ਲੁਧਿਆਣਾ 3 ਮਈ ( noi24.com ) ਅੱਜ ਈ.ਟੀ.ਟੀ. ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਵੱਲੋਂ ਲੁਧਿਆਣਾ ਦੇ ਰੱਖ ਬਾਗ ਵਿਖੇ ਯੂਨੀਅਨ ਦੀ ਸੂਬਾ ਪੱਧਰੀ ਮੀਟਿੰਗ ਕੀਤੀ ਗਈ । ਜਿਸ ਵਿਚ ਆਉਣ ਵਾਲੇ ਸਮੇਂ ਦੌਰਾਨ ਜਥੇਬੰਦੀ ਵੱਲੋਂ ਕੀਤੇ ਜਾਣ ਵਾਲੇ ਪ੍ਰੋਗਰਾਮ ਦੀ ਰੂਪ ਰੇਖਾ ਉਲੀਕੀ ਗਈ । ਇਸ ਮੌਕੇ ਪੂਰੇ ਪੰਜਾਬ ਵਿਚੋਂ ਬੇਰੁਜ਼ਗਾਰ ਅਧਿਆਪਕ ਮੀਟਿੰਗ ਵਿੱਚ ਹਾਜਰ ਹੋਏ। ਸੂਬਾ ਕਮੇਟੀ ਨੇ ਇਸ ਮੌਕੇ ਅਗਾਮੀ ਸ਼ਾਹਕੋਟ ਜਿਮਨੀ ਚੋਣ ਵਿਚ ਪੰਜਾਬ ਸਰਕਾਰ ਵਿਰੁੱਧ ਸੰਘਰਸ਼ ਕਰਨ ਦਾ ਐਲਾਨ ਕੀਤਾ। ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸੂਬਾ ਆਗੂਆਂ ਨੇ ਕਿਹਾ ਕਿ ਪੰਜਾਬ ਦੀ ਗੂੰਗੀ ਬੋਲੀ ਸਰਕਾਰ ਦੇ ਕੰਨ ਖੋਲਣ ਲਈ ਸ਼ਾਹਕੋਟ ਵਿਧਾਨ ਸਭਾ ਹਲਕੇ ਵਿਚ ਪਿੰਡ ਪਿੰਡ ਜਾ ਕੇ ਸਰਕਾਰ ਦੀਆਂ ਬੇਰੁਜ਼ਗਾਰ ਅਧਿਆਪਕ ਮਾਰੂ ਨੀਤੀਆਂ ਬਾਰੇ ਪੋਲ ਖੋਲੀ ਜਾਵੇਗੀ। ਉਹਨਾਂ ਕਿਹਾ ਕਿ ਇਸ ਮੌਕੇ ਪੂਰੇ ਪੰਜਾਬ ਵਿੱਚੋਂ ਬੇਰੁਜ਼ਗਾਰ ਅਧਿਆਪਕ ਸ਼ਾਹਕੋਟ ਦੇ ਪਿੰਡਾਂ ਵਿੱਚ ਜਾ ਕੇ ਸਰਕਾਰ ਵਿਰੁੱਧ ਪ੍ਰਦਰਸ਼ਨ ਕਰਨਗੇ ਅਤੇ ਇਹ ਪੋਲ ਖੋਲ ਮਾਰਚ 13 ਮਈ ਨੂੰ ਸ਼ਾਹਕੋਟ ਕਸਬੇ ਤੋਂ ਸ਼ੁਰੂ ਕੀਤਾ ਜਾਵੇਗਾ ਅਤੇ ਵੱਖ ਵੱਖ ਪਿੰਡਾਂ ਵਿੱਚ ਜਾਵੇਗਾ। ਅੱਜ ਦੀ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਕੇਦੀਪ ਸਿੰਘ ਛੀਨਾ ਤਰਨਤਾਰਨ, ਦੇਸਰਾਜ ਜਲੰਧਰ, ਪ੍ਰਦੀਪ ਸਿੰਘ ਬਿਆਸ,ਗੋਬਿੰਦ ਜਲੰਧਰ,ਗੁਰਪ੍ਰੀਤ ਸਿੰਘ ਸੰਗਰੂਰ, ਦੀਪ ਅਮਨ ਮਾਨਸਾ,ਨਰੰਜਨ ਸਿੰਘ ਪਠਾਨਕੋਟ, ਸੁਰਜੀਤ ਸਿੰਘ ਸੰਗਰੂਰ, ਜੀਵਨ ਸਿੰਘ ਮੂਨਕ,ਸਤਿਆਵਾਨ ਸੰਗਰੂਰ, ਨਵਦੀਪ ਸਿੰਘ ਸੰਗਰੂਰ, ਦਵਿੰਦਰ ਸਿੰਘ ਰੋਪੜ,ਬਲਕਾਰ ਗੁਲਾੜੀ,ਹਰਬੰਸ ਸਿੰਘ ਪਟਿਆਲਾ, ਅਮਰੀਕ ਸਿੰਘ ਪਾਇਲ,ਵਰਿੰਦਰ ਸਿੰਘ ਲੁਧਿਆਣਾ, ਨਿਰਮਲ ਸਿੰਘ ਜੀਰਾ,ਗੁਰਦੀਪ ਸਿੰਘ ਪਠਾਨੀਆ,ਸਰਬਜੋਤ ਸਿੰਘ ਤਰਨਤਾਰਨ ਆਦਿ ਹਾਜਰ ਸਨ ।
K deep