ਮਾਨਸਾ। ( ਤਰਸੇਮ ਸਿੰਘ ਫਰੰਡ ) ਪੰਜਾਬ ਕਿਸਾਨ ਯੂਨੀਅਨ ਦੀ ਜਿਲਾ ਕਮੇਟੀ ਦੀ ਖੁੱਲੀ ਮੀਟਿੰਗ
ਬਾਬਾ ਬੂਝਾ ਸਿੰਘ ਭਵਨ ਮਾਨਸਾ ਵਿਖੇ ਜਿਲਾ ਪ੍ਰਧਾਨ ਭੋਲਾ ਸਿੰਘ ਸਮਾਓ ਦੀ ਪ੍ਰਧਾਨਗੀ ਹੇਠ
ਹੋਈ । ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਬੰਦਦੀ ਦੇ ਜਿਲਾ ਪ੍ਰਧਾਨ ਭੋਲਾ ਸਿੰਘ ਸਮਾਓ ਤੇ
ਗੋਰਾ ਸਿੰਘ ਭੈਣੀਬਾਘਾ ਨੇ ਸਾਂਝੇ ਰੂਪ ਵਿੱਚ ਸੰਬੋਧਨ ਕਰਦਿਆਂ ਕਿਹਾ ਕਿ ੧੦ ਮਈ ਨੂੰ ਆਲ
ਇੰਡੀਆ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਵੱਲੋ ਦੇਸ਼ ਅੰਦਰ ਜਿਲਾ ਪੱਧਰੀ ਧਰਨੇ ਲਗਾਏ ਜਾ ਰਹੇ ਹਨ
। ਜਿਸ ਸੰਬੰਧੀ ੧੦ ਮਈ ਨੂੰ ਧਰਨੇ ਵਿੱਚ ਸ਼ਾਮਿਲ ਹੋਣ ਲਈ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ
ਗਈਆਂ ਹਨ । ਇਸ ਧਰਨੇ ਦੌਰਾਨ ਕਿਸਾਨਾ ਦੇ ਕਰਜਾ ਮੁਆਫੀ ਸੁਆਮੀ ਨਾਥਨ ਰਿਪੋਰਟ ਲਾਗੂ ਕਰਨੀ
ਬੈਕਾ ਵੱਲੋ ਕਿਸਾਨਾ ਤੋ ਲਈਆਂ ਚੈਕ ਬੁੱਕਾਂ ਅਤੇ ਖਾਲੀ ਚੈਕ ਵਾਪਿਸ ਕਰਨ ਦੀ ਮੰਗ ਕੀਤੀ
ਜਾਵੇਗੀ ।
ਜਥੇਬੰਦੀ ਦੇ ਸੂਬਾ ਪ੍ਰੈਸ ਸਕੱਤਰ ਐਡਵੋਕੇਟ ਬਲਕਰਨ ਬੱਲੀ ਤੇ ਗੁਰਨਾਮ ਸਿੰਘ ਭੀਖੀ ਨੇ
ਪੰਜਾਬ ਸਰਕਾਰ ਵੱਲੋ ਅੱਗ ਲੱਗਣ ਕਾਰਨ ਮੱਚੀਆਂ ਕਣਕਾਂ ਦੇ ਅੱਠ ਹਜਾਰ ਰੁਪਏ ਪ੍ਰਤੀ ਏਕੜ ਦੇ
ਮੁਆਵਜੇ ਨੂੰ ਨਿਗੁਣਾ ਐਲਾਣਦਿਆਂ ਕਿਹਾ ਕਿ ਕਿਸਾਨਾ ਨੂੰ ਅੱਗ ਨਾਲ ਹੋਏ ਨੁਕਸਾਨ ਦੇ ਬਰਾਬਰ
ਨੁਕਸਾਨ ਪੂਰਤੀ ਮੁਆਵਜਾ ਦਿੱਤਾ ਜਾਵੇ । ਇੱਕ ਏਕੜ ਨੂੰ ਇਕਾਈ ਮੰਨ ਕੇ ਕਿਸਾਨਾ ਦੀਆਂ ਫਸਲਾਂ
ਦਾ ਸਰਕਾਰੀ ਤੌਰ ਤੇ ਬੀਮਾ ਕੀਤਾ ਜਾਵੇ ਅਤੇ ਪੰਜਾਬ ਪੱਧਰ ਤੇ ਕੁੱਦਰਤੀ ਰਾਹਤ ਫੰਡ ਕਾਇਮ
ਕੀਤਾ ਜਾਵੇ । ਆਗੂਆਂ ਨੇ ਕਿਹਾ ਕਿ ਪਿੰਡ ਹੀਰੇਵਾਲਾ ਵਿਖੇ ਪਾਇਪ ਲਾਇਨ ਅਧੂਰੀ ਪਾਈ ਗਈ ਹੈ ।
ਬਾਕੀ ਰਹਿੰਦੀ ਪਾਇਪ ਦਾ ਟੈਂਡਰ ਹਪ ਚੁੱਕਾ ਹੈ ਪ੍ਰੰਤੂ ਉਸਦਾ ਅਜੇ ਤੱਕ ਕੰਮ ਸ਼ੁਰੂ ਨਹੀ ਕੀਤਾ
ਗਿਆ । ਅਧੂਰੀ ਪਈ ਪਾਇਪ ਲਾਇਨ ਨੂੰ ਤੁਰੰਤ ਪੂਰਾ ਕੀਤਾ ਜਾਵੇ ਅਤੇ ਹਵਾ ਕੱਢਣ ਲਈ ਬਣਾਈਆਂ
ਡੱਗੀਆਂ ਢਕਣ ਲਈ ਢੱਕਣਾ ਦਾ ਪ੍ਰਬੰਧ ਕੀਤਾ ਜਾਵੇ । ਤਾਂ ਜੋ ਕਿਸੇ ਹੋਣ ਵਾਲੇ ਨੁਕਸਾਨ ਨੂੰ
ਰੋਕਿਆ ਜਾਵੇ ।