Breaking News

ਬਠਿੰਡੇ ਦੇ ਬੇਰੁਜਗਾਰ ਟੈੱਟ ਪਾਸ ਅਧਿਆਪਕ ਕਰਨਗੇ 6 ਮਈ ਨੂੰ ਵਿਚਾਰਾਂ

ਸ਼ਾਹਕੋਟ ਰੈਲੀਆਂ ਦੀ ਤਿਆਰੀ ਸਬੰਧੀ ਬਠਿੰਡਾ ਇਕਾਈ ਦੀ ਮੀਟਿੰਗ 6 ਮਈ ਨੂੰ

ਬਠਿੰਡਾ 4 ਮਈ ( noi24.com ) ਈ.ਟੀ.ਟੀ. ਟੈੱਟ ਪਾਸ ਬੇਰੁਜਗਾਰ ਅਧਿਆਪਕ ਉਨ੍ਹਾਂ ਪ੍ਰਤੀ ਸਰਕਾਰ ਦੀ ਅਣਦੇਖੀ ਦੇ ਮੱਦੇਨਜ਼ਰ ਸਰਕਾਰ ਵਿਰੁੱਧ ਸ਼ਾਹਕੋਟ ਜਿਮਨੀ ਚੋਣ ਦੋਰਾਨ ਹਲਕੇ ਵਿੱਚ 13 ਮਈ ਤੋਂ ਪਿੰਡ ਪਿੰਡ ਸਰਕਾਰ ਦੀ ਪੋਲ ਖੋਲ੍ਹ ਰੈਲੀਆਂ ਕਰਨਗੇ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਯੂਨੀਅਨ ਦੇ ਜਿਲ੍ਹਾ ਆਗੂਆਂ ਨੇ ਪ੍ਰੈੱਸ ਨੋਟ ਜਾਰੀ ਕਰਦੇ ਸਮੇਂ ਕੀਤਾ । ਉਨ੍ਹਾਂ ਦੱਸਿਆ ਕਿ ਸ਼ਾਹਕੋਟ ਦੀਆਂ ਰੈਲੀਆਂ ਦੀ ਤਿਆਰੀਆਂ ਸਬੰਧੀ ਜਿਲ੍ਹਾ ਇਕਾਈ ਬਠਿੰਡਾ ਦੀ ਮੀਟਿੰਗ 6 ਮਈ ਨੂੰ ਟੀਚਰ ਹੋਮ ਬਠਿੰਡਾ ਵਿਖੇ 10 ਵਜੇ ਕੀਤੀ ਜਾਵੇਗੀ । ਮੀਟਿੰਗ ਵਿੱਚ ਜਿਮਨੀ ਚੋਣ ਨੂੰ ਮੱਦੇਨਜ਼ਰ ਰੱਖਦੇ ਸ਼ਾਹਕੋਟ ਹਲਕੇ ਵਿੱਚ ਸਰਕਾਰ ਖਿਲਾਫ ਭੰਡੀ ਪ੍ਰਚਾਰ, ਰੋਸ ਮੁਜਾਹਰਿਆਂ ਤੋਂ ਇਲਾਵਾ ਸੰਘਰਸ਼ ਨੂੰ ਤਿੱਖਾ ਰੂਪ ਦੇਣ ਦੀਆਂ ਅਗਾਊ ਤਿਆਰੀਆਂ ਤੇ ਚਿੰਤਨ ਕੀਤਾ ਜਾਵੇਗਾ ।
ਇਸ ਮੋਕੇ ਗੁਰਪ੍ਰੀਤ ਕਲੇਰ, ਅਮਨ ਬਠਿੰਡਾ, ਫਤਿਹ ਸਿੰਘ, ਕੁਲਵਿੰਦਰ ਸਿੰਘ, ਕਰਮਜੀਤ ਕੌਰ, ਰੂਬੀ ਆਦਿ ਆਗੂ ਹਾਜਰ ਸਨ ।

Leave a Reply

Your email address will not be published. Required fields are marked *

This site uses Akismet to reduce spam. Learn how your comment data is processed.