*ਆਸਿਫਾ ਦੇ ਦੋਸ਼ੀਆਂ ਲਈ ਕੀਤੀ ਸਖਤ ਸਜ਼ਾ ਦੀ ਮੰਗ
ਧੂਰੀ, 16 ਅਪੈ੍ਲ (ਪ੍ਵੀਨ ਗਰਗ) ਜੰਮੂ-ਕਸ਼ਮੀਰ ਦੇ ਕਠੂਆ ਵਿੱਚ 8 ਸਾਲਾਂ ਦੀ ਇੱਕ ਛੋਟੀ ਬੱਚੀ ਆਸਿਫਾ ਨਾਲ ਹੋਏ ਗੈਂਗਰੇਪ ਅਤੇ ਹੱਤਿਆ ਦੀ ਵਾਰਦਾਤ ਦੇ ਵਿਰੋਧ ਵਿੱਚ ਦੇਸ਼ ਭਰ ਦੇ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ| ਬੀਤੇ ਦਿਨੀਂ ਸ਼ਹਿਰ ਦੀਆਂ ਸੈਂਕੜੇ ਔਰਤਾਂ ਵੱਲੋਂ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਦੀ ਪਤਨੀ ਸ਼ੀ੍ਮਤੀ ਸਿਮਰਤ ਖੰਗੂੜਾ ਦੀ ਅਗੁਵਾਈ ਵਿੱਚ ਕੈਂਡਲ ਮਾਰਚ ਕੱਢ ਕੇ ਆਸੀਫਾ ਲਈ ਇਨਸਾਫ ਮੰਗਿਆ ਗਿਆ ਅਤੇ ਆਸਿਫਾ ਦੇ ਦੋਸ਼ੀਆਂ ਲਈ ਸਖਤ ਸਜ਼ਾ ਦੀ ਮੰਗ ਕੀਤੀ| ਇਸ ਮੌਕੇ ਸਿਮਰਤ ਖੰਗੂੜਾ ਨੇ ਰੋਸ ਜਾਹਰ ਕਰਦਿਆਂ ਕਿਹਾ ਕਿ ਗੈਂਗਰੇਪ ਅਤੇ ਹੱਤਿਆਵਾਂ ਦੀਆਂ ਵਾਰਦਾਤਾਂ ਨੰੂ ਅੰਜਾਮ ਦੇਣ ਵਾਲੇ ਮੁਲਜ਼ਮਾਂ ਲਈ ਫਾਂਸੀ ਦੀ ਸਜ਼ਾ ਵੀ ਘੱਟ ਹੋਵੇਗੀ | ਅਜਿਹੇ ਕਾਰਨਾਮੇ ਕਰਨ ਵਾਲੇ ਦੋਸ਼ੀਆਂ ਨੰੂ ਮੌਤ ਦੇ ਘਾਟ ਉਤਾਰ ਦੇਣ ਦੀ ਲੌੜ ਹੈ ਤਾਂ ਤਾਂ ਜੋ ਕੋਈ ਹੋਰ ਵਿਅਕਤੀ ਅਜਿਹਾ ਜੁਰਮ ਕਰਨ ਦੀ ਜੁਰੱਤ ਨਾ ਕਰ ਸਕੇ| ਉਹਨਾਂ ਕਿਹਾ ਕਿ ਅਗਰ ਆਸਿਫਾ ਨਾਲ ਹੋਏ ਗੈਂਗਰੇਪ ਅਤੇ ਹੱਤਿਆ ਦੇ ਦੋਸ਼ੀਆਨ ਖਿਲਾਫ ਸਖਤ ਕਾਰਵਾਈ ਨਾ ਕੀਤੀ ਗਈ ਤਾਂ ਉਹ ਵੱਡੇ ਪੱਧਰ ‘ਤੇ ਸੰਘਰਸ਼ ਕਰਨਗੇ| ਇਸ ਮੌਕੇ ਪੂਜਾ ਜਿੰਦਲ ਪ੍ਧਾਨ ਅੱਗਰਵਾਲ ਸਭਾ, ਜੀਵਨ ਪੀ੍ਤ ਕੌਰ, ਦੀਪੀਕਾ, ਸੀਮਾ, ਰੀਤੂ, ਅਨੀਸ਼ਾ ਗਰਗ, ਜਸਵੀਰ ਕੌਰ, ਬੀਬੀ ਜਸਵਿੰਦਰ ਕੌਰ ਖਾਲਸਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਕੂਲ ਵਿਦਿਆਰਥਣਾਂ ਵੀ ਸ਼ਾਮਲ ਸਨ|ਵੱਖ-ਵੱਖ ਸਿਆਸੀ ਅਤੇ ਧਾਰਮਿਕ ਪਾਰਟੀਆਂ ਦੇ ਆਗੂ ਵੀ ਆਸਿਫਾ ਦੇ ਪਰਿਵਾਰ ਲਈ ਇਨਸਾਫ ਦੀ ਮੰਗ ਕਰ ਰਹੇ ਹਨ|
ਤਸਵੀਰ:- ਆਸਿਫਾ ਦੇ ਦੋਸ਼ੀਆਂ ਨੰੂ ਸਜ਼ਾ ਦਿਲਾਉਣ ਲਈ ਕੈਂਡਲ ਮਾਰਚ ਕਰਕੇ ਰੋਸ ਪ੍ਦਰਸ਼ਨ ਕਰਦੇ ਹੋਏ ਹਲਕਾ ਵਿਧਾਇਕ ਦਲਵੀਰ ਗੋਲਡੀ ਦੀ ਪਤਨੀ ਸ਼ੀ੍ਮਤੀ ਸਿਮਰਤ ਖੰਗੂੜਾ| (ਪ੍ਵੀਨ ਗਰਗ)