Breaking News

ਕੈਡਲ ਮਾਰਚ ਦੋਰਾਨ ਵੱਖ ਵੱਖ ਸੰਸਥਾਵਾਂ ਦੇ ਅਹੁਦੇਦਾਰ ਤੇ ਕਸਬਾ ਵਾਸੀ।

ਸੰਗਰੂਰ 17 ਅਪ੍ਰੈਲ ( ਕਰਮਜੀਤ ਰਿਸ਼ੀ) ਕਠੂਆ ਵਿਖੇ ਬੱਚੀ ਨਾਲ ਹੋਏ ਜਬਰ ਜਨਾਹ ਦੇ ਰੋਸ ਵਿੱਚ
ਦੋਸੀਆ ਨੂੰ ਸਖਤ ਸਜਾ ਦਿਵਾਉਣ ਦੀ ਮੰਗ ਨੂੰ ਲੈ ਕੇ ਬੀਤੀ ਦੇਰ ਧਰਮਗੜ੍ਹ ਕਸਬੇ ਦੀਆਂ ਹੋਰ
ਸਮਾਜ ਸੇਵੀ ਸੰਸਥਾਵਾਂ ਵੱਲੋ ਬਜਾਰ ਵਿੱਚ ਕੈਡਲ ਮਾਰਚ ਕੱਢਿਆ ਗਿਆ। ਜਿਸ ਵਿੱਚ ਕਸਬਾ ਵਾਸੀਆਂ
ਨੇ ਵੱਧ ਚੜ ਕੇ ਹਿੱਸਾ ਲਿਆ। ਇਸ ਮਾਰਚ ਵਿੱਚ ਆਗੂਆਂ ਨੇ ਰੋਸ ਵਿੱਚ ਨਾਅਰੇਬਾਜ਼ੀ ਕਰਦੇ ਹੋਏ
ਦੋਸੀਆ ਨੂੰ ਸਖਤ ਤੋ ਸਖਤ ਸਜਾ ਦੇਣ ਦੀ ਮੰਗ ਕੀਤੀ ਗਈ ਤੇ ਪੀੜਤ ਬੱਚੀ ਦੀ ਯਾਦ ਵਿੱਚ ਮੇਨ
ਚੌਕ ਵਿਖੇ ਮੋਮਬੱਤੀਆਂ ਜਗਾ ਕੇ ਸਰਧਾਜਲੀ ਭੇਟ ਕੀਤੀ ਗਈ ਇਸ ਮੌਕੇ ਨਗਰ ਪੰਚਾਇਤ ਧਰਮਗੜ੍ਹ
ਨਿਰਮਲ ਦੁੱਲਟ, ਪੰਕਜ ਸਿੰਗਲਾ, ਰਾਜੂ ਸਿੰਗਲਾ,ਅਕਾਸ ਸਿੰਗਲਾ,ਜਗਤਾਰ ਧਾਲੀਵਾਲ,ਹਨੀ
ਬਾਸਲ,ਪਰਦੀਪ ਮਾਸਟਰ,ਸੁਨਿਲ ਸਿੰਗਲਾ,ਦੀਪ,ਸੋਨੀ ਪੰਡਿਤ,ਜੱਗੂ ਸਿੰਗਲਾ,ਕੁਲਦੀਪ
ਪੰਡਿਤ,ਜੋਤੀ,ਹੈਪੀ ਮਾਸਟਰ,ਮੁਨੀਸ ਸਿੰਗਲਾ,ਗਾਧੀ ਸਿੰਗਲਾ,ਪਰਵੀਨ ਬਾਸਲ,ਅਵਤਾਰ ਮਾਨ,ਪੰਕਜ
ਬਾਸਲ,ਸਾਹਿਲ ਬਾਸਲ,ਕਾਲੂ ਤੇ ਨਗਰ ਵਾਸੀ ਹਾਜਿਰ ਸਨ।

Leave a Reply

Your email address will not be published. Required fields are marked *

This site uses Akismet to reduce spam. Learn how your comment data is processed.