ਮਾਨਸਾ 7 ਮਈ ( ਤਰਸੇਮ ਸਿੰਘ ਫਰੰਡ ) ਸ਼ਰਨਜੀਤ ਕੌਰ ਜੋਗਾ ਵੱਲੋਂ ਇਨਸਾਫ ਦੀ ਖਾਤਰ ਸਿਵਲ
ਸਰਜਨ ਦਫ਼ਤਰ ਮਾਨਸਾ ਅਤੇ ਬੀ.ਕੇ.ਯੂ. ਉਗਰਾਹਾਂ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਸੰਘਰਸ਼ ਅੱਜ
ਸੜਕ ਜਾਮ ਕਰਨ ਤੋਂ ਬਾਅਦ ਡੀ.ਸੀ. ਮਾਨਸਾ ਦੀ ਰਿਹਾਇਸ਼ ਦੇ ਘਿਰਾਓ ਵਿੱਚ ਬਦਲ ਗਿਆ। ਜਿਕਰਯੋਗ
ਹੈ ਕਿ ਜੀ.ਐਨ.ਐਮ. ਕੋਰਸ ਕਰਨ ਤੋਂ ਬਾਅਦ ਸ਼ਰਨਜੀਤ ਕੌਰ ਨੂੰ ਦੋ ਸਾਲ ਪਹਿਲਾਂ ਸਿਵਲ ਹਸਪਤਾਲ
ਮਾਨਸਾ ਵਿਖੇ ਛੇ ਮਹੀਨੇ ਦੀ ਇਟਰਨਸ਼ਿੱਪ ਲਈ ਭੇਜਿਆ ਗਿਆ ਸੀ ਅਤੇ ਇਹ ਇਟਰਨਸ਼ਿੱਪ ਸਿਹਤ ਤੇ
ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਜਾਰੀ ਦਿਸ਼ਾ—ਨਿਰਦੇਸ਼ਾਂ ਅਨੁਸਾਰ ਲਗਾਈ ਜਾਣੀ ਸੀ ਇਸ
ਵਿੱਚ ਜਾਣ—ਬੁੱਝ ਕੇ ਹਾਜ਼ਰੀਆਂ ਸੰਬੰਧੀ ਗੜਬੜ ਕੀਤੀ ਗਈ ਅਤੇ ਅਜਿਹਾ ਕਰਨ ਵਾਲਿਆਂ ਦੇ ਖਿਲਾਫ
ਕਾਰਵਾਈ ਦੀ ਮੰਗ ਨੂੰ ਲੈ ਕੇ ਸਿਵਲ ਸਰਜਨ ਮਾਨਸਾ ਦੇ ਦਫ਼ਤਰ ਅੱਗੇ ਪਿਛਲੇ ਕਈ ਦਿਨਾਂ ਤੋਂ
ਸ਼ਾਂਤਮਈ ਧਰਨਾ ਚੱਲ ਰਿਹਾ ਸੀ ਜਿਸ ਵਿੱਚ ਕਿਸਾਨ ਜਥੇਬੰਦੀ ਦੇ ਸੈਂਕੜੇ ਮੈਂਬਰ ਸ਼ਾਮਿਲ ਹੁੰਦੇ
ਰਹੇ ਅਤੇ ਤਿੰਨਕੋਨੀ ਮਾਨਸਾ ਤੇ ਦੋ ਘੰਟੇ ਸਿਰਸਾ ਬਰਨਾਲਾ ਰੋਡ ਜਾਮ ਕਰਨ ਦੇ ਬਾਵਜੂਦ ਜਦੋਂ
ਕੋਈ ਵੀ ਅਧਿਕਾਰੀ ਨਾ ਪੁੱਜਾ ਤਾਂ ਕਿਸਾਨ ਜਥੇਬੰਦੀ ਨੇ ਡੀ.ਸੀ. ਮਾਨਸਾ ਦੀ ਰਿਹਾਇਸ਼ ਵਾਲੀ
ਕੋਠੀ ਦਾ ਮੇਨ ਗੇਟ ਘੇਰ ਲਿਆ ਅਤੇ ਮੌਕੇ ਤੇ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ
