ਸੰਗਰੂਰ 16 ਅਪ੍ਰੈਲ ( ਕਰਮਜੀਤ ਰਿਸ਼ੀ) ਕਠੂਆ ਵਿਖੇ ਬੱਚੀ ਨਾਲ ਹੋਏ ਜਬਰ ਜਨਾਹ ਦੇ ਰੋਸ ਵਿੱਚ
ਦੋਸੀਆ ਨੂੰ ਸਖਤ ਸਜਾ ਦਿਵਾਉਣ ਦੀ ਮੰਗ ਨੂੰ ਲੈ ਕੇ ਬੀਤੀ ਦੇਰ ਸਾਮ ਲੋਕ ਸੇਵਾ ਸਹਾਰਾ ਕਲੱਬ
ਚੀਮਾ ਮੰਡੀ ਦੀ ਅਗਵਾਈ ਵਿੱਚ ਕਸਬੇ ਦੀਆਂ ਹੋਰ ਸਮਾਜ ਸੇਵੀ ਸੰਸਥਾਵਾਂ ਵੱਲੋ ਸਹਿਰ ਵਿੱਚ
ਕੈਡਲ ਮਾਰਚ ਕੱਢਿਆ ਗਿਆ। ਜਿਸ ਵਿੱਚ ਕਸਬਾ ਵਾਸੀਆਂ ਨੇ ਵੱਧ ਚੜ ਕੇ ਹਿੱਸਾ ਲਿਆ ਮਾਰਚ ਦੋਰਾਨ
ਆਗੂਆਂ ਨੇ ਰੋਸ ਵਿੱਚ ਨਾਅਰੇਬਾਜ਼ੀ ਕਰਦੇ ਹੋਏ ਦੋਸੀਆ ਨੂੰ ਸਖਤ ਤੋ ਸਖਤ ਸਜਾ ਦੇਣ ਦੀ ਮੰਗ
ਕੀਤੀ ਗਈ ਤੇ ਪੀੜਤ ਬੱਚੀ ਦੀ ਯਾਦ ਵਿੱਚ ਮੈਨ ਚੌਕ ਵਿਖੇ ਮੋਮਬੱਤੀਆਂ ਜਗਾ ਕੇ ਸਰਧਾਜਲੀ ਭੇਟ
ਕੀਤੀ ਗਈ ਇਸ ਮੌਕੇ ਨਗਰ ਪੰਚਾਇਤ ਚੀਮਾ ਦੇ ਉਪ ਪ੍ਰਧਾਨ ਜਗਦੇਵ ਸਿੰਘ ਜੱਗਾ, ਕਲੱਬ ਪ੍ਰਧਾਨ
ਜਸਵਿੰਦਰ ਸਰਮਾ ,ਚਮਕੌਰ ਸਿੰਘ, ਗੁਰਦੇਵ ਸਿੰਘ ਜੇ ਈ, ਤਰਲੋਚਨ ਗੋਇਲ ਚੀਮਾ, ਪੈਰਾਮਾਉਟ
ਪਬਲਿਕ ਸਕੂਲ ਦੇ ਐਮ ਡੀ ਜਸਵੀਰ ਸਿੰਘ, ਹਰਪਾਲ ਸਿੰਘ ਨਾਨੂ, ਜੇ ਈ ਸੁਭਾਸ਼ ਸਿੰਗਲਾ , ਸੰਜੀਵ
ਸਿੰਗਲਾ, ਜਤਿੰਦਰ ਹੈਪੀ, ਵਿਨੋਦ ਗਰਗ, ਪ੍ਰਦੀਪ ਸਰਮਾ, ਰਣਜੀਤ ਸੇਠੀ, ਮੁਕੇਸ਼ ਕੁਮਾਰ,
ਕੁਲਦੀਪ ਸਰਮਾ ਗਾਮਾ, ਬੌਬੀ ਗਰਗ, ਰਜੇਸ ਗੋਇਲ, ਗੋਲਡੀ ਜੀ, ਹਰਿੰਦਰ ਸਿੰਘ, ਗੁਰਵਿੰਦਰ
ਸਿੰਘ, ਜਸਪਾਲ ਸਰਮਾ ਤੇ ਨਗਰ ਵਾਸੀ ਹਾਜਰ ਸਨ।