ਸੰਗਰੂਰ,9 ਅਪ੍ਰੈਲ (ਕਰਮਜੀਤ ਰਿਸ਼ੀ) ਰੋਟਰੀ ਕਲੱਬ ਦੇ ਵੱਲੋ ਅਾਯੁਰਵੈਦਿਕ ਮੁਫਤ ਮੈਡੀਕਲ
ਕੈਪ ਰੋਟਰੀ ਕੰਪਲੈਕਸ ਪੀਰਾ ਵਾਲਾ ਗੇਟ ਸੁਨਾਮ ਵਿਖੇ ਲਗਾਇਆ ਗਿਆ।ਜਿਸ ਵਿੱਚ ਡਾ.ਮਲਕੀਤ ਸਿੰਘ
ਘੱਗਾ,ਡਾ.ਸੰਦੀਪ ਜੈਦਕਾ,ਡਾ.ਲਲਿਤ ਕਾਂਸਲ,ਡਾ.ਅਮਨ ਭਾਰਤੀ,ਡਾ.ਦਿਵਿਅਾ ਬਾਸਲ ਅਤੇ ਅਮਨ ਕੋਸਲ ,
ਰਕੇਸ ਸਰਮਾ ਨੇ 370 ਦਾ ਚੈਕ ਅੱਪ ਕੀਤਾ।ਇਸ ਮੋਕੇ ਕਲੱਬ ਦੇ ਪ੍ਰਧਾਨ ਸੁਰੇਸ ਕੁਮਾਰ ਨੇ
ਦੱਸਿਆ ਕਿ ਕਲੱਬ ਦੇ ਵੱਲੋ ਮਰੀਜਾਂ ਨੂੰ ਦਵਾਈਆ ਫਰੀ ਦਿੱਤੀ ਗਈ।ਇਸ ਚੈਕਅੱਪ ਕੈਪ ਵਿੱਚ
ਰਾਜਦੀਪ ਸਿੰਘ ਬਰਾੜ ( ਅੈਸ.ਡੀ.ਅੈਮ.ਸੁਨਾਮ) ਬਾਗ ਸਿੰਘ ਪੰਨੂ ਡੀ.ਜੀ.ਰੋਟਰੀ.ਜਿਲਾ੍ ਨੇ
ਮੁੱਖ ਮਹਿਮਾਨਾਂ ਵਜੋ ਸਿਰਕਤ ਕੀਤੀ। ਰੋਟਰੀ ਕਲੱਬ ਦੁਆਰਾ ਮਾਨਵਤਾ ਅਤੇ ਸਮਾਜ ਨੂੰ ਸਮਰਪਿਤ
ਅਨੇਕਾ ਪ੍ਰੋਗਰਾਮ ਉਲੀਕੇ ਜਾਦੇ ਹਨ। ਇਸ ਮੋਕੇ ਘਰਸਾਮ ਕਾਸਲ,ਜਗਦੀਪ ਭਾਰਤਵਾਜ,ਭਰਿਭਤ ਜਿੰਦਲ,
ਦਵਿੰਦਰ ਪਾਲ ਸਿੰਘ,ਨਵੀਨ ਗਰਗ,ਰਾਜਨ ਸਿੰਗਲਾ,ਯਾਦਵਿੰਦਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