Breaking News

ਪੰਜਾਬ ਦੇ ਮਾੜੇ ਹਾਲਾਤਾਂ ਦੀ ਮੂੰਹ ਬੋਲਦੀ ਤਸਵੀਰ ਬੀਬੀ ਸ਼ੇਰਗਿੱਲ ਨਾਲ ਵਾਪਰੀ ਜ਼ਲਾਲਤ ਭਰੀ ਘਟਨਾ

ਸ਼ੋ੍ਮਣੀ ਅਕਾਲੀ ਦਲ (ਬਾਦਲ) ਦੇ ਇਸਤਰੀ ਵਿੰਗ ਦੀ ਸੂਬਾ ਆਗੂ ਬੀਬੀ ਜਸਵਿੰਦਰ ਕੌਰ ਸ਼ੇਰਗਿੱਲ ਉੱਪਰ ਹੋਏ ਹਮਲੇ ਦੌਰਾਨ ਹਮਲਾਵਰਾਂ ਵੱਲੋਂ ਬੀਬੀ ਸ਼ੇਰਗਿੱਲ ਦੀ ਗੁੱਤ ਕੱਟਣ ਅਤੇ ਨਿਰਵਸਤਰ ਕਰਨ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਵੱਖ ਵੱਖ ਜਥੇਬੰਦੀਆਂ ਨੇ ਇਸ ਘਟਨਾ ਦੀ ਪੁਰਜ਼ੋਰ ਨਿਖੇਧੀ ਕਰਦੇ ਹੋਏ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ|ਇਹ ਘਟਨਾ ਸੂਬੇ ਅµਦਰ ਅਤੀ ਮਾੜੇ ਹਾਲਾਤਾਂ ਦਾ ਸਿਰੇ ਦਾ ਸਬੂਤ ਹੈ|ਹੁਕਮਰਾਨ ