ਸ਼ੇਰਪੁਰ 7 ਮਈ (ਹਰਜੀਤ ਕਾਤਿਲ) ਸਟੇਟ ਬੈਂਕ ਆਫ ਇੰਡੀਆ ਬ੍ਰਾਂਚ ਸ਼ੇਰਪੁਰ ਦੀ ਬੈਂਕ ਸਾਹਮਣੇ
ਖੜ੍ਹਾ ਇੱਕ ਕਿਸਾਨ ਦਾ ਦਿਨ ਦਿਹਾੜੇ ਇੱਕ ਕਿਸਾਨ ਦਾ ਸਾਈਕਲ ਚੋਰੀ ਹੋ ਗਿਆ ਹੈ ਪਿੰਡ
ਕਾਲਾਬੂਲਾ ਦੇ ਕਿਸਾਨ ਮਲਕੀਤ ਸਿੰਘ ਪੁੱਤਰ ਚੰਨਣ ਸਿੰਘ ਨੇ ਦੱਸਿਆ ਕਿ ਅੱਜ ਉਹ ਤਕਰੀਬਨ ਸਾਢੇ
ਚਾਰ ਕੁ ਵਜੇ ਸਟੇਟ ਬੈਂਕ ਆਫ ਇੰਡੀਆ ਬ੍ਰਾਂਚ ਅੱਗੇ ਆਪਣਾ ਸਾਈਕਲ ਖੜ੍ਹਾ ਕਰਕੇ ਉਹ ਬੈਂਕ
ਅੰਦਰ ਚਲਾ ਗਿਆ ਜਦੋਂ ਉਹ ਇਕ ਘੰਟੇ ਬਾਅਦ ਬਾਹਰ ਆਇਆ ਤਾਂ ਦੇਖਿਆ ਕਿ ਬੈਂਕ ਅੱਗੋਂ ਸਾਈਕਲ
ਗਾਇਬ ਹੋ ਚੁੱਕਾ ਸੀ ਕਿਸਾਨ ਅਨੁਸਾਰ ਉਸ ਨੇ ਆਲੇ ਦੁਆਲੇ ਦੇ ਲੋਕਾਂ ਤੋਂ ਪੁੱਛਗਿੱਛ ਕਰਨ ਤੋਂ
ਇਲਾਵਾ ਇਹ ਮਾਮਲਾ ਬੈਂਕ ਅਧਿਕਾਰੀਆਂ ਦੇ ਧਿਆਨ ਵਿੱਚ ਵੀ ਲਿਆਂਦਾ ਪਰ ਕਾਫੀ ਭਾਲ ਦੇ ਬਾਵਜੂਦ
ਉਕਤ ਕਿਸਾਨ ਦਾ ਸਾਈਕਲ ਨਹੀਂ ਮਿਲਿਆ ਕਸਬੇ ਅੰਦਰ ਪਹਿਲਾਂ ਵੀ ਅਜਿਹੀਆਂ ਚੋਰੀ ਦੀਆਂ ਘਟਨਾਵਾਂ
ਕਈ ਵਾਰ ਵਾਪਰ ਚੁੱਕੀਆਂ ਹਨ ।