Breaking News

ਵੱਡ ਕੇ ਲੈ ਗਈ ਬੰਤੋ ਤੇ ਛਿੱਤਰ ਖਾਣ ਨੂੰ ਕੰਤੋ “

( ਕਿਥੋਂ ਤੱਕ ਵਾਜਫ ਨੇ ਧਰਨੇ ਲਾਉਣੇ ? ਕੀ ਆਮ ਜਨਤਾ ਨੂੰ ਪੇ੍ਸ਼ਾਨ ਕਰਕੇ ਆਪਣੇ ਹੱਕਾਂ ਨੂੰ
ਪਾ੍ਪਤ ਕਰਨਾ ਸਹੀ ਹੈ ? )

ਜੇਕਰ ਕਿਸੇ ਨੂੰ ਧਰਮ ਬਾਰੇ ਪੁਛਿਆ ਜਾਵੇ, ਤੇ ਉਸਦੀਆਂ ਹਜ਼ਾਰਾਂ ਪਰਿਭਾਸ਼ਾਵਾਂ ਦੱਸ ਦਿੱਤੀਆਂ
ਜਾਣਗੀਆਂ । ਹਰ ਮਨੁੱਖ ਕੋਲ ਬੇਹਿਸਾਬ ਜਵਾਬ ਮਿਲ ਜਾਣਗੇ ਧਰਮ ਬਾਰੇ।
ਪਰ ਇਨਸਾਨੀਅਤ ਕੀ ਹੈ ? ਇਸ ਦਾ ਸਿਰਫ ਇੱਕੋ ਹੀ ਜਵਾਬ ਹੈ , ਇਸਦਾ ਜਵਾਬ ਦੇਣ ਲਈ ਮੈਂ ਭਾਈ
ਕਨੱਈਆ ਜੀ ਦੀ ਮਿਸਾਲ ਦੇਣਾ ਚਾਹੁੰਦੀ ਹਾਂ ।ਜਿਨ੍ਹਾਂ ਨੇ ਬਿਨਾਂ ਕਿਸੇ ਭੇਦ-ਭਾਵ ਸਾਰੇ ਜਖ਼ਮੀ
ਸਿਪਾਹੀਆਂ (ਵੈਰੀਆਂ ਦੇ ਸਿਪਾਹੀਆਂ ਨੂੰ ਵੀ ) ਨੂੰ ਪਾਣੀ ਪਿਲਾਇਆ ਸੀ ।ਜਦ ਗੁਰੂ ਗੋਬਿੰਦ
ਸਿੰਘ ਜੀ ਨੂੰ ਪਤਾ ਲੱਗਾ ਤੇ ਉਹ ਮੁਸਕਰਾਏ ਤੇ ਉਨ੍ਹਾਂ ਕਿਹਾ, “ਭਾਈ ਜੀ ਇਹ ਹੈ ਅਸਲ ਧਰਮ
ਨਿਭਾਉਣਾ, ਇਨਸਾਨੀਅਤ ਦੀ ਸੇਵਾ ਕਰਨਾ । “ਗੁਰੂ ਜੀ ਨੇ ਖੁਸ਼ ਹੋ ਕੇ ਭਾਈ ਜੀ ਨੂੰ ਮਰਹਮ ਵੀ
ਦਿੱਤੀ ਤੇ ਕਿਹਾ, ” ਭਾਈ ਜੀ ਤੁਹਾਡੀ ਸੇਵਾ ਦੀ ਦੁਨੀਆਂ ਮਿਸਾਲ ਦਿਆ ਕਰੇਗੀ ।ਤੁਹਾਨੂੰ ਯਾਦ
ਕਰਨ ਨਾਲ ਇਨਸਾਨ ਦਾ ਸੁੱਤਾ ਹੋਇਆ ਜਮੀਰ ਵੀ ਜਾਗ ਉੱਠੇਗਾ ।”
ਪਰ ਸਾਡਾ ਜਮੀਰ ਤਾਂ ਘੋੜੇ ਵੇਚ ਕੇ ਗਹਿਰੀ ਨੀਂਦ ਵਿੱਚ ਸੌਂ ਗਿਆ ਏ, ਉਠਣ ਦਾ ਨਾਮ ਤਾਂ ਕੀ
ਲੈਣਾ ਜਾਣ ਬੁੱਝ ਕੇ ਉਸਲ ਵੱਟੇ ਮਾਰਦਾ ਏ। ਸਾਡੇ ਜਮੀਰ ਦੇ ਸੌਂਣ ਨਾਲ ਸਾਡੀ ਇਨਸਾਨੀਅਤ ਵੀ
ਸੌਂ ਗਈ ।ਇੱਕ ਪਾਸੇ ਅਸੀਂ ਆਪਣੇ -ਆਪ ਨੂੰ ਬਹੁਤ ਵੱਡੇ ਧਰਮੀ ਅਖਵਾਉਂਦੇ ਹਾਂ , ਤੇ ਇੱਕ
