Breaking News

ਬੇਰੁਜਗਾਰ ਈ.ਟੀ.ਟੀ. ਅਧਿਆਪਕਾਂ ਦੀਆਂ ਸ਼ਾਹਕੋਟ ਰੈਲੀ ਸਬੰਧੀ ਤਿਆਰੀਆਂ ਮੁਕੰਮਲ

ਸ਼ਾਹਕੋਟ 10 ਮਈ ( noi24 ), ਈ.ਟੀ.ਟੀ. ਟੈੱਟ ਪਾਸ ਬੇਰੁਜਗਾਰ ਅਧਿਆਪਕ ਯੂਨੀਅਨ ਦੇ ਸੂਬਾ ਕਮੇਟੀ ਮੈਬਰਾਂ ਅਤੇ ਸੂਬੇ ਭਰ ਤੋਂ ਪਹੁੰਚੇ ਜਿਲ੍ਹਾ ਆਗੂਆਂ ਦੀ ਅਹਿਮ ਮੀਟਿੰਗ ਸ਼ਾਹਕੋਟ ਵਿੱਚ ਹੋਈ । ਮੀਟਿੰਗ ਦੌਰਾਨ ਯੂਨੀਅਨ ਵੱਲੋਂ 13 ਮਈ ਨੂੰ ਸਥਾਨਕ ਕਸਬੇ ਵਿੱਚ ਕੀਤੀ ਜਾ ਰਹੀ ਸੂਬਾ ਪੱਧਰੀ ਪੋਲ ਖੋਲ੍ਹ ਰੈਲੀ ਦੀਆਂ ਤਿਆਰੀਆਂ ਤੇ ਵਿਚਾਰ ਵਿਟਾਂਦਰਾ ਕੀਤਾ ਗਿਆ । ਸਮੂਹ ਜਿਲ੍ਹਾ ਆਗੂਆਂ ਨੇ ਰੈਲੀ ਵਿੱਚ ਵਿਸ਼ਾਲ ਇਕੱਠ ਨਾਲ ਸ਼ਮੂਲੀਅਤ ਕਰਨ ਦਾ ਪ੍ਰਣ ਲਿਆ । ਯੂਨੀਅਨ ਆਗੂਆਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਬੇਰੁਜਗਾਰ ਅਧਿਆਪਕ ਸ਼ਾਂਤਮਈ ਤਰੀਕੇ ਨਾਲ ਸਰਕਾਰ ਦੀਆਂ ਦੋਗਲੀਆਂ ਨੀਤੀਆਂ ਦੇ ਪੱਤਰੇ ਖੋਲ੍ਹਣਗੇ । ਉਨ੍ਹਾਂ ਜਿਕਰ ਕੀਤਾ ਕਿ ਘਰ ਘਰ ਨੌਕਰੀ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਕਾਂਗਰਸ ਸਰਕਾਰ ਰੁਜਗਾਰ ਮੇਲਿਆਂ ਦੇ ਨਾਟਕ ਕਰਕੇ ਬੇਰੁਜਗਾਰਾਂ ਦੀਆਂ ਯੋਗਤਾਵਾਂ ਦਾ ਮਜਾਕ ਬਣਾ ਰਹੀ ਹੈ । ਇਸ ਸਮੇ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੇ ਪ੍ਰਦਰਸ਼ਨ ਦੌਰਾਨ ਜੇਕਰ ਪ੍ਰਸ਼ਾਸਨ ਵੱਲੋਂ ਕੋਈ ਵੀ ਅੜਚਣ ਪਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਬੇਰੁਜਗਾਰ ਅਧਿਆਪਕ ਸ਼ਾਤਮਈ ਪ੍ਰਦਰਸ਼ਨ ਨੂੰ ਤਿੱਖਾ ਰੂਪ ਦੇਣ ਤੋ ਗੁਰੇਜ਼ ਨਹੀਂ ਕਰਨਗੇ ਅਤੇ ਇਸ ਦੌਰਾਨ ਜੇਕਰ ਕੋਈ ਵੀ ਅਣਸੁਖਾਵੀਂ ਘਟਨਾ ਹੁੰਦੀ ਹੈ ਤਾਂ ਇਸਦਾ ਜਿੰਮੇਵਾਰ ਸਿੱਧੇ ਤੌਰ ਤੇ ਪ੍ਰਸ਼ਾਸਨ ਹੋਵੇਗਾ ।
ਮੀਟਿੰਗ ਵਿੱਚ ਸੂਬਾ ਕਾਰਜਕਾਰੀ ਪ੍ਰਧਾਨ ਦੀਪਕ ਕੰਬੋਜ, ਮੀਤ ਪ੍ਰਧਾਨ ਫਤਿਹ ਸਿੰਘ ਬਠਿੰਡਾ, ਜਨਰਲ ਸਕੱਤਰ ਗੁਰਪ੍ਰੀਤ ਗੁਰਾਇਆ, ਪ੍ਰੈੱਸ ਸਕੱਤਰ ਨਵਦੀਪ ਸੰਗਰੂਰ, ਦੇਸ ਰਾਜ ਜਲੰਧਰ, ਰਾਜ ਸੁਖਵਿੰਦਰ ਸਿੰਘ, ਕੇਦੀਪ ਛੀਨਾ, ਸਮਰਾਟ ਰੋਪੜ, ਵਿਪਨ ਮਨਹਾਸ ਗੁਰਦਾਸਪੁਰ, ਮਲਕੀਅਤ ਲੋਧੀ ਅਮ੍ਰਿਤਸਰ, ਨਿਰਮਲ ਜੀਰਾ, ਹਰਦੀਪ ਸਿੰਘ ਫਰੀਦਕੋਟ, ਗੁਰਪ੍ਰੀਤ ਫਾਜਿਲਕਾ, ਪਰਮਜੀਤ ਸਿੰਘ, ਰਜੇਸ਼ ਵਰਮਾ, ਸੁਖਦੇਵ ਨਨਾਰੀ ਖੋਖਰ, ਗੁਰਦੀਪ ਪਠਾਣੀਆ, ਸੁਰਜਨ ਮੁਕਤਸਰ, ਦੀਪ ਅਮਨ ਮਾਨਸਾ, ਹਰਬੰਸ ਪਟਿਆਲਾ, ਨਿਰੰਜਨ ਸਿੰਘ, ਪ੍ਰਮਿੰਦਰ ਲੁਧਿਆਣਾ, ਇੰਦਰਜੀਤ ਸਿੰਘ ਹੁਸ਼ਿਆਰਪੁਰ, ਗੈਰੀ ਮੋਗਾ ਆਦਿ ਆਗੂ ਹਾਜਰ ਸਨ ।

Leave a Reply

Your email address will not be published. Required fields are marked *

This site uses Akismet to reduce spam. Learn how your comment data is processed.