ਧੂਰੀ, 16 ਅਪੈ੍ਲ਼ (ਪ੍ਵੀਨ ਗਰਗ) ਰਾਈਸੀਲਾ ਗਰੁੱਪ ਆਫ ਇੰਡਸਟਰੀਜ਼ ਦੇ ਡਾਇਰੈਕਟਰ ਸ਼ੀ੍ ਵਿਜੈ ਗੋਇਲ ਦੀ 87 ਸਾਲਾ ਮਾਤਾ ਪ੍ਸਿੰਨੀ ਦੇਵੀ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ਼ਰਧਾਂਜਲ਼ੀ ਸਮਾਰੋਹ ਮੌਕੇ ਸ਼ੀ੍ ਗਰੁੜ ਪੁਰਾਣ ਦੀ ਕਥਾ ਉਪਰੰਤ ਸ਼ੀ੍ ਵਿਜੈਇੰਦਰ ਸਿੰਗਲਾ ਐਮ.ਐਲ.ਏ. ਸੰਗਰੂਰ, ਸ. ਦਲਵੀਰ ਸਿੰਘ ਗੋਲਡੀ ਵਿਧਾਇਕ ਧੂਰੀ, ਸ. ਗੁਰਲਵਲੀਨ ਸਿੰਘ ਸਿੱਧੂ ਆਈ.ਏ.ਐਸ., ਸ. ਧਨਵੰਤ ਸਿੰਘ ਸਾਬਕਾ ਵਿਧਾਇਕ, ਸ.ਅ.ਦ. ਵੱਲੋਂ ਸ. ਹਰੀ ਸਿੰਘ ਨਾਭਾ ਦੇ ਸਪੱੁਤਰ ਗੁਰਪੀ੍ਤ ਸਿੰਘ ਤੋਂ ਇਲਾਵਾ ਜ਼ਿਲਾ੍ਹ ਇੰਡਸਟਰੀਜ਼ ਚੈਂਬਰ ਦੇ ਪ੍ਧਾਨ ਸ਼ੀ੍ ਘਣਸ਼ਿਆਮ ਕਾਂਸਲ, ਸੇਵਾਮੁਕਤ ਡੀ.ਆਈ.ਜੀ. ਸ. ਪਰਮਜੀਤ ਸਿੰਘ ਗਿੱਲ, ਐਸ.ਡੀ.ਐਮ. ਧੂਰੀ ਸ਼ੀ੍ ਅਮਰੇਸ਼ਵਰ ਸਿੰਘ, ਡੀ.ਐਸ.ਪੀ. ਧੂਰੀ ਸ. ਅਕਾਸ਼ਦੀਪ ਸਿੰਘ ਔਲ਼ਖ, ਸ. ਹਾਕਮ ਸਿੰਘ ਜਵੰਧਾ, ਮਹਾਸ਼ਾ ਪ੍ਤੀਗਿਆ ਪਾਲ, ਜੱਥੇਦਾਰ ਭੁਪਿੰਦਰ ਸਿੰਘ ਭਲਵਾਨ, ਸ਼ੀ੍ ਪ੍ਸ਼ੋਤਮ ਕਾਂਸਲ, ‘ਆਪ’ ਆਗੂ ਜਸਵੀਰ ਸਿੰਘ ਜੱਸੀ ਸੇਖੋਂ, ਰਾਜਵੰਤ ਸਿੰਘ ਘੁੱਲੀ ਆਦਿ ਤੋਂ ਇਲਾਵਾ ਵੱਖ-ਵੱਖ ਰਾਜਨੀਤਕ, ਸਮਾਜਿਕ ਅਤੇ ਧਾਰਮਿਕ ਜੱਥੇਬੰਦੀ ਦੇ ਆਗੂਆਂ ਵੱਲੋਂ ਭਾਵ-ਭਿੰਨੀਆਂ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ| ਇਸ ਮੌਕੇ ਦਿਵਿਆ ਜੋਤੀ ਨੂਰਮਹਿਲ ਤੋਂ ਵਿਸ਼ੇਸ਼ ਤੌਰ ‘ਤੇ ਪੱੁਜੀ ਕੀਰਤਨ ਮੰਡਲੀ ਦੀਆਂ ਸਾਧਵੀਆਂ ਨੇ ਭਜਨਾਂ ਦੁਆਰਾ ਪ੍ਭੂ ਦਾ ਗੁਣਗਾਣ ਕਰਦਿਆਂ ਮਾਤਾ ਜੀ ਨੰੂ ਸ਼ਰਧਾਂਜਲ਼ੀ ਭੇਂਟ ਕੀਤੀ| ਮੰਚ ਸੰਚਾਲਨ ਕਰਦਿਆਂ ਸ. ਮਨਜੀਤ ਸਿੰਘ ਬਖਸ਼ੀ ਨੇ ਮਾਤਾ ਪ੍ਸਿੰਨੀ ਦੇਵੀ ਜੀ ਦੇ ਸੰਘਰਸ਼ਮਈ ਜੀਵਨ ਦੀ ਦਾਸਤਾਂ ਬਾਰੇ ਚਾਨਣਾ ਪਾਉਂਦਿਆਂ ਦੱਸਿਆ ਕਿ ਸਾਨੰੂ ਵੀ ਦੁੱਖਾਂ ਦੇ ਪਹਾੜ ਨੰੂ ਪੂਰੀ ਦਲੇਰੀ ਨਾਲ ਟਾਕਰਾ ਕਰਦੇ ਹੋਏ ਕਾਮਯਾਬੀ ਹਾਸਲ ਕਰਕੇ ਲੋਕਾਂ ਵਿੱਚ ਮਿਸਾਲ ਕਾਇਮ ਕਰਨੀ ਚਾਹੀਦੀ ਹੈ| ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਸਾਬਕਾ ਖਜਾਨਾ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ, ਸ਼ੀ੍ ਪ੍ਕਾਸ਼ ਚੰਦ ਗਰਗ, ਬੀਬੀ ਹਰਚੰਦ ਕੌਰ, ਸ਼ੀ੍ ਰਾਜੇਸ਼ ਤਿ੍ਪਾਠੀ, ਸ. ਹਰਜੀਤ ਸੋਹੀ ਸਾਬਕਾ ਇਨਕਮ ਟੈਕਸ ਕਮਿਸ਼ਨਰ, ਡਾ.ਏ.ਆਰ. ਸ਼ਰਮਾਂ, ਬਾਬੂ ਵਿਨੋਦ ਕੁਮਾਰ, ਸ. ਜਤਿੰਦਰ ਸਿੰਘ ਸੋਨੀ ਮੰਡੇਰ ਅਤੇ ਸ਼ੀ੍ ਹੰਸ ਰਾਜ ਗੁਪਤਾ ਨੇ ਵੀ ਪਰਿਵਾਰ ਨਾਲ ਹਮਦਰਦੀ ਪ੍ਗਟਾਈ ਹੈ| ਇਸ ਮੌਕੇ ਰਾਈਸੀਲਾ ਗਰੁੱਪ ਆਫ ਇੰਡਸਟਰੀਜ਼ ਦੇ ਚੇਅਰਮੈਨ ਡਾ.ਏ.ਆਰ. ਸ਼ਰਮਾਂ ਨੇ ਸਮੱੁਚੇ ਪਰਿਵਾਰ ਵੱਲੋਂ ਆਈਆਂ ਸ਼ਖਸੀਅਤਾਂ ਦਾ ਧੰਨਵਾਦ ਕੀਤਾ|