ਟੀਕੇ ਪ੍ਰਤੀ ਮਾਪਿਆਂ ਦੇ ਭਰਮ-ਭੁਲੇਖੇ ਦੂਰ ਕਰਨ ਲਈ ਸਕੂਲ ਅਧਿਆਪਕ ਨੇ ਆਪਣੇ ਬੱਚੇ ਤੋਂ ਕੀਤੀ ਟੀਕਾਕਰਨ ਦੀ ਸ਼ੁਰੂਆਤ
ਅਧਿਆਪਕ ਦੇ ਇਸ ਪਹਿਲ ਕਦਮੀ ਦੀ ਇਲਾਕੇ ਵਿੱਚ ਪ੍ਰਸ਼ੰਸਾ
ਰੂਪਨਗਰ 4 ਮਈ ( noi24.com ) ਪੰਜਾਬ ਭਰ ਵਿੱਚ ਸ਼ੋਸ਼ਲ ਮੀਡੀਆ ਤੇ ਟੀਕਾਕਰਨ ਸਬੰਧੀ ਕਈ ਕਿਸਮ ਦੀਆਂ ਅਫਵਾਹਾਂ ਫੈਲਾਈਆਂ ਜਾਂ ਰਹੀਆ ਹਨ । ਜਿਸ ਕਾਰਨ ਮਾਪਿਆਂ ਵਿੱਚ ਟੀਕੇ ਨੂੰ ਲੈ ਕੇ ਸਹਿਮ ਦਾ ਮਹੌਲ ਬਣਿਆ ਹੋਇਆ ਹੈ । ਬਹੁਤੇ ਮਾਪਿਆਂ ਵੱਲੋਂ ਆਪਣੇ ਬੱਚਿਆਂ ਨੂੰ ਇਹ ਟੀਕਾ ਲਗਵਾਉਣ ਤੋਂ ਇਨਕਾਰ ਕਰਨ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ ।
ਜਿੱਥੇ ਟੀਕੇ ਪ੍ਰਤੀ ਅਫਵਾਹਾਂ ਦਾ ਦੌਰ ਜਾਰੀ ਹੈ ਓਥੇ ਹੀ ਰੂਪਨਗਰ ਜਿਲ੍ਹੇ ਦੇ ਸਰਕਾਰੀ ਐਲੀਮੈਂਟਰੀ ਸਕੂਲ ਰਾਮਪੁਰ ਕਲਾਂ-1 ਦੇ ਅਧਿਆਪਕ ਜਸਵਿੰਦਰ ਸਿੰਘ ਸਿੱਧੂ ਨੇ ਵਿਦਿਆਰਥੀਆਂ ਦੇ ਮਾਤਾ ਪਿਤਾ ਦੇ ਭਰਮ ਭੁਲੇਖੇ ਦੂਰ ਕਰਨ ਲਈ ਟੀਕਾਕਰਨ ਦੀ ਸ਼ੁਰੂਆਤ ਆਪਣੇ ਬੇਟੇ ਜਸਕਰਨ ਸਿੰਘ ਸਿੱਧੂ ਤੋਂ ਕਰਵਾਈ ਗਈ । ਪਿੰਡ ਵਾਸੀਆਂ ਨੇ ਅਧਿਆਪਕ ਦੇ ਇਸ ਕਦਮ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਪੰਜਾਬ ਅੰਦਰ ਅਜਿਹੇ ਅਦਰਸ਼ ਅਧਿਆਪਕਾਂ ਦੀ ਘਾਟ ਕਾਰਨ ਹੀ ਅਜਿਹੀਆਂ ਅਫਵਾਹਾਂ ਨੂੰ ਬੜਾਵਾ ਮਿਲਦਾ ਹੈ ।