19 ਜੂਨ ਨੂੰ ਮੁੱਖ ਮੰਤਰੀ ਪੰਜਾਬ ਨਾਲ ਹੋਣ ਵਾਲੀ ਮੀਟਿੰਗ ਦੇ ਮੁੱਦੇ ਵਿਚਾਰੇ
ਮੰਚ ਦੇ ਚੱਲੇ ਸੰਘਰਸ਼ ਦੋਰਾਨ ਅਧਿਅਾਪਕਾਂ ਦੇ ਹੋੲੇ ਪਰਚੇ,ਬਦਲੀਅਾਂ,ਕਾਰਨ ਦੱਸੋ ਨੋਟਿਸ ਵਾਪਸ ਲੈਣ ਦੇ ਸਿੱਖਿਅਾ ਸਕੱਤਰ ਨੂੰ ਨਿਰਦੇਸ਼
ਚੰਡੀਗੜ੍ਹ6 ਜੂਨ-(noi24.com ), ਸਰਕਾਰੀ ਸਕੂਲ ਸਿੱਖਿਅਾ ਬਚਾੳੁ ਮੰਚ ਪੰਜਾਬ ਦੀ ਅੱਜ ਪੰਜਾਬ ਭਵਨ ਚੰਡੀਗੜ੍ਹ ਚ ਸਿੱਖਿਅਾ ਮੰਤਰੀ ਸ੍ਰੀ ੳੁਮ ਪ੍ਰਕਾਸ਼ ਸੋਨੀ ਨਾਲ ਮੰਚ ਦੇ ਅਾਗੂ ਜਸਵਿੰਦਰ ਸਿੰਘ ਸਿੱਧੂ ਹਰਜਿੰਦਰਪਾਲ ਸਿੰਘ ਪੰਨੂੰ ਪ੍ਰਗਟਜੀਤ ਸਿੰਘ ਕ੍ਰਿਸ਼ਨਾਪੁਰਾ ਅਮਰਜੀਤ ਸਿੰਘ ਕੰਬੌਜ਼ ਬਲਦੇਵ ਸਿੰਘ ਬੁੱਟਰ ਜਸਵੀਰ ਸਿੰਘ ਮੋਗਾ ਮੱਖਣ ਸਿੰਘ ਤੋਲੇਵਾਲ ਸੁਖਚੈਨ ਸਿੰਘ ਮਾਨਸਾ ਹਰਜੀਤ ਸਿੰਘ ਸੈਣੀ ਹਰਜਿੰਦਰ ਹਾਂਡਾ ਜਗਸੀਰ ਸਿੰਘ ਘਾਰੂ ਹਰਕ੍ਰਿਸ਼ਨ ਮੋਹਾਲੀ ਸ਼ਿਵ ਕੁਮਾਰ ਮੋਹਾਲੀ ਕੁਲਵਿੰਦਰ ਸਿੰਘ ਪਟਿਅਾਲਾ ਜਤਿੰਦਰ ਸਿੰਘ ਮੋਹਾਲੀ ਅਮਰਜੀਤ ਸਿੰਘ ਰੋਪੜ ਅਾਦਿ ਨਾਲ ਮੀਟਿੰਗ ਹੋੲੀ ਜਿਸ ਵਿੱਚ ਮੰਚ ਦੇ ਅਾਗੂਅਾਂ ਨੇ ਸਿੱਖਿਅਾ ਮੰਤਰੀ ਨਾਲ 2 ਮੲੀ ਨੂੰ ਹੋੲੀ ਮੀਟਿੰਗ ਦੇ ਫੈਸਲੇ ਵਿਚਾਰੇ ਅਤੇ ਮੰਗ ਕੀਤੀ ਕਿ ੳੁਹਨਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ ਜਿਸ ਤੇ ੳੁਹਨਾਂ ਨੇ ਮੰਚ ਦੇ ਚੱਲੇ ਸਘੰਰਸ਼ ਦੋਰਾਨ ਅਧਿਅਾਪਕਾਂ ਤੇ ਹੋੲੇ ਪਰਚੇ ਕਾਰਨ ਦੱਸੋ ਨੋਟਿਸ ਬਦਲੀਅਾਂ ਅਾਦਿ ਵਾਪਸ ਲੈਣ ਲੲੀ ਸਿੱਖਿਅਾ ਸਕੱਤਰ ਨੂੰ ਲਿਖਤੀ ਅਦੇਸ਼ ਦਿੱਤੇ ਮੰਚ ਦੇ ਅਾਗੁਅਾਂ ਨੇ ਸਿੱਖਿਅਾ ਵਿਭਾਗ ਦੇ ੳੁਚ ਅਧਿਕਾਰੀਅਾਂ ਵੱਲੋ ਕੀਤਾ ਜਾ ਰਿਹਾ ਪੱਖਪਾਤੀ ਰਵੲੀਅਾ ਵੀ ਸਿੱਖਿਅਾ ਮੰਤਰੀ ਦੇ ਧਿਅਾਨ ਚ ਲਿਅਾਦਾ ਤਾਂ ੳੁਹਨਾਂ ਨੇ ਕਿਹਾ ਕਿ ਮੈ 2 ਮੲੀ ਦੀ ਮੀਟਿੰਗ ਚ ਸਾਰਾ ਕੁੱਝ ਨੋਟ ਕੀਤਾ ਹੈ ੳੁਹਨਾਂ ਕਿਹਾ ਕਿ ਬਦਲੀਅਾਂ ਦੀ ਜੋ ਨੀਤੀ ਬਣੀ ਹੈ ੳੁਸਨੂੰ ਸਟੇਅ ਕੀਤਾ ਜਾ ਚੁੱਕਾ ਹੈ ਬਦਲੀਅਾਂ ਪਹਿਲੀ ਨੀਤੀ ਅਨੁਸਾਰ ਹੀ ਹੋਣਗੀਅਾਂ ਅੈਸ ਅੈਸ ੲੇ, ਰਮਸਾ,5178, ਕਮਪਿੳੂਟਰ, ਸਿੱਖਿਅਾ ਪ੍ਰੋਵਾੲੀਡਰ, ੲੀ ਜੀ ਅੈਸ ਅੈਸ, ਟੀ ਅਾਰ, ੲੇ ੲੀ ਅਾੲੀ,ਅਾੲੀ ੲੀ ਅਾਰ ਟੀ, ਅਾੲੀ ੲੀ ਵੀ ਅਧਿਅਾਪਕਾਂ ਨੂੰ ਰੈਗੂਲਰ ਕਰਨ ਸਬੰਧੀ ਅਤੇ ਹੋਰ ਅਹਿਮ ਮਸਲਿਅਾਂ ਸਬੰਧੀ ਅਧਿਕਾਰੀਅਾਂ ਨਾਲ 12 ਜੂਨ ਨੂੰ ਮੁੱਖ ਮੰਤਰੀ ਨਿਵਾਸ ਤੇ ਮੀਟਿੰਗ ਹੋਵੇਗੀ ਜਿਸ ੳੁਪਰੰਤ 19 ਜੂਨ ਨੂੰ ੳੁਹਨਾਂ ਮੁੱਖ ਮੰਤਰੀ ਨਾਲ ਮੰਚ ਨੂੰ ਮੀਟਿੰਗ ਦਾ ਸੱਦਾ ਦਿੱਤਾ ਅਤੇ ਕਿਹਾ ਕਿ ੲਿੱਹ ਸਾਰੇ ਮਸਲਿਅਾਂ ਨੂੰ ੳੁਸ ਮੀਟਿੰਗ ਚ ਅੰਤਿਮ ਰੂਪ ਦਿੱਤਾ ਜਾਵੇਗਾ।ੲਿੱਕ ਘੰਟੇ ਦੇ ਕਰੀਬ ਚੱਲੀ ਮੀਟਿੰਗ ਚ ਬੀ ਪੀ ੲੀ ੳੁ ਦੀਅਾਂ ਪੋਸਟਾਂ ਨੂੰ ਦੂਸਰੇ ਜੁਲਿਅਾਂ ਚ ਸ਼ਿਫਟ ਕਰਨ ਦੀ ਵਿਭਾਗ ਵੱਲੋ ਬਣਾੲੀ ਜਾ ਰਹੀ ਤਜਵੀਜ਼ ਨੂੰ ਸਿੱਖਿਅਾ ਮੰਤਰੀ ਦੇ ਧਿਅਾਨ ਚ ਲਿਅਾਦਾ ੳੁਹਨਾ ਕਿਹਾ ਕਿ ਕੋੲੀ ਵੀ ਪੋਸਟ ਨਾ ਖਤਮ ਕੀਤੀ ਜਾਵੇਗੀ ਨਾ ਦੂਸਰੇ ਜਿਲੇ ਚ ਬਦਲੀ ਜਾਵੇਗੀ ੳੁਹਨਾਂ ਕਿਹਾ ਕਿ ਮੇਰੀ ਪੂਰੀ ਕੋਸ਼ਿਸ਼ ਹੈ ਕਿ ਅਧਿਅਾਪਕ ਵਰਗ ਦੇ ਸਾਰੇ ਮਸਲੇ ਹੱਲ ਹੋਣ।