ਸ਼ੇਰਪੁਰ
ਸਾਹਿਤ ਸਭਾ ਸ਼ੇਰਪੁਰ
ਦੀ ਮਹੀਨਾਵਾਰ ਮੀਟਿੰਗ ਸਭਾ ਦੇ ਪ੍ਰਧਾਨ ਸ਼ੇਰ ਸਿੰਘ ਸ਼ੇਰਪੁਰੀ ਦੀ ਪ੍ਰਧਾਨਗੀ ਹੇਠ ਨੇਤਰਜੋਤ
ਭਵਨ ਵਿਖੇ ਹੋਈ। ਜਿਸ ਵਿੱਚ ਮਰਹੂਮ ਗਲਪਕਾਰ ਬੰਤ ਸਿੰਘ ਚੱਠਾ ਅਤੇ ਮਾਲਵੇ ਦੇ ਉੱਘੇ ਕਵੀਸ਼ਰ
ਸੱਜਣ ਸਿੰਘ ਭੂੰਦਨ ਦੇ ਸਦੀਵੀ ਵਿਛੋੜੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਦੋਨਾਂ
ਸਖਸ਼ੀਅਤਾਂ ਨੂੰ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ।ਉਪਰੰਤ ਰਚਨਾਵਾਂ ਦੇ
ਦੌਰ ਵਿੱਚ ਗੁਰਦਿਆਲ ਸਿੰਘ ਸ਼ੀਤਲ ਨੇ ਸਾਕਾ ਸਰਹਿੰਦ ਨੂੰ ਅੱਜ ਦੇ ਸਮੇਂ ਨਾਲ ਜੋੜਦੀ ਕਵਿਤਾ
ਪੇਸ਼ ਕੀਤੀ ,ਨਾਹਰ ਸਿੰਘ ਮੁਬਾਰਕਪੁਰੀ ਨੇ ‘ ਇਨਸਾਨੀਅਤ ਮਰ ਗਈ ਹੈ ‘,ਮੱਖਣ ਸਿੰਘ ਕਾਲਾਬੂਲਾ
ਨੇ ਲੋਕ ਕਵੀ ਸੰਤ ਰਾਮ ਉਦਾਸੀ ਦੀ ” ਵਸੀਅਤ ” ਅਤੇ ਸ਼ਹੀਦ ਭਗਤ ਸਿੰਘ ਨੂੰ ਸੰਬੋਧਿਤ ਗੀਤ ਪੇਸ਼
ਕੀਤੇ। ਹਰਜੀਤ ਕਾਤਿਲ ਨੇ “ਰੁੱਖਾਂ ਦੇ ਗਲ ਲੱਗ ਰੋਂਦੀਆਂ ਬਾਹਾਰਾਂ ਨੂੰ ਵੇਖਿਆਂ ” ਗ਼ਜ਼ਲ
ਤਰਨੁਮ ਚ ਪੇਸ਼ ਕੀਤੀ , ਸ਼ੇਰ ਸਿੰਘ ਸ਼ੇਰਪੁਰੀ ਨੇ ‘ ਹੱਸ ਕੇ ਜਵਾਬ ਦਿੱਤਾ ਘੁੰਡ ਮੁਖੋਂ ਲਾਹ
ਦੀਏ ਜੇ ‘, ਸਰਵਾਂਗੀ ਲੇਖਕ ਸੁਖਦੇਵ ਸਿੰਘ ਔਲਖ ਨੇ ਮਿੰਨੀ ਕਹਾਣੀ ” ਸਬੰਧ “, ਸਤਨਾਮ ਸੱਤਾ
ਅਤੇ ਬੇਅੰਤ ਸਿੰਘ ਸ਼ੇਰਪੁਰ ਦੀ ਜੋੜੀ ਨੇ ਬਾਬੂ ਰਜਬ ਅਲੀ ਦੀ ਕਵੀਸ਼ਰੀ ” ਭੇਜੇ ਤਾਰ ਵਾਈਸ ਰਾਏ
” ਗਾ ਕੇ ਚੰਗਾ ਰੰਗ ਬੰਨਿਆ। ਗੁਰਚਰਨ ਸਿੰਘ ਦਿਲਬਰ ਨੇ ਗ਼ਜ਼ਲ “ਗਲੀਆਂ ਵਿੱਚ ਬੁਲਾਇਆ ਨਾ ਕਰ ”
, ਰਣਜੀਤ ਸਿੰਘ ਕਾਲਾਬੂਲਾ ਨੇ ‘ ਕੱਚੇ ਦੀ ਥਾਂ ਪੱਕਾ ਜਦ ਤੋਂ ਉਸਾਰ ਲਿਆ “, ਇੰਸ ਤੋਂ
ਇਲਾਵਾ ਅਨੀਸ਼ ਸ਼ੇਰਪੁਰੀਆਂ, ਜੰਗ ਸਿੰਘ ਫੱਟੜ, ਡਾ. ਕੰਵਲਜੀਤ ਸਿੰਘ ਟਿੱਬਾ, ਮਾ. ਮਹਿੰਦਰ
ਪ੍ਰਤਾਪ, ਕੇਸਰ ਸਿੰਘ ਗਰੇਵਾਲ, ਰਾਜਿੰਦਰਜੀਤ ਸਿੰਘ ਕਾਲਾਬੂਲਾ, ਅਤੇ ਫੌਜੀ ਦਰਸ਼ਨ ਸਿੰਘ
ਮਿੱਠਾ ਨੇ ਆਪੋ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ।ਰਚਨਾਵਾਂ ਤੇ ਉਸਾਰੂ ਬਹਿੰਸ ਵੀ ਹੋਈ। 16
ਦਸੰਬਰ ਨੂੰ ਪਿੰਡ ਟਿੱਬਾ ਅਤੇ 17 ਦਸੰਬਰ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਹੋ ਰਹੇ
ਸਾਹਿਤਿਕ ਪ੍ਰੋਗਰਾਮਾਂ ਵਿੱਚ ਸ਼ਮੂਲੀਅਤ ਕਰਨ ਦਾ ਫ਼ੈਸਲਾ ਕੀਤਾ ਗਿਆ