Breaking News

ਮਿੰਨੀ ਕਹਾਣੀ ” ਧੀ ਦੀ ਦਾਤ “

ਉਸਨੂੰ ਆਪਣੇ ਬਾਪ ਦੀ ਮੌਤ ਤੋਂ  ਬਾਅਦ ਕਿਸੇ ਦਾ ਡਰ ਨਾ ਰਿਹਾ,  ਉਹ ਮਾੜੀ  ਸੰਗਤ ਵਿੱਚ
ਬੈਠਣ ਲੱਗ ਪਿਆ ਅਤੇ ਨਸ਼ੇ ਦਾ ਆਦੀ ਬਣ ਗਿਆ ।ਸਾਰਾ ਦਿਨ ਵੇਹਲੇ ਰਹਿਣਾ ਲੜਾਈਆਂ ਝਗੜੇ ਕਰਨਾ
ਉਸਦੀ  ਆਦਤ ਬਣ ਚੁੱਕੀ ਸੀ , ਮਾਂ ਨੇ ਘਰਾਂ ਵਿੱਚ ਕੰਮ ਕਰਕੇ ਥੋੜ੍ਹਾ ਬਹੁਤਾ ਕਮਾਕੇ  ਲੈ ਕੇ
ਆਉਣਾ ਉਹ ਵੀ ਮਾਂ ਨਾਲ ਲੜਕੇ ਖੋਹ ਕੇ ਲੈ ਜਾਣੇ ਸਾਰੇ ਪੈਸਿਆਂ ਦੀ ਦਾਰੂ  ਡੰਫ ਕੇ ਘਰ ਆ
ਵਾੜਨਾ ਮਾਂ ਵਿੱਚੋ ਵਿਚ  ਝੂਰ ਦੀ ਰਹਿਣਾ ਕਿਸੇ ਕੋਲ ਆਪਣੇ  ਪੁੱਤ ” ਗੈਲੇਂ ” ਨੂੂੰ ਕਦੇ
ਵੀ  “ਸੰਤੋ ” ਮਾੜਾ ਨਹੀਂ ਸੀ ਕਹਿੰਦੀ ।
ਅਜੇ ਨਿਆਣਾਂ ਹੈ ਵੱਡਾ ਹੋਵੇਗਾ ਆਪੇ ਸਮਝ ਆ ਜਾਵੇਗੀ , ਜਦ ਸਿਰ
ਪਊਗੀ ਪਤਾ  ਲੱਗ ਜਾਵੇਗਾ । ਹੁਣ  ” ਗੈਲਾ ” ਵੱਡਾ ਹੋ ਚੁਕਿਆ ਸੀ ਪਰ ਆਪਣੀ ਆਦਤਾਂ ਤੋਂ
ਵਾਂਜ ਨਾ ਆਇਆ ਹੁਣ ” ਸੰਤੋ ” ਨੇ ਉਸ ਦਾ  ਵਿਆਹ ਕਰ ਦਿੱਤਾ  ਸ਼ਾਇਦ ਵਿਆਹ ਤੋ ਬਆਦ ਸਮਝ
ਜਾਵੇ । ਪਰ ਨਹੀਂ ਸਮਝਿਆ ਪਰ ਰੱਬ ਨੇ ਇੱਕ ਨੰਨ੍ਹੀ ਪਰੀ ਜਰੂਰ ਦੇ ਦਿੱਤੀ । ਅੱਜ  ਨੰਨੀ ਪਰੀ
ਦਾ ਜਨਮ ਦਿਨ ਸੀ ” ਗੈਲਾ” ਆਪਣੀ ਮਾਂ  ਨਾਲ ਲੜਕੇ ਧੱਕੇ ਮੁੱਕੇ ਮਾਰ ਕੇ ਸਾਰੇ ਪੈਸੇ ਚੱਕ ਕੇ
ਲੈ ਗਿਆ ।ਬਾਅਦ ਵਿੱਚ ਉਸਦੀ ਨੂੰਹ ਨੇ ਉਸਨੂੰ ਚੁੱਕਿਆ ਪਾਣੀ ਪਲਾਇਆ ਮੰਜੇ ਤੇ ਬੈਠਾ ਦਿੱਤਾ ।
ਉਹ ਸਾਰੇ ਪੈਸਿਆਂ ਦੀ ਦਾਰੂ ਡੰਫ ਕੇ ਵਾਪਸ ਆਇਆ ਘਰ ਬੈਂਡਵਾਜੇ ਵੰਜ ਰਹੇ ਹਨ ਉਸਨੇ ਦੇਖਿਆ
ਸਾਡੇ ਘਰ ਬੈਂਡਵਾਜੇ ਵੰਜ ਰਹੇ ਹਨ । ਅੱਗੇ ਵਧਿਆ ਕੀ ਦੇਖਦਾ ਦਾਦੀ ਆਪਣੀ ਪੋਤੀ ਦਾ ਜਨਮ ਦਿਨ
ਕੇਂਕ ਕੱਟਕੇ ਬੜੀ ਧੂਮ ਧਾਮ ਨਾਲ ਮਨਾ ਰਹੀ ਸੀ ।
ਹਾਂ ਮੇਰਾ ਤਾਂ ਕਦੇ ਜਨਮ ਦਿਨ ਨੀ ਮਨਾਇਆ ਤੂੰ ਇਹ ਪੱਥਰਾਂ ਦਾ ਜਨਮ
ਦਿਨ ਮਨਾ ਰਹੀ ਐ ਪੁੱਤਰਾਂ ਜਨਮ ਦਿਨ  ਤਾਂ  ਤੇਰਾ ਵੀ ਬੜੀ ਧੂਮ ਧਾਮ ਨਾਲ ਮਨਾਇਆ ਸੀ  । ਪਰ
ਮੈਨੂੰ ਪਤਾ ਨਹੀ  ਸੀ ਤੇਰਾ ਅਸੀਂ ਤਾਂ  ਦੋਵਾਂ ਜੀਆਂ ਨੇ ਰੱਬ ਤੋਂ ਧੀ ਦੀ ਦਾਤ ਮੰਗੀ ਸੀ ਪਰ
ਸਾਡੀ ਝੋਲੀ ਨਲੈਕ ਪੁੱਤ ਪਾ ਦਿੱਤਾ  ਕਿਉਂਕਿ ਸਾਡੇ ਵੀ ਕੋਈ ਮਾੜੇ ਕਰਮ ਕੀਤੇ ਹੋਏ ਸੀ ਤੂੰ
ਸਾਡੇ ਕਰਮਾਂ ਦਾ ਫਲ ਸੀ।ਤੇਰੇ ਤਾਂ ਕਰਮ ਬਹੁਤ ਹੀ ਅਵੱਲੇ ਨੇ ਰੱਬ ਨੇ ਤੈਨੂੰ ਪਹਿਲਾਂ ਹੀ ਧੀ
ਦੇ ਦਿੱਤੀ । ਇਹਨੇ ਕਿਹੜਾ ਕੋਈ ਨਸ਼ਾ ਪੱਤਾ ਕਰਨਾ ਅਤੇ ਨਾ ਹੀ ਮਾਂ ਬਾਪ ਨੂੰ ਕੁੱਟਕੇ ਪੈਸੇ
ਚੱਕ ਕੇ ਭੱਜਣਾ ਇਹ ਨਹੀਂ ਸਾਰੇ ਪੈਸਿਆਂ ਦਾ ਨਸ਼ਾ ਖਾ ਕੇ ਘਰ ਆ ਵੜਨਾ ਧੀਆਂ ਤਾਂ ਪੁੱਤਾਂ
ਨਾਲੋਂ ਵੱਧ ਮਾ ਬਾਪ ਦਾ ਦੁੱਖ ਵੰਡਾਉਦੀਆਂ ਨੇ । ਇਹ ਗੱਲ ਸੁਣ ਕੇ ” ਗੈਲਾ ” ਮੰਜੇ ਤੇ ਬੈਠੀ
ਮਾਂ ਵੱਲ ਨੂੰ ਆਪਣੀਆਂ ਕੀਤੀਆਂ ਗਲਤੀਆਂ ਦੀ ਮੁਆਫੀ ਮੰਗਣ ਲਈ ਅੱਗੇ ਵੱਧਦਾ  ਤਾਂ ਮਾਂ ਆਪਣੇ
ਵੱਲ ਆਉਂਦਾ ਦੇਖ ਕੇ ਮੰਜੇ ਤੇ ਹੀ ਗਿਰ ਜਾਂਦੀ ਹੈ , ਭੱਜ ਕੇ ਅੱਗੇ ਹੋਕੇ ਮਾਂ ਚੱਕਦਾ ਤਾਂ
ਉਥੇ ਮਾਂ ਨਹੀਂ ਹੁੰਦੀ ਮਾਂ ਦੀ ਲਾਸ਼ ਨੂੰ ਚੱਕ ਕੇ ਭੁੱਬਾਂ ਮਾਰਕੇ ਰੋਂਦਾ ਕਹਿ ਰਿਹਾ ਸੀ
ਹੁਣ ਉਹ ਮਾਂ ਨਹੀਂ ਮਿਲਣੀ ਜਿਹੜੀ ਐਨੀਆਂ ਗਲਤੀਆਂ ਕਾਰਨ ਤੇ ਪੁੱਤ ਨੂੰ ਗਲ ਨਾਲ ਲਾ ਲੈਂਦੀ
ਸੀ, ਕਹਿੰਦੀ ਸੀ ਅਜੇ ਨਿਆਣਾਂ ਵੱਡਾ ਹੋਵੇਗਾ ਆਪੇ ਸਮਝ ਆ ਜਾਵੇਗੀ ਪਰ ਮੈਨੂ ਸਮਝ ਨਾ ਆਈ,
ਮੈਂ ਹੁਣ ਮਾਂ ਦੇ ਮਰਣ ਤੋ ਬਾਅਦ ਗਲਤੀਆਂ ਦਾ ਅਹਿਸਾਸ ਕੀਤਾ ਤਾਂ  ਕੀ ਕੀਤਾ ।

Leave a Reply

Your email address will not be published. Required fields are marked *

This site uses Akismet to reduce spam. Learn how your comment data is processed.