ਸ਼ੇਰਪੁਰ (ਹਰਜੀਤ ਕਾਤਿਲ) ਕੇਂਦਰ ਸਰਕਾਰ ਦੀਆਂ ਹਦਾਇਤਾਂ ਨੂੰ ਮੱਦੇਨਜ਼ਰ ਰੱਖਦਿਆਂ ਸਿਵਲ
ਸਰਜਨ ਸੰਗਰੂਰ ਮਨਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਡਾ. ਗੁਰਸ਼ਰਨ ਸਿੰਘ ਐਸਐਮਓ
ਧੂਰੀ, ਮੈਡੀਕਲ ਅਫਸਰ ਡਾ. ਅਮਨਪ੍ਰੀਤ ਕੌਰ , ਡਾ.ਅਬੂ ਬਕਰ, ਬੀਈਈ ਤਰਸੇਮ ਸਿੰਘ ਅਤੇ ਸਰਪੰਚ
ਤਰਵਿੰਦਰ ਕੌਰ ਸ਼ੇਰਪੁਰ ਦੀ ਅਗਵਾਈ ਹੇਠ ਕਮਿਊਨਿਟੀ ਹੈਲਥ ਸੈਂਟਰ ਸ਼ੇਰਪੁਰ ਵਿਖੇ ਪੋਸ਼ਣ ਦਿਵਸ
ਮਨਾਇਆ ਗਿਆ ।
ਇਸ ਪ੍ਰੋਗਰਾਮ ਵਿੱਚ ਜਿੱਥੇ ਗਰਭਵਤੀ ਔਰਤਾਂ ਨੂੰ ਹਰੀਆਂ ਸਬਜ਼ੀਆਂ ਅਤੇ ਫਲ ਫਰੂਟ ਦੇ ਕੇ ਗੋਦ
ਭਰਾਈ ਕੀਤੀ ਉੱਥੇ 0 ਤੋਂ 6 ਸਾਲ ਤੱਕ ਦੇ ਬੱਚਿਆਂ ਦਾ ਚੈੱਕਅਪ ਕਰਕੇ ਵਜ਼ਨ ਵੀ ਕੀਤਾ ਗਿਆ ।
ਇਸ ਮੌਕੇ ਡਾ ਅਮਨਪ੍ਰੀਤ ਕੌਰ ਨੇ ਗਰਭਵਤੀ ਔਰਤਾਂ ਨੂੰ ਖੁਰਾਕ ਸਬੰਧੀ ਜਾਣਕਾਰੀ ਦਿੱਤੀ ਅਤੇ
ਦੱਸਿਆ ਕਿ ਗਰਭਵਤੀ ਔਰਤਾਂ ਲਈ ਹਰੀ ਸਬਜ਼ੀ ਫਰੂਟ ਦਾ ਸੇਵਨ ਸਿਹਤ ਲਈ ਲਾਭਦਾਇਕ ਹੈ ਇਸ ਸਮੇਂ
ਆਇਰਨ ਫੋਲਿਕ ਐਸਿਡ ਦੀਆਂ ਗੋਲੀਆਂ ਵੀ ਵੰਡੀਆਂ ਗਈਆਂ ਅਤੇ ਅਤੇ ਸਮੇਂ ਸਮੇਂ ਟੀਕਾ ਕਰਨ ਬਾਰੇ
ਵੀ ਬਾਰੇ ਵੀ ਜਾਣੂ ਕਰਵਾਇਆ ਗਿਆ। ਅੰਤ ਵਿੱਚ ਬੱਚਿਆਂ ਨੂੰ ਕੇਲੇ ਵੰਡ ਕੇ ਪੋਸ਼ਣ ਦਿਵਸ
ਸਬੰਧੀ ਸਹੁੰ ਵੀ ਚੁਕਾਈ ਗਈ । ਇਸ ਮੌਕੇ ਜੀਓਜੀ ਸੂਬੇਦਾਰ ਮੇਜਰ ਹਰਜੀਤ ਸਿੰਘ , ਹਰਜਿੰਦਰ
ਸਿੰਘ ਬੀਐੱਸਏ, ਰਾਜਵੀਰ ਸਿੰਘ ਐੱਸਆਈ ,ਕੁਲਵੰਤ ਕੌਰ ਐੱਲਐੱਚਵੀ , ਅਵਤਾਰ ਸਿੰਘ ਐੱਸਆਈ ,
ਮੇਜਰ ਸਿੰਘ ,ਅਮਰਜੀਤ ਕੌਰ ਏਐਨਐਮ ਤੋਂ ਇਲਾਵਾ ਸਮੂਹ ਆਂਗਣਵਾੜੀ ਦਾ ਸਟਾਫ਼ ਹਾਜ਼ਰ ਸੀ ।