ਬਲਦੇਵ ਟੂਟੀ ਦੇ ਗੰਦੇ ਅਤੇ ਵੇਲ਼ੇ- ਕੁਵੇਲ਼ੇ ਪਾਣੀ ਅਾੳੁਂਣ ਤੋਂ ਬਹੁਤ ਪਰੇਸ਼ਾਨ ਸੀ।
ਜਿਸ ਕਰਕੇ ੳੁਸਨੇ ਘਰ ਵਿੱਚ ਹੀ ਬੋਰ ਲਗਵਾ ਲਿਆ ਸੀ ।
ਇੱਕ ਦਿਨ ੳੁਹਦੀ ਪਤਨੀ ਪਾਈਪ ਨਾਲ ਵਿਹੜਾ ਧੌਂਦੀ ਹੋਈ ਬੋਲੀ , ” ਅਾਹ ਤਾਂ
ਮੌਜ ਹੋਗੀ ਹੁਣ , ਅੱਗੇ ਘੰਟਾ ਟੁੱਲੂ ਪੰਪ ਨਾਲ ਚੁਰਲ – ਚੁਰਲ ਹੋਈ ਜਾਂਦੀ ਸੀ , ਹੁਣ
ਤਾਂ ਘਰ ਧੋਣ ਨੂੰ ਬਿੰਦ ਲਗਦੈ, ਨਾਲ਼ੇ ਬਿਜਲੀ ਤੇ ਟੈਮ ਦੀ ਬੱਚਤ ਅੈ ”
ਇਹ ਸੁਣ ਕੇ ਬਲਦੇਵ ਬੋਲਿਆ, ” ਅੈਹ ਜਿਹੜਾ ਹੁਣ ਤੂੰ ਹਜ਼ਾਰਾਂ ਲੀਟਰ
ਕੀਮਤੀ ਪਾਣੀ ਵਿਹੜਾ ਧੋ ਕੇ ਨਿੱਤ ਨਾਲ਼ੀ ‘ਚ ਰੋੜ੍ਹ ਦਿੰਦੀ ਅੈ , ਏਹਦੀ ਬੱਚਤ ਦਾ
ਖਿਆਲ ਵੀ ਕਰਿਐ ਕਰ “