4 ਜੂਨ ਨੂੰ ਯੂਨੀਅਨ ਦੀ ਮੁੱਖ ਮੰਤਰੀ ਨਾਲ ਮੀਟਿੰਗ ਦਾ ਦਿੱਤਾ ਭਰੋਸਾ
ਚੰਡੀਗੜ੍ਹ 23 ਮਈ, ਪੰਜਾਬ ਭਵਨ ਵਿਖੇ ਈ.ਟੀ.ਟੀ. ਟੈੱਟ ਪਾਸ ਬੇਰੁਜਗਾਰ ਅਧਿਆਪਕ ਯੂਨੀਅਨ ਦੀ ਮੀਟਿੰਗ ਕੈਬਨਿਟ ਸਬ ਕਮੇਟੀ ਨਾਲ ਹੋਈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਯੂਨੀਅਨ ਦੇ ਕਾਰਜਕਾਰੀ ਪ੍ਰਧਾਨ ਦੀਪਕ ਕੁਮਾਰ ਕੰਬੋਜ ਨੇ ਦੱਸਿਆ ਕਿ ਯੂਨੀਅਨ ਦੀ ਸਟੇਟ ਕਮੇਟੀ ਦਾ ਵਫਦ ਮੁੱਖ ਮੰਤਰੀ ਦੇ ਓ ਐਸ ਡੀ ਸੰਦੀਪ ਸਿੰਘ ਸੰਧੂ ਦੇ ਸੱਦੇ ਤੇ ਕੈਬਨਿਟ ਸਬ ਕਮੇਟੀ ਨੂੰ ਮਿਲਿਆ । ਮੀਟਿੰਗ ਵਿੱਚ ਜਥੇਬੰਦੀ ਦੇ ਆਗੂਆਂ ਨੇ ਪੰਜਾਬ ਦੇ ਲਗਭਗ 17000 ਈ.ਟੀ.ਟੀ. ਟੈੱਟ ਪਾਸ ਬੇਰੁਜਗਾਰ ਅਧਿਆਪਕਾਂ ਦੀ ਭਰਤੀ ਦੀ ਮੰਗ ਠੋਸ ਤੱਥਾਂ ਨਾਲ ਪੇਸ਼ ਕੀਤੀ । ਉਨ੍ਹਾਂ ਦੱਸਿਆ ਕਿ ਸਰਕਾਰ ਦੀ ਬੇਰੁਜਗਾਰ ਅਧਿਆਪਕਾਂ ਪ੍ਰਤੀ ਅਣਦੇਖੀ ਕਾਰਨ ਬਹੁਤੇ ਬੇਰੁਜਗਾਰ ਅਧਿਆਪਕ ਉਮਰ ਸੀਮਾ ਹੱਦ ਦੇ ਨਜਦੀਕ ਪਹੁੰਚ ਚੁੱਕੇ ਹਨ, ਜੇਕਰ ਸਮਾਂ ਰਹਿੰਦੇ ਸਰਕਾਰ ਈ.ਟੀ.ਟੀ. ਅਧਿਆਪਕਾਂ ਦੀ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਕਰਦੀ ਤਾਂ ਉਹ ਅਧਿਆਪਕ ਰੁਜਗਾਰ ਪ੍ਰਾਪਤੀ ਤੋਂ ਵਾਂਝੇ ਰਹਿ ਜਾਣਗੇ । ਦੀਪਕ ਨੇ ਦੱਸਿਆ ਕਿ ਸਬ ਕਮੇਟੀ ਨੇ ਉਨ੍ਹਾਂ ਦੀਆਂ ਮੰਗਾਂ ਧਿਆਨ ਪੂਰਵਕ ਸੁਣਕੇ ਯੂਨੀਅਨ ਦੀ 4 ਜੂਨ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਨਿਰਧਾਰਤ ਕਰਕੇ ਹੱਲ ਕਰਵਾਉਣ ਦਾ ਭਰੋਸਾ ਦਿੱਤਾ ।
ਮੀਟਿੰਗ ਦੌਰਾਨ ਯੂਨੀਅਨ ਦੇ ਸੰਦੀਪ ਸਾਮਾ, ਰਾਜੇਸ਼ ਵਰਮਾ, ਕੁਲਵਿੰਦਰ ਸਿੰਘ ਬਠਿੰਡਾ, ਅਮਨਦੀਪ ਸਿੰਘ ਸੱਗੂ, ਨਵਦੀਪ ਸੰਗਰੂਰ, ਜੀਵਨ ਮੂਨਕ, ਕੇਦੀਪ ਸਿੰਘ ਛੀਨਾ, ਗੁਰਦੀਪ ਪਠਾਣੀਆ ਆਦਿ ਆਗੂ ਹਾਜਰ ਸਨ ।