Breaking News

3582 ਅਧਿਆਪਕਾਂ ਦੇ ਵਫ਼ਦ ਨੇ ਸਿੱਖਿਆ ਮੰਤਰੀ ਨਾਲ ਕੀਤੀ ਮੁਲਾਕਾਤ

ਮਾਸਟਰ ਕਾਡਰ ਦੀ ਭਰਤੀ ਵਿੱਚ ਖਾਲੀ ਬਚਦੀਆਂ ਅਸਾਮੀਆਂਨੂੰ ਡੀ ਰਿਜ਼ਰਵ ਕਰਨ ਦੀ ਕੀਤੀ ਮੰਗ

ਮਾਨਸਾ 21ਜੂਨ (ਤਰਸੇਮ ਸਿੰਘ ਫਰੰਡ) 3582 ਅਧਿਆਪਕ ਯੂਨੀਅਨ ਦਾ ਇੱਕ ਵਫ਼ਦ ਅੱਜ ਪੰਜਾਬ ਦੇ
ਸਿੱਖਿਆ ਮੰਤਰੀ ਓ.ਪੀ. ਸੋਨੀ ਨੂੰ ਪੰਜਾਬ ਭਵਨ ਚੰਡੀਗੜ੍ਹ ਵਿੱਚ ਮਿਲਿਆ ਅਤੇ ਆਪਣੀ ਮੰਗਾਂ
ਸਬੰਧੀ ਮੰਤਰੀ ਨੂੰ ਮੰਗ ਪੱਤਰ ਸੌਂਪਿਆ। ਇਸ ਮੌਕੇ ਵਫ਼ਦ ਨੇ ਸਿੱਖਆ ਵਿਭਾਗ ਵਲੋਂ ਕੀਤੀ ਜਾ
ਰਹੀ ਮਾਸਟਰ ਕਾਡਰ ਦੀ ਭਰਤੀ ਵਿੱਚ ਖਾਲੀ ਬਚਦੀਆਂ ਅਸਾਮੀਆਂਨੂੰ ਡੀ ਰਿਜ਼ਰਵ ਕਰਨ ਦੀ ਮੰਗ
ਕੀਤੀ। ਵਫ਼ਦ ਅਨੁਸਾਰ ਇਸ ਪ੍ਰਤੀ ਸਿੱਖਿਆ ਮੰਤਰੀ ਨੇ ਅਧਿਆਪਕਾਂ ਨੂੰ ਹਾਂ ਪੱਖੀ ਹੁੰਗਾਰਾ
ਦਿੱਤਾ ਹੈ।
ਸਿੱਖਿਆ ਮੰਤਰੀ ਨੂੰ ਮਿਲੇ ਵਫ਼ਦ ਵਿੱਚ ਸ਼ਾਮਲ ਰਾਜਵੰਤ ਕੋਰ,ਯਸ਼ਪਾਲ ਬਾਰੀਆ, ਹੀਰਾ ਲਾਲ, ਮੇਜਰ
ਸਿੰਘ, ਰਮਨਦੀਪ ਸਿੰਘ, ਰਮਨਜੀਤ ਕੌਰ, ਦੀਪਿਕਾ, ਮਨਪ੍ਰੀਤ ਸਿੰਘ, ਜਸਵੀਰ, ਰਜਨੀ ਮਿਗਲਾਨੀ
ਅਤੇ ਹੋਰਨਾਂ ਨੇ ਦੱਸਿਆ ਕਿ ਸਿੱਖਿਆ ਮੰਤਰੀ ਨੇ ਇਸ ਮੌਕੇ ਆਪਣੇ ਓਐਸਡੀ ਨੂੰ ਇਸ ਸੰਬੰਧੀ
ਫਾਈਲ ਭੇਜਣ ਲਈ ਕਿਹਾ ਅਤੇ ਵਫਦ ਨੂੰ ਭਰੋਸਾ ਦਿੱਤ ਕਿ ਮਾਸਟਰ ਕਾਡਰ 2012 ਦੀਆਂ ਅਸਾਮੀਆਂ ਦੀ
ਭਰਤੀ ਤੋੱ ਬਾਅਦ ਜਿੰਨੀਆਂ ਵੀ ਅਸਾਮੀਆਂ ਬਚਣਗੀਆਂ ਉਥੇ ਯੋਗ ਉਮੀਦਵਾਰਾਂ ਨੂੰ ਛੇਤੀ ਤੋੱ
ਛੇਤੀ ਨਿਯੁਕਤ ਕੀਤਾ ਜਾਵੇਗਾ।

Leave a Reply

Your email address will not be published. Required fields are marked *

This site uses Akismet to reduce spam. Learn how your comment data is processed.