Breaking News

ਪੁਰਾਣੇ ਮੁਲਾਜਮਾਂ ਨੂੰ ਇਨਸਾਫ ਨਾ ਦਿੱਤਾ ਤਾਂ ਸਰਕਾਰ ਦੇ ਨੱਕ ਵਿਚ ਦਮ ਕੀਤਾ ਜਾਵੇਗਾ

20 ਦਸੰਬਰ ਨੂੰ ਮੀਟਿੰਗ ਕਰਕੇ ਉਲੀਕੀ ਜਾਵੇਗੀ ਰਣਨੀਤੀ
ਭਿੱਖੀਵਿੰਡ 11 ਦਸੰਬਰ (ਹਰਜਿੰਦਰ ਸਿੰਘ ਗੋਲ੍ਹਣ)-ਨਗਰ ਪੰਚਾਇਤ ਭਿੱਖੀਵਿੰਡ ਦੀ ਕਮੇਟੀ
ਵਿਚ ਸੱਤ-ਸੱਤ ਸਾਲ ਤੱਕ ਨੌਕਰੀ ਕਰ ਚੁੱਕੇ ਪੁਰਾਣੇ ਮੁਲਾਜਮਾਂ ਦੀ ਇਕ ਵਿਸ਼ੇਸ ਮੀਟਿੰਗ
ਸਫਾਈ ਸੇਵਕ ਯੂਨੀਅਨ ਭਿੱਖੀਵਿੰਡ ਪ੍ਰਧਾਨ ਲਾਟੀ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਬੱਸ
ਅੱਡਾ ਭਿੱਖੀਵਿੰਡ ਵਿਖੇ ਹੋਈ। ਮੀਟਿੰਗ ਵਿਚ ਮੁਲਾਜਮ ਆਗੂ ਧਰਮ ਸਿੰਘ, ਜਮਹੂਰੀ ਕਿਸਾਨ
ਸਭਾ ਦੇ ਤਹਿਸੀਲ ਪ੍ਰਧਾਨ ਕਾਮਰੇਡ ਦਲਜੀਤ ਸਿੰਘ ਦਿਆਲਪੁਰਾ, ਸੇਵਕ ਯੂਨੀਅਨ ਦੇ ਸੂਬਾ
ਵਾਈਸ ਪ੍ਰਧਾਨ ਰਾਮੇਸ਼ ਕੁਮਾਰ ਸ਼ੇਰਗਿੱਲ, ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ ਦੇ
ਬਲਾਕ ਪ੍ਰਧਾਨ ਤੇ ਪੀ.ਡਬਲਿਊ.ਡੀ ਫੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਦੇ ਜਿਲ੍ਹਾ
ਸੀਨੀਅਰ ਮੀਤ ਪ੍ਰਧਾਨ ਨਿਰਮਲ ਸਿੰਘ ਮਾੜੀਗੋੜ, ਸੰਦੀਪ ਸਿੰਘ ਦਾਊਦਪੁਰਾ, ਆਂਗਣਵਾੜੀ
ਮੁਲਾਜਮ ਯੂਨੀਅਨ (ਸੀਟੂ) ਦੇ ਜਿਲ੍ਹਾ ਪ੍ਰਧਾਨ ਬੀਬੀ ਅਨੂਪ ਕੌਰ ਬਲ੍ਹੇਰ, ਪੀ.ਐਸ.ਈ.ਬੀ
ਇੰਪਲਾਈਜ ਫੈਡਰੇਸ਼ਨ (ਏਟਕ) ਦੇ ਸਰਕਲ ਤਰਨ ਤਾਰਨ ਪ੍ਰਧਾਨ ਪੂਰਨ ਸਿੰਘ ਮਾੜੀਮੇਘਾ,
ਬਲਦੇਵ ਰਾਜ ਆਦਿ ਮੁਲਾਜਮ ਆਗੂਆਂ ਤੋਂ ਇਲਾਵਾ ਪ੍ਰਧਾਨ ਲਾਟੀ ਸਿੰਘ, ਉਪ ਪ੍ਰਧਾਨ ਅਵਤਾਰ
ਸਿੰਘ, ਜਨਰਲ ਸਕੱਤਰ ਸਤਨਾਮ ਕੌਰ, ਰਾਜੇਸ਼ ਕੁਮਾਰ, ਦਵਿੰਦਰ ਸਿੰਘ, ਦੀਪਕ ਕੁਮਾਰ,
ਸਤਪਾਲ ਸਿੰਘ, ਕੋਮਲ ਰਾਣੀ, ਅਨੀਤਾ ਧਵਨ, ਉਧਮ ਸਿੰਘ, ਜੀਤੋ, ਹਰਦੀਪ ਸਿੰਘ, ਜਸਬੀਰ
ਕੌਰ, ਦਲਜੀਤ ਕੁਮਾਰ ਸਾਥੀ ਖਾਲੜਾ, ਮਾਤਾ ਕੰਨਤੀ, ਅਵਤਾਰ ਸਿੰਘ ਬੂੜਚੰਦ, ਮੁਖਤਾਰ
ਸਿੰਘ ਲਖਣਾ, ਬਲਵਿੰਦਰ ਸਿੰਘ, ਬਿੰਦਰ ਸਿੰਘ, ਗੁਰਦੀਪ ਸਿੰਘ, ਗੱਬਰ ਸਿੰਘ, ਪੱਪੂ,
ਮੁਖਤਿਆਰ ਸਿੰਘ ਮੁੱਖੀ, ਕੁਲਦੀਪ ਸਿੰਘ, ਹਰਦਿਆਲ ਸਿੰਘ, ਰੇਸ਼ਮ ਸਿੰਘ, ਚੈਂਚਲ ਸਿੰਘ,
ਸੁਖਦੇਵ ਸਿੰਘ, ਹਰਜਿੰਦਰ ਸਿੰਘ ਆਦਿ ਪੁਰਾਣੇ ਮੁਲਾਜਮ ਹਾਜਰ ਸਨ। ਇਸ ਮੌਕੇ ਮੀਟਿੰਗ
ਨੂੰ ਸੰਬੋਧਨ ਕਰਦਿਆਂ ਧਰਮ ਸਿੰਘ ਪੱਟੀ, ਪੂਰਨ ਸਿੰਘ ਮਾੜੀਮੇਘਾ, ਕਾਮਰੇਡ ਦਲਜੀਤ ਸਿੰਘ
ਦਿਆਲਪੁਰਾ ਨੇ ਕਿਹਾ ਕਿ ਮਹਿਕਮਾ ਸਥਾਨਕ ਸਰਕਾਰ ਵਿਭਾਗ ਪੰਜਾਬ ਤੇ ਨਗਰ ਪੰਚਾਇਤ
ਭਿੱਖੀਵਿੰਡ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਇਕ ਪਾਸੇ ਤਾਂ ਡਾਇਰੈਕਟਰ ਦੇ
ਹੁਕਮਾਂ ‘ਤੇ ਤਿੰਨ ਪੁਰਾਣੇ ਮੁਲਾਜਮਾਂ ਨੂੰ ਕਮੇਟੀ ਵਿਚ ਰੈਗੂਲਰ ਰੱਖਿਆ ਗਿਆ ਹੈ, ਉਥੇ
ਦੂਜੇ ਪਾਸੇ ਬਾਕੀ ਪੁਰਾਣੇ ਮੁਲਾਜਮਾਂ ਨੂੰ ਰੱਖਣ ਲਈ ਮਹਿਕਮੇ ਤੇ ਕਾਰਜ ਸਾਧਕ ਅਫਸਰ
ਭਿੱਖੀਵਿੰਡ ਵੱਲੋਂ ਆਨਾਕਾਨੀ ਕੀਤੀ ਜਾ ਰਹੀ ਹੈ, ਜੋ ਪੁਰਾਣੇ ਮੁਲਾਜਮਾਂ ਦੇ ਹੱਕਾਂ
‘ਤੇ ਡਾਕਾ ਮਾਰਨ ਦੇ ਤੁਲ ਹੈ। ਉਪਰੋਕਤ ਆਗੂਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ
ਮੁਲਾਜਮਾਂ ਨੂੰ ਇਨਸਾਫ ਨਾ ਦਿੱਤਾ ਤਾਂ ਮੁਲਾਜਮ ਜਥੇਬੰਦੀਆਂ ਸਰਕਾਰ ਦੇ ਨੱਕ ਵਿਚ ਦਮ
ਕਰ ਦੇਣਗੀਆਂ। ਪ੍ਰਧਾਨ ਲਾਟੀ ਸਿੰਘ ਨੇ ਕਿਹਾ ਕਿ ਮੌਸਮ ਦੀ ਖਰਾਬੀ ਤੇ ਪਿੰਡ ਸੁਰਸਿੰਘ
ਦੇ ਬਿਜਲੀ ਮੁਲਾਜਮ ਦਾ ਭੋਗ ਹੋਣ ਕਾਰਨ ਕੁਝ ਮੁਲਾਜਮ ਆਗੂ ਮੀਟਿੰਗ ਵਿਚ ਪਹੰੁਚ ਨਹੀ
ਸਕੇ, ਜਿਸ ਕਰਕੇ ਅਗਲੀ ਮੀਟਿੰਗ 20 ਦਸੰਬਰ ਨੂੰ ਹੋਵੇਗੀ। ਉਹਨਾਂ ਜਥੇਬੰਦੀਆਂ ਦੇ
ਆਗੂਆਂ ਨੂੰ ਅਪੀਲ ਕੀਤੀ ਕਿ ਉਹ 20 ਦਸੰਬਰ ਨੂੰ ਹੋ ਰਹੀ ਮੀਟਿੰਗ ਵਿਚ ਪਹੰੁਚ ਕੇ ਆਪਣੇ
ਵਿਚਾਰ ਪੇਸ਼ ਕਰਨ ਤਾਂ ਜੋ ਅਗਲੀ ਰਣਨੀਤੀ ਦਾ ਐਲਾਨ ਕੀਤਾ ਜਾ ਸਕੇ।
ਕੈਪਸ਼ਨ :- ਭਿੱਖੀਵਿੰਡ ਵਿਖੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਣ ਕਰਦੇ ਮੁਲਾਜਮ ਆਗੂ ਤੇ
ਪੁਰਾਣੇ ਮੁਲਾਜਮ।

Leave a Reply

Your email address will not be published. Required fields are marked *

This site uses Akismet to reduce spam. Learn how your comment data is processed.