ਕੋਟਕਪੂਰਾ 1 ਮਈ ( noi24.com ), ਸਥਾਨਕ ਅਸ਼ੋਕਾ ਪਾਰਕ ਵਿਖੇ ਈ.ਟੀ.ਟੀ. ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਦੀ ਮੀਟਿੰਗ ਸਰਬਜੋਤ ਸਿੰਘ ਦੀ ਅਗਵਾਈ ਹੇਠ ਹੋਈ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸੁਬਾਈ ਆਗੂ ਸਰਬਜੋਤ ਸਿੰਘ ਨੇ ਕਿਹਾ ਕਿ ਸਕੂਲਾਂ ਵਿੱਚ ਈ.ਟੀ.ਟੀ. ਦੀਆਂ ਹਜ਼ਾਰਾਂ ਅਸਾਮੀਆਂ ਖ਼ਾਲੀ ਹੋਣ ਦੇ ਬਾਵਜੂਦ ਸਰਕਾਰ ਅਸਾਮੀਆਂ ਨਹੀਂ ਕੱਢ ਰਹੀ ਅਤੇ ਰੈਸ਼ਨਲਾਈਜ਼ੇਸ਼ਨ ਦੇ ਨਾਂਅ ‘ਤੇ ਅਸਾਮੀਆਂ ਤੇ ਆਰਾ ਚਲਾਇਆ ਜਾ ਰਿਹਾ ਹੈ। ਸੋਚੀ-ਸਮਝੀ ਸਾਜ਼ਿਸ਼ ਤਹਿਤ ਗ਼ਰੀਬਾਂ ਤੋਂ ਉਹਨਾਂ ਦਾ ਮੁੱਢਲਾ ਹੱਕ ਖੋਹਣ ਦੀ ਤਿਆਰੀ ਹੈ। ਸਰਕਾਰ ਤੋਂ ਮੰਗ ਕਰਦਿਆਂ ਉਨ੍ਹਾਂ ਕਿਹਾ ਸਰਕਾਰ ਜਲਦੀ ਤੋਂ ਜਲਦੀ ਖ਼ਾਲੀ ਪਈਆਂ ਅਸਾਮੀਆਂ ਨੂੰ ਭਰੇ ਤਾਂ ਜੋ ਦਹਾਕੇ ਤੋਂ ਆਸ ਲਾਈ ਬੈਠੇ ਬੇਰੁਜ਼ਗਾਰਾਂ ਦੇ ਘਰ ਰੋਟੀ ਪੱਕਦੀ ਹੋ ਸਕੇ।
ਇਸ ਮੌਕੇ ਉਮੇਸ਼ ਕੰਵਲ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਸਰਕਾਰ ਇਸ ਦੇ ਗੰਭੀਰ ਸਿੱਟੇ ਭੁਗਤਣ ਲਈ ਤਿਆਰ ਰਹੇ।
ਇਸ ਮੌਕੇ ਉਪਰੋਕਤ ਤੋਂ ਇਲਾਵਾ ਮੁਨੀਸ਼ ਕੁਮਾਰ, ਦਵਿੰਦਰ ਸਿੰਘ, ਅਮਰਪ੍ਰੀਤ ਸਿੰਘ, ਜਗਮੀਤ ਸਿੰਘ,ਘਨੱਈਆ ਲਾਲ, ਜਗਦੀਸ਼ ਸਿੰਘ, ਰਾਜੇਸ਼ ਕੱਕੜ, ਸ਼ਗਨਦੀਪ, ਕਮਲਜੀਤ ,ਕਰਮਜੀਤ ਕੌਰ ਆਦਿ ਬੇਰੁਜ਼ਗਾਰ ਸਾਥੀ ਮੌਜੂਦ ਸਨ।
k deep