ਪਾਸੇ ਅਸੀਂ ਹੱਕਾਂ ਲਈ ਆਮ ਜਨਤਾ ਦਾ ਲਹੂ ਨਿਚੋੜਦੇ ਹਾਂ ।ਕੀ ਕਸੂਰ ਹੁੰਦਾ ਆਮ ਜਨਤਾ ਦਾ ?
ਅੱਖੇ ਜੀ , “ਵੱਡ ਕੇ ਲੈ ਗਈ ਬੰਤੋ ਤੇ ਛਿੱਤਰ ਖਾਣ ਨੂੰ ਕੰਤੋ” (ਮੇਰੀ ਆਪਣੀ ਕਹਾਵਤ) ਜਾਨੀ
ਕਿ ਕਰਨ ਵਾਲੀ ਸਰਕਾਰ ਭੁਗਤਣ ਵਾਲੀ ਵਿਚਾਰੀ ਆਮ ਜਨਤਾ। ਸਰਕਾਰ ਵੀ ਆਮ ਜਨਤਾ ਦੀ ਮੂਰਖਤਾ ਦਾ
ਫਾਇਦਾ ਉਠਾ ਰਹੀ ਹੈ ।ਅਸੀਂ ਉਹ ਪੜੇ-ਲਿਖੇ ਮੂਰਖ ਹਾਂ , ਜਿਨਾਂ ਨੇ ਸਿਰਫ ਕਿਤਾਬਾਂ ਦੇ ਰਟੇ
ਲਾਏ ਨੇ ਡਿਗਰੀ ਪ੍ਰਾਪਤ ਕੀਤੀਆਂ ਨੇ ਪਰ ਸਾਡੀ ਸੋਚ ਅਨਪੜ੍ਹਾਂ ਨਾਲੋਂ ਵੀ ਨਿਕੰਮੀ ਹੈ। ਸਾਡਾ
ਦੇਸ਼ ਕਦੇ ਵੀ ਤੱਰਕੀ ਨਹੀਂ ਕਰ ਸਕਦਾ ਕਿਉਂਕਿ ਸਾਡੇ ਲੋਕਾਂ ਨੇ ਆਪਣੇ ਨੂੰ ਧਰਮਾਂ ਵਿੱਚ ਵੰਡ
ਲਿਆ ।ਆਮ ਇਨਸਾਨ ਨੂੰ ਰੱਬ ਬਣਾ ਦਿੱਤਾ , ਸ਼ਬਦ ਗੁਰੂ ਤੱਕ ਪਹੁੰਚਣ ਲਈ ਸਹਾਰਾ ਭਾਲਦੇ ਹਾਂ
ਅਸੀਂ ।ਹੋਰ ਤੇ ਹੋਰ ਸਾਡੀ ਮੂਰਖਤਾ ਇਹ ਵੀ ਹੈ ਕਿ ਜਦੋਂ ਦਿਲ ਕਰਦਾ ਧਰਨਾ ਲਾ ਦਿੰਦੇ ਹਾਂ
ਜਦੋਂ ਦਿਲ ਕਰਦਾ ਪੰਜਾਬ ਬੰਦ ਕਰਵਾ ਦਿੰਦੇ ਹਾਂ ।ਆਮ ਜਨਤਾ ਨੂੰ ਪੇ੍ਸ਼ਾਨ ਕਰਦੇ ਹਾਂ , ਉਸ
ਵਕਤ ਸਾਡਾ ਧਰਮ ਚੰਗੀ ਤਰਾਂ ਸਾਡੇ ਸਿਰ ਚੜ੍ਹ ਕੇ ਬੋਲਦਾ ਹੈ ਫਿਰ ਧਰਮ ਪੇ੍ਮੀਆਂ ਦਾ ਕੋਈ ਹੱਦ
ਬੰਨਾ ਨਹੀਂ ਮਿਲਦਾ ।ਪਰ ਚੰਗਾ ਕਰਮ ਕਰਨ ਦਾ ਸਮਾਂ ਹੁੰਦਾ ਏ ਤਾਂ ਅਸੀਂ ਕੁੰਭਕਰਨ ਵਾਂਗ ਸੌਂ
ਜਾਂਦੇ ਹਾਂ ।
ਹੁਣ ਦੀ ਤਾਜ਼ੀ ਘਟਨਾ ਦੱਸਣਾ ਚਾਹੁੰਦੀ ਹਾਂ , ਇੱਕ ਔਰਤ ਨੂੰ ਬੱਚਾ ਹੋਣ ਵਾਲਾ ਸੀ ਉਸ ਨੂੰ
ਹਸਪਤਾਲ ਲਿਜਾਣਾ ਜਰੂਰੀ ਸੀ , ਉਹ ਦਰਦ ਨਾਲ ਵਿਲਕ ਰਹੀ ਸੀ , ਪਰ ਧਰਨਾ ਪ੍ਬੰਧਕਾਂ ਤੇ ਧਰਮ
ਪੇ੍ਮੀਆਂ ਨੇ ਉਹਨਾਂ ਨੂੰ ਦੇ ਪਰਿਵਾਰ ਦੀ ਇੱਕ ਨਾ ਸੁਣੀ ਤੇ ਉਨ੍ਹਾਂ ਨੂੰ ਘਰ ਵਾਪਸ ਮੋੜ