ਉਗਰਾਹਾਂ ਦੇ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਸ਼ਰਨਜੀਤ ਕੌਰ ਦੀਆਂ ਜਾਣ—ਬੁੱੱਝ ਕੇ
ਗੈਰ ਹਜ਼ਾਰੀਆਂ ਲਗਾਉਣ ਵਾਲੇ ਕਿਸੇ ਵੀ ਅਧਿਕਾਰੀ ਤੇ ਦੋ ਸਾਲ ਬੀਤ ਜਾਣ ਤੇ ਵੀ ਕੋਈ ਕਾਰਵਾਈ
ਨਹੀਂ ਹੋਈ ਅਤੇ ਸ਼ਰਨਜੀਤ ਕੌਰ ਖੁਦ ਸੰਘਰਸ਼ ਕਰਦੀ ਆ ਰਹੀ ਹੈ ਜਿਸ ਨੂੰ ਨਾ ਤਾਂ ਹੁਣ ਤੱਕ
ਇਨਸਾਫ ਮਿਲਿਆ ਹੈ ਤੇ ਨਾ ਹੀ ਰੋਜਗਾਰ । ਅੱਗੇ ਪੜ੍ਹਨ ਦੀ ਚਾਹਵਾਨ ਹੋਣ ਦੇ ਬਾਵਜੂਦ ਪੜ੍ਹਾਈ
ਵੀ ਜਾਰੀ ਨਹੀਂ ਰੱਖ ਸਕੀ। ਅੱਜ ਵੀ ਦੋ ਘੰਟੇ ਰੋਡ ਜਾਮ ਹੋਣ ਦੇ ਬਾਵਜੂਦ ਅਫ਼ਸਰ ਜਾਮ ਲਾਉਣ
ਦੀ ਵਜ੍ਹਾ ਤੱਕ ਪੁੱਛਣ ਨਹੀਂ ਆਏ ਜਿਸ ਤੋਂ ਮਜਬੂਰ ਹੋ ਕੇ ਡੀ.ਸੀ. ਦੀ ਕੋਠੀ ਨੂੰ ਘਰੇਨਾ
ਪਿਆ। ਕੋਠੀ ਦਾ ਘਿਰਾਓ ਕਰਨ ਤੋਂ ਬਾਅਦ ਹੀ ਅਫ਼ਸਰ ਦਫ਼ਤਰਾਂ ਵਿਚੋਂ ਬਾਹਰ ਨਿਕਲੇ ਅਤੇ ਜੀ.ਏ.
ਟੂ ਡੀ.ਸੀ. ਮਾਨਸਾ ਸ਼੍ਰੀ ਓਮ ਪ੍ਰਕਾਸ਼ ਜੀ ਨੇ ਸਟੇਜ਼ ਤੇ ਆ ਕੇ ਭਰੋਸਾ ਦਵਾਇਆ ਗਿਆ ਕਿ 8 ਮਈ
ਨੂੰ ਡੀ.ਸੀ. ਦਫ਼ਤਰ ਸਵੇਰੇ 10 ਵਜੇ ਇੱਕ ਕਮੇਟੀ ਬਣਾਈ ਜਾਵੇਗੀ ਜੋ ਸ਼ਰਨਜੀਤ ਤੋਂ ਸਾਰੇ ਸਬੂਤ
ਲੈ ਕੇ ਕਸੂਰਵਾਰਾਂ ਖਿਲਾਫ ਇੱਕ ਹਫਤੇ ਦੇ ਵਿੱਚ—ਵਿੱਚ ਕਾਰਵਾਈ ਹੋਵੇਗੀ ਜਿਸ ਤੋਂ ਬਾਅਦ ਆਪਸੀ
ਸਹਿਮਤੀ ਨਾਲ ਅੰਦੋਲਨ ਇੱਕ ਵਾਰ ਹਫਤੇ ਲਈ ਮੁਅੱਤਲੀ ਕਰ ਦਿੱਤਾ ਗਿਆ। ਇਸ ਮੌਕੇ ਇੰਦਰਜੀਤ
ਸਿੰਘ ਝੱਬਰ, ਮਹਿੰਦਰ ਸਿੰਘ ਰਮਾਣਾ, ਜਗਦੇਵ ਸਿੰਘ ਭੈਣੀਬਾਘਾ, ਜੋਗਿੰਦਰ ਸਿੰਘ ਦਿਆਲਪੁਰਾ,
ਮਲਕੀਤ ਸਿੰਘ ਕੋਟ ਧਰਮੂ ਆਦਿ ਨੇ ਵੀ ਸੰਬੋਧਨ ਕੀਤਾ।