ਰਾਮਪੁਰਾ ਫੂਲ , 16 ਅਪ੍ਰੈਲ ( ਦਲਜੀਤ ਸਿੰਘ ਸਿਧਾਣਾ )
– ਇੱਥੋ ਨੇੜਲੇ ਪਿੰਡ ਰਾਮਪੁਰਾ ਚ ਕੁੱਝ ਦਿਨ ਪਹਿਲਾਂ ਦੋ ਧਿਰਾਂ ਚ ਖੂਨੀ ਟਕਰਾਅ ਹੋਇਆ ਸੀ ।
ਜਿਸ ਚ ਅਕਾਲੀ ਦਲ ਨਾਲ ਸਬੰਧਤ ਇੱਕ ਧਿਰ ਨੇ ਸੁਖਜੀਤ ਕੁਮਾਰ ਪੁੱਤਰ ਮੱਖਣ ਚੰਦ ਦੇ ਘਰ ਰਾਤ
ਨੂੰ ਦਰਜਨ ਵਿਆਕਤੀਆ ਨੇ ਤੇਜਧਾਰ ਹਥਿਆਰਾਂ ਨਾਲ ਘਰ ਚ ਵੜਕੇ ਮੱਖਣ ਚੰਦ ਦੇ ਪਰਿਵਾਰ ਤੇ ਧਾਵਾ
ਬੋਲ ਦਿੱਤਾ ਇਸ ਮਾਰੂ ਹਮਲੇ ਚ ਸੁਖਜੀਤ ਕੁਮਾਰ ਪੁੱਤਰ ਮੱਖਣ ਚੰਦ , ਲਖਵਿੰਦਰ ਰਾਣੀ ਪਤਨੀ
ਮੱਖਣ ਚੰਦ ਅਤੇ ਬੂਟਾ ਸਿੰਘ ਪੁੱਤਰ ਅਰਜਨ ਸਿੰਘ ਗੰਭੀਰ ਜਖਮੀ ਹੋ ਗਏ ਜਿੰਨਾਂ ਦਾ ਇਲਾਜ
ਫਰੀਦਕੋਟ ਦੇ ਹਸਪਤਾਲ ਚ ਚੱਲ ਰਿਹਾ ਹੈ।
ਇਸ ਸਬੰਧੀ ਅੱਜ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਾਂਗਰਸ ਦੇ ਪ੍ਰਧਾਨ ਸੁਖਦੇਵ ਸਿੰਘ ਭਲੇਰੀਆਂ
ਨੇ ਦੱਸਿਆ ਕਿ ਮੱਖਣ ਚੰਦ ਦੇ ਘਰ ਚ ਵੜਕੇ ਹਮਲਾ ਕਰਨ ਵਾਲੇ ਸਾਰੇ ਵਿਆਕਤੀ ਸਮੇਤ ਜਸਵਿੰਦਰ
ਸਿੰਘ , ਤਾਰਾ ਸਿੰਘ ਪੁੱਤਰ ਕਾਕਾ ਸਿੰਘ , ਅਵਤਾਰ ਸਿੰਘ , ਬਲਜੀਤ ਸਿੰਘ ਤੇ ਹੋਰ ਅਣਪਛਾਤੇ
ਵਿਆਕਤੀ ਜਿੰਨਾਂ ਤੇ ਥਾਣਾ ਸਦਰ ਗਿੱਲਕਲਾਂ ਚ ਧਾਰਾ 452,324,323,342,148,149 ਆਈ ਪੀ ਸੀ
ਅਧੀਨ ਕੇਸ ਦਰਜ਼ ਕੀਤਾ ਹੋਇਆ ਪਰਤੂੰ ਹਫਤਾ ਬੀਤ ਜਾਣ ਤੇ ਵੀ ਪੁਲਿਸ ਨੇ ਕਥਿਤ ਦੋਸੀਆ ਨੂੰ
ਗ੍ਰਿਫਤਾਰ ਨਹੀ ਕੀਤਾ ਉਹ ਸਰੇਆਮ ਪਿੰਡ ਚ ਦਨਦਨਾਉਦੇ ਫਿਰਦੇ ਹਨ ਤੇ ਉਕਤ ਪਰਿਵਾਰ ਨੂੰ ਜਾਨੋ
ਮਾਰਨ ਦੀਆਂ ਧਮਕੀਆਂ ਦਿੰਦੇ ਹਨ । ਜਦੋ ਕਿ ਪੁਲਿਸ ਉਹਨਾਂ ਦਾ ਬਚਾਅ ਕਰ ਰਹੀ ਹੈ ।
ਜਦੋ ਕੇ ਦੂਸਰੀ ਪੀੜਤ ਧਿਰ ਦੇ ਪਰੀਵਾਰਕ ਮੈਬਰ ਹਸਪਤਾਲ ਚ ਪਏ ਹਨ ਤੇ ਘਰ ਦੇ ਮੁੱਖੀ ਮੱਖਣ
ਚੰਦ ਤੇ ਉਲਟਾ ਨਜਾਇਜ ਝੂਠਾਂ ਇਰਾਦਾ ਕਤਲ ਤੇ ਹੋਰ ਧਰਾਵਾਂ ਅਧੀਨ ਕੇਸ ਦਰਜ ਕਰਕੇ ਜੇਲ੍ਹ
ਭੇਜ ਦਿੱਤਾ ਹੈ ।
ਜਿਕਰਯੋਗ ਹੈ ਕਿ ਇੱਕ ਹਫਤਾ ਪਹਿਲਾਂ ਪਿੰਡ ਰਾਮਪੁਰਾ ਦੇ ਅਕਾਲੀ ਦਲ ਨਾਲ ਸਬੰਧਤ ਧਿਰ ਨੇ
ਸਕੂਲ ਦੀ ਸਰਕਾਰੀ ਥਾਂ ਤੇ ਭਰਤ ਪਾਉਣੀ ਸੁਰੂ ਕਰ ਦਿੱਤੀ ਸੀ ਜਿਸ ਨੂੰ ਲੈਕੇ ਦੋ ਧਿਰਾਂ ਚ
ਖੂਨੀ ਟਕਰਾਅ ਹੋ ਗਿਆ ਸੀ।
ਇਸ ਮੌਕੇ ਕਾਗਰਸੀ ਆਗੂ ਪ੍ਰਧਾਨ ਸੁਖਦੇਵ ਸਿੰਘ ਭੁਲੇਰੀਆ ਪਿੰਡ ਰਾਮਪੁਰਾ ਨੇ ਕੈਪਟਨ ਸਰਕਾਰ
ਨੂੰ ਗੁਹਾਰ ਲਾਈ ਹੈ ਕਿ ਅਕਾਲੀਆਂ ਦੀ ਸਰੇਆਮ ਧੱਕੇਸ਼ਾਹੀ ਤੇ ਗੁੰਡਾਗਰਦੀ ਤੋ ਇਸ ਪਰਿਵਾਰ ਨੂੰ
ਬਚਾਇਆ ਜਾਵੇ ਤੇ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਦੋਸੀਆ ਵਿਰੁੱਧ ਬਣਦੀ ਕਾਰਵਾਈ ਕੀਤੀ
ਜਾਵੇ।
ਇਸ ਘਟਨਾ ਸਬੰਧੀ ਸਦਰ ਥਾਣਾ ਗਿੱਲਕਲਾਂ ਦੇ ਤਫਤੀਸੀ ਅਫਸਰ ਏ ਐਸ ਆਈ ਭੁਪਿੰਦਰ ਸਿੰਘ ਨਾਲ
ਮੋਬਾਇਲ ਤੇ ਸੰਪਰਕ ਕੀਤਾ ਤਾ ਉਸ ਨੇ ਫੋਨ ਰਸੀਵ ਨਹੀ ਕੀਤਾ ।
ਇੱਥੇ ਜਿਕਰਯੋਗ ਹੈ ਕਿ ਪੰਜਾਬ ਚ ਭਾਵੇ ਕਾਗਰਸ਼ ਦੀ ਸਰਕਾਰ ਹੈ ਪਰਤੂੰ ਵਿਧਾਨ ਸਭਾ ਹਲਕਾ ਮੌੜ
ਅਤੇ ਰਾਮਪੁਰਾ ਫੂਲ ਚ ਅਕਾਲੀਆਂ ਦਾ ਦਬਦਬਾ ਕਾਇਮ ਹੈ । ਉਪਰੋਕਤ ਦੋਵਾਂ ਹਲਕੇ ਅਕਾਲੀ ਦਲ ਦੇ
ਘਾਗ ਨੇਤਾਵਾਂ ਸਿਕੰਦਰ ਸਿੰਘ ਮਲੂਕਾ ਤੇ ਸਾਬਕਾ ਮੰਤਰੀ ਜਨਮੇਜਾਂ ਸਿੰਘ ਸੇਖੋ ਦੇ ਹਨ ਹਾਲਾਕਿ
ਦੋਵਾਂ ਹਲਕਿਆ ਚੋ ਦੋਵੇ ਆਗੂਆਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਪਰਤੂੰ ਥਾਣਿਆ ਕਚਹਿਰੀਆਂ ਤੇ
ਸਰਕਾਰੀ ਦਫਤਰਾਂ ਚ ਹਾਲੇ ਵੀ ਅਕਾਲੀ ਭਾਰੂ ਹਨ ਤੇ ਉਹਨਾਂ ਦੀ ਤੂਤੀ ਬੋਲਦੀ ਹੈ। ਉਪਰੋਕਤ
ਦੋਵਾਂ ਹਲਕਿਆ ਚ ਕਾਂਗਰਸੀ ਮਾਰੇ ਮਾਰੇ ਫਿਰ ਰਹੇ ਹਨ ਉਹਨਾਂ ਦੀ ਕੋਈ ਪੁੱਛ ਪ੍ਰਤੀਤ ਨਹੀ ਹੈ।