ਦਿੱਤਾ . . ਨਤੀਜਾ ਕੀ ਨਿਕਲਣਾ ਸੀ ਉਸ ਵਕਤ? ਕੀ ਬਣਦਾ ਮਾਂ ਨੂੰ ਤੇ ਬੱਚੇ ਦਾ? ਜੇਕਰ ਕੋਈ
ਅਣਹੋਣੀ ਹੋ ਜਾਂਦੀ ਫਿਰ ਕੌਣ ਸੀ ਜਿੰਮੇਵਾਰ? ਕਿਥੇ ਸੀ ਸਾਡਾ ਜਮੀਰ? ਕਿਥੇ ਸੀ ਸਾਡੀ
ਇਨਸਾਨੀਅਤ? ਕਿਥੇ ਸੀ ਸਾਡਾ ਧਰਮ ਨਾਲ ਪਿਆਰ? ਕੀ ਸਾਡੇ ਗੁਰੂ -ਪੀਰ ਸਾਨੂੰ ਇਹ ਸਿਖਾਉਂਦੇ ਨੇ
? ਕੀ ਧਰਮ ਦੀ ਖਾਤਿਰ ਇਨਸਾਨੀਅਤ ਨੂੰ ਮਰਨ ਦਿਓ? ਕੀ ਜਮੀਰ ਨੂੰ ਸੁੱਤੇ ਰਹਿਣ ਦਿੱਤਾ ਜਾਵੇ ?
ਕੀ ਆਉਣ ਵਾਲੀਆਂ ਪੀੜੀਆਂ ਵੀ ਸਾਡੇ ਮਗਰ ਲੱਗ ਕੇ ਆਪਣੀ ਅੰਤਰ ਆਤਮਾ ਨੂੰ ਮਾਰ ਦੇਣ? ਜੇ ਕਿਸੇ
ਕੋਲ ਹੈ ਤੇ ਮੈਨੂੰ ਮੇਰੇ ਸਵਾਲਾਂ ਦਾ ਜਵਾਬ ਹੋਵੇ ਤੇ ਜਰੂਰ ਦੇ ਦਿਓ? ਕਿਥੋਂ ਤੱਕ ਵਾਜਫ ਨੇ
ਧਰਨੇ ਲਾਉਣੇ ? ਕੀ ਆਮ ਜਨਤਾ ਨੂੰ ਪੇ੍ਸ਼ਾਨ ਕਰਕੇ ਆਪਣੇ ਹੱਕਾਂ ਨੂੰ ਪਾ੍ਪਤ ਕਰਨਾ ਸਹੀ ਹੈ?
ਕੀ ਸਰਕਾਰ ਦਾ ਸੱਭ ਨੂੰ ਇੱਕ ਬਰਾਬਰ ਕਰਨ ਦਾ ਫੈਸਲਾ ਗਲਤ ਹੈ?( ਮੇਰਾ ਕਿਸੇ ਵੀ ਧਰਮ ਨੂੰ
ਨੀਵਾਂ ਦਿਖਾਉਣ ਦਾ ਕੋਈ ਮਕਸਦ ਨਹੀਂ ਹੈਂ) ਅਸੀਂ ਆਪ ਹੀ ਕਹਿੰਦੇ ਹਾਂ ਕਿ ਸਾਨੂੰ ਕੋਈ ਨੀਵੀਂ
ਜਾਤੀ ਦਾ ਨਾ ਕਹੇ ਸਾਨੂੰ ਭੱਦੇ ਸ਼ਬਦਾਂ ਨਾਲ ਨਾ ਪੁਕਾਰਿਆ ਜਾਵੇ ਫਿਰ ਆਪ ਹੀ ਆਪਣੀ ਜਾਤ ਨੂੰ
ਨੀਵਾਂ ਦਿਖਾ ਕੇ ਨੌਕਰੀਆਂ ਲੈਣੀਆਂ ਸਹੀ ਨੇ ? ਗੱਲ ਕੌੜੀ ਜਰੂਰ ਹੈ ਹਜ਼ਮ ਵੀ ਨਹੀਂ ਹੋਣ ਵਾਲੀ
ਪਰ ਗੌਰ ਜਰੂਰ ਕਰਿਓ. . . . . ਹੋ ਸਕੇ ਤੇ ਮੁਆਫ ਕਰ ਦਿਓ! !

Leave a Reply

Your email address will not be published. Required fields are marked *

This site uses Akismet to reduce spam. Learn how your comment data is processed.