ਜੰਡਿਆਲਾ ਗੁਰੂ/ਬਾਬਾ ਬਕਾਲਾ/ਟਾਂਗਰਾ 26 ਨਵੰਬਰ ਵਰਿੰਦਰ ਸਿੰਘ, ਸੁਖਦੇਵ ਸਿੰਘ, ਕੰਵਲ
ਜੋਧਾਨਗਰੀ-
ਹਲਕਾ ਵਿਧਾਇਕ ਬਾਬਾ ਬਕਾਲਾ ਸਾਹਿਬ ਸ੍ਰ ਸੰਤੋਖ ਸਿੰਘ ਭਲਾਈਪੁਰ ਵਲੋਂ ਇੱਕ ਗਰੀਬ ਦਲਿਤ ਬੱਚੇ
ਦਾ ਇਲਾਜ਼ ਸਰਕਾਰੀ ਖਰਚੇ ਤੇ ਕਰਵਾਉਂਣ ਦੀ ਜ਼ਿੰਮੇਵਾਰੀ ਚੁੱਕਣ ਦਾ ਮਾਮਲਾ ਸਾਹਮਣੇ ਆਇਆ ਹੈ।
ਸੁਖਵਿੰਦਰ ਸਿੰਘ ਪੁੱਤਰ ਚੰਨਣ ਸਿੰਘ ਕੌਂਮ ਮੱਜਬੀ ਸਿੰਘ ਪਿੰਡ ਜੋਧਾ ਬਲਾਕ ਰਈਆ ਦੇ 21
ਸਾਲਾਂ ਬੇਟੇ ਇੰਦਰਜੀਤ ਸਿੰਘ ਨੂੰ 16 ਨਵੰਬਰ ਦੀ ਰਾਤ ਕੰਮ ਕਰਦਿਆਂ ਗੰਭੀਰ ਰੂਪ ‘ਚ ਸੱਟਾਂ
ਲੱਗ ਗਈਆਂ ਸਨ। ਘਰ ‘ਚ ਗਰੀਬੀ ਹੋਣ ਕਰਕੇ ਗਰੀਬ ਬੱਚੇ ਵਿੱਕੀ ਦੇ ਇਲਾਜ਼ ਲਈ ਸਰਕਾਰੀ ਹਸਪਤਾਲ
ਨੇ ਹੱਥ ਨਾ ਪਾਇਆ ਅਤੇ ਪ੍ਰਾਈਵੇਟ ਹਸਪਤਾਲ ਵਾਲਿਆਂ ਨੇ 70,000 ਦਾ ਖਰਚ ਸਮੇਤ ਆਪ੍ਰੇਸ਼ਨ ਦੱਸ
ਦਿੰਤਾ। ਇਲਾਜ਼ ਕਰਵਾਉਂਣ ਤੋਂ ਅਸਮਰੱਥ ਦਲਿਤ ਪ੍ਰੀਵਾਰ ਕਾਫੀ ਚਿੰਤਾਂ ‘ਚ ਸੀ ਤੇ ਜ਼ਖਮੀਂ ਬੱਚਾ
ਇਲਾਜ਼ ਦੀ ਬਜਾਏ ਘਰ ਹੀ ਪਿਆ ਸੀ। ਇਸ ਘਟਨਾ ਦੀ ਖਬਰ ਐਮ ਐਲ ਏ ਬਾਬਾ ਬਕਾਲਾ ਦੇ ਕੰਨੀ ਪਈ
ਤਾਂ ਉਨਾ ਨੇ ਇਨਸਾਨੀਅਤ ਦਿਖਾਉਦਿਆਂ ਬੱਚੇ ਦੀ ਹਾਲਤ ਦੇਖੀ ਤਾਂ ਉਨਾ ਨੇ ਐਤਵਾਰ ਦੀ ਪ੍ਰਵਾਹ
ਕੀਤੇ ਬਿਨਾ ਸਰਕਾਰੀ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਦੇ ਐਸ ਐਮ ਓ ਡਾ. ਲਖਵਿੰਦਰ ਸਿੰਘ
‘ਚਾਹਲ’ ਨੂੰ ਫੌਨ ਤੇ ਹਦਾਇਤ ਕੀਤੀ ਕਿ ਜੱਖਮੀਂ ਬੱਚੇ ਵਿੱਕੀ ਨੂੰ ਦਾਖਲ ਕਰਕੇ ਇਸ ਦਾ ਇਲਾਜ਼
ਤਸੱਲੀ ਦੇ ਨਾਲ ਕੀਤਾ ਜਾਵੇ ਅਤੇ ਇਲਾਜ਼ ਤੇ ਸਾਰਾ ਖਰਚ ਸਰਕਾਰੀ ਹੋਵੇਗਾ। ਉਨਾ ਨੇ ਐਸ ਐਮ ਓ
ਨੂੰ ਹਦਾਇਤ ਕੀਤੀ ਕਿ ਸਾਰਾ ਇਲਾਜ਼ ਮੁਫਤ ਕਰਨਾ ਹੋਵੇਗਾ ਤੇ ਇੱਕ ਵੀ ਧੇਲਾ ਜ਼ਖਮੀਂ ਵਿੱਕੀ ਦੇ
ਮਾਪਿਆਂ ਤੋਂ ਨਾ ਲਿਆ ਜਾਵੇ ਮੈਡੀਕਲ ਸਟੋਰ ਤੋਂ ਦਵਾਈ ਵੀ ਮੈਡੀਕਲ ਸਟਾਫ ਖੁਦ ਖਰੀਦੇ। ਮੀਡੀਆ
ਨਾਲ ਗੱਲਬਾਤ ਦੋਰਾਨ ਐਮ ਐਲ ਏ ਨੇ ਦੱਸਿਆ ਕਿ ਇਸ ਗਰੀਬ ਬੱਚੇ ਦਾ ਇਲਾਜ਼ ਸਰਕਾਰੀ ਖਰਚ ਤੋ
ਹੇਵੇਗਾ। ਇਸ ਦੇ ਲਈ ਮੈਂ ਲੋੜੇਂਦੇ ਫੰਡ ਦੀ ਵਿਵਸਥਾ ਕਰ ਦੇਵਾਂਗਾ। ਐਸ.ਐਮ.ਓ.ਬਾਬਾ ਬਕਾਲਾ
ਸਾਹਿਬ ਡਾ. ਲਖਵਿੰਦਰ ਸਿੰਘ ਚਾਹਲ ਨੇ ਦੱਸਿਆ ਕਿ ਹਲਕਾ ਵਿਧਾਇਕ ਬਾਬਾ ਬਕਾਲਾ ਨੇ ਪਿੰਡ
ਜੋਧੇ ਦੇ ਦਲਿਤ ਗਰੀਬ ਬੱਚੇ ਵਿੱਕੀ ਦੇ ਇਲਾਜ਼ ਦੇ ਆਦੇਸ਼ ਸਾਨੂੰ ਦੇ ਦਿੱਤੇ ਹਨ। ਮੰਗਲਵਾਰ ਤੋਂ
ਅਸੀ ਉਸ ਦਾ ਇਲਾਜ਼ ਸ਼ੁਰੂ ਕਰਨ ਜਾ ਰਹੇ ਹਾਂ ਉਨਾ ਨੇ ਕਿਹਾ ਕਿ ਇਲਾਜ਼ ਸਾਰੇ ਦਾ ਸਾਰਾ ਮੁਫਤ
ਹੋਵੇਗਾ। ਵਿੱਕੀ ਦੇ ਮਾਪਿਆਂ ਸੁਖਵਿੰਦਰ ਸਿੰਘ ਉਰਫ ਬਿੱਟੂ ਨੇ ਦੱਸਿਆ ਕਿ ਅਸੀ ਦਰ ਦਰ ਦੀਆਂ
ਠੋਕਰਾ ਖਾ ਰਹੇ ਸੀ ਆਪਣੇ ਬੱਚੇ ਦਾ ਇਲਾਜ ਕਰਵਾਉਂਣ ਲਈ ਪਰ ਸਾਡੀ ਕਿਸੇ ਨੇ ਬਾਂਹ ਨਾ ਫੜੀ,ਪਰ
ਅੱਜ ਸਾਡੇ ਹਲਕੇ ਦੇ ਐਮ ਐਲ ਏ ਸੰਤੋਖ ਸਿੰਘ ਭਲਾਈਪੁਰ ਨੇ ਸਾਰਾ ਇਲਾਜ ਮੁਫਤ ਕਰਵਾਉਂਣ ਦਾ
ਭਰੋਸਾ ਦੇ ਕੇ ਸਾਨੂੰ ਵੱਡੀ ਰਾਹਤ ਦਿੱਤੀ ਅਤੇ ਰੋਮ ਰੌਮ ਵਿਧਾਇਕ ਦਾ ਰਿੱਣੀ ਰਹੇਗਾ ਜਿੰਨਾ
ਨੇ ਸਾਡੇ ਦਰਦ ਨੂੰ ਸਮਝਿਆ ਹੈ। ਇਸ ਮੌਕੇ ਸਰਬਜੀਤ ਸਿੰਘ ਸੰਧੂ ਬਾਬਾ ਬਕਾਲਾ,ਨਵ ਪੱਡਾ,ਨੋਬੀ
ਗਿੱਲ,ਗੁਰਕੰਵਲ ਸਿੰਘ ਮਾਨ,ਪ੍ਰਦੀਪ ਸਿੰਘ ਭਲਾਈਪੁਰ,ਨਿਰਵੈਰ ਸਿੰਘ ਸ਼ਾਬੀ,ਲਖਵਿੰਦਰ ਸਿੰਘ
ਭਿੰਡਰ,ਵਰਿੰਦਰ ਸਿੰਘ ਮਿੱਠੂ,ਚਰਨਜੀਤ ਸਿੰਘ ਧੂਲਕਾ,ਸੁਖਦੇਵ ਸਿੰਘ ਧੂਲਕਾ,ਅਵਤਾਰ ਸਿੰਘ
ਠੇਕੇਦਾਰ ਜੋਧੇ,ਕਾਲਾ ਲਿੱਧੜ,ਗੁਰਮੇਜ ਸਿੰਘ ਚੀਮਾ,ਸ਼ੁਸ਼ੀਲ ਕੁਮਾਰ ਸ਼ੀਲਾ ਰਈਆ ਆਦਿ ਹਾਜ਼ਰ ਸਨ।