਮਾ ਸਿੰਘ ਗੰਡੇਵਾਲ,
ਗੁਰਜੀਤ ਸਿੰਘ ਮਾਹਮਦਪੁਰ , ਕੁਲਦੀਪ ਸਿੰਘ ਮਾਹਮਦਪੁਰ, ਡਾ ਮਨਜੀਤ ਸਿੰਘ ਖੇੜੀ, ਹਰਵਿੰਦਰ
ਸਿੰਘ ਮਿੰਟੂ ਸ਼ੇਰਪੁਰ, ਚਮਕੌਰ ਸਿੰਘ ਪੰਚ, ਰਾਮਦਾਸ ਬਿੱਟੂ, ਗੁਰਮੇਲ ਸਿੰਘ ਫੌਜੀ ,
ਜੋਗਿੰਦਰ ਸਿੰਘ ਅਲੀਪੁਰ, ਜਗਸੀਰ ਸਿੰਘ ਸ਼ੇਰਪੁਰ, ਸਰਪੰਚ ਹਰਬੰਸ ਸਿੰਘ ਖੇੜੀ , ਜਸਪਾਲ ਸਿੰਘ
ਸ਼ੇਰਪੁਰ , ਭਜਨ ਸਿੰਘ ਸਾਬਕਾ ਚੇਅਰਮੈਨ, ਪਰਮਜੀਤ ਸਿੰਘ ਖੇੜੀ , ਹਰਵਿੰਦਰ ਸਿੰਘ ਖੇੜੀ
,ਬਲਜਿੰਦਰ ਕੌਰ ਮਨਰੇਗਾ ਪ੍ਰਧਾਨ ਠੁੱਲੀਵਾਲ ,ਡਾ ਮੱਖਣ ਸਿੰਘ ਸ਼ੇਰਪੁਰ , ਬੀਬੀ ਬਲਜੀਤ ਕੌਰ
ਕਾਤਰੋਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਬੀਬੀਆਂ ਹਾਜਰ ਸਨ। ਇਸ ਮੌਕੇ ਹਾਲਾਤਾਂ ਦੇ
ਮੱਦੇਨਜ਼ਰ ਥਾਣਾ ਸ਼ੇਰਪੁਰ ਮੁਖੀ ਰਾਕੇਸ਼ ਕੁਮਾਰ ਆਪਣੀ ਪਾਰਟੀ ਸਮੇਤ ਹਾਜ਼ਰ ਸਨ। ਅਖੀਰ ਵਿੱਚ
ਸਮੂਹ ਦਲਿਤ ਭਾਈਚਾਰੇ ਵੱਲੋਂ ਜਿੱਥੇ ਮੋਦੀ ਸਰਕਾਰ ਦਾ ਪੁਤਲਾ ਸਾੜਿਆ ਗਿਆ ਉਥੇ ਤਹਿਸੀਲਦਾਰ
ਤਰਨਜੀਤ ਸਿੰਘ ਧੂਰੀ ਨੂੰ ਮੰਗ ਪੱਤਰ ਵੀ ਦਿੱਤਾ ਗਿਆ।