ਭਿੱਖੀਵਿੰਡ 7 ਦਸੰਬਰ (ਹਰਜਿੰਦਰ ਸਿੰਘ ਗੋਲ੍ਹਣ)-ਇਕ ਪਾਸੇ ਪੰਜਾਬ ਦੇ ਕਿਸਾਨ ਪਰਾਲੀ
ਨੂੰ ਅੱਗ ਲਗਾ ਕੇ ਪ੍ਰਦੂਸ਼ਣ ਪੈਦਾ ਕਰ ਰਹੇ ਹਨ, ਉਥੇ ਦੂਜੇ ਪਾਸੇ ਕੁਝ ਅਜਿਹੇ ਕਿਸਾਨ
ਵੀ ਹਨ, ਜੋ ਪਰਾਲੀ ਨਾ ਸਾੜ ਕੇ ਕਿਸਾਨਾਂ ਲਈ ਪ੍ਰੇਰਣਾ ਸਰੋਤ ਬਣ ਰਹੇ। ਜਿਸਦੀ ਪ੍ਰਤੱਖ
ਮਿਸਾਲ ਵਿਧਾਨ ਸਭਾ ਹਲਕਾ ਖੇਮਕਰਨ ਦੇ ਸਫਲ ਕਿਸਾਨ ਜਗੀਰਦਾਰ ਕੁਲਦੀਪ ਸਿੰਘ ਮਾੜੀਮੇਘਾ
ਤੇ ਕਾਂਗਰਸੀ ਆਗੂ ਕਿਰਨਜੀਤ ਸਿੰਘ ਮਿੱਠਾ ਤੋਂ ਮਿਲਦੀ ਹੈ। ਪਰਾਲੀ ਸਾੜਣ ਦੀ ਬਜਾਏ
ਗਊਸ਼ਾਲਾਂ ਨੂੰ ਦਾਨ ਦੇ ਕੇ ਮਿਸਾਲ ਕਾਇਮ ਕਰਨ ਵਾਲੀ ਚਾਚੇ-ਭਤੀਜੇ ਦੀ ਜੋੜੀ ਨੂੰ ਬੀਤੇਂ
ਦਿਨੀ ਜਿਲ੍ਹਾ ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਵੱਲੋਂ ਦੁਬਲੀ
ਵਿਖੇ ਕਰਵਾਏ ਗਏ ਸਮਾਗਮ ਦੌਰਾਨ ਸਨਮਾਨ ਪੱਤਰ ਦੇ ਕੇ ਸਨਮਾਨਿਤ ਕਰਦਿਆਂ ਹੌਸਲਾਂ ਅਫਜਾਈ
ਕੀਤੀ। ਜਗੀਰਦਾਰ ਕੁਲਦੀਪ ਸਿੰਘ ਮਾੜੀਮੇਘਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਕਿਸਾਨ
ਪਰਾਲੀ ਨੂੰ ਬਚਾਉਣ ਲਈ ਯੋਗ ਉਪਰਾਲੇ ਕਰਦਾ ਹੈ ਤਾਂ ਉਸਦਾ ਹਜਾਰਾਂ ਰੁਪਏ ਪ੍ਰਤੀ ਏਕੜ
ਖਰਚ ਆਉਦਾ ਹੈ, ਜਦੋਂ ਕਿ ਗਰੀਬ ਕਿਸਾਨ ਖਰਚਾ ਕਰਨ ਦੀ ਬਜਾਏ ਅੱਗ ਲਗਾਉਣਾ ਹੀ ਮੁਨਾਸਿਬ
ਸਮਝਦਾ ਹੈ। ਮਾੜੀਮੇਘਾ ਨੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ
ਕਿ ਜੇਕਰ ਸਰਕਾਰ ਪਰਾਲੀ ਜਾਂ ਨਾੜ ਨੂੰ ਅੱਗ ਨਾ ਲਗਾਉਣ ਤੋਂ ਕਿਸਾਨਾਂ ਨੂੰ ਰੋਕਣਾ
ਚਾਹੰੁਦੀ ਹੈ ਤਾਂ ਕਿਸਾਨਾਂ ਨੂੰ 150 ਰੁਪਏ ਪ੍ਰਤੀ ਕੁਇੰਟਲ ਜਾਂ 5000 ਪ੍ਰਤੀ ਏਕੜ
ਮੁਆਵਜਾ ਦਿੱਤਾ ਜਾਵੇ ਤਾਂ ਜੋ ਕਿਸਾਨ ਸੋਨੇ ਵਰਗੀ ਪਰਾਲੀ ਨੂੰ ਬਚਾ ਕੇ ਪ੍ਰਦੂਸ਼ਿਤ ਹੋ
ਰਹੇ ਵਾਤਾਵਰਨ ਨੂੰ ਸਾਫ-ਸੁਥਰਾ ਰੱਖਿਆ ਜਾ ਸਕਦਾ ਹੈ।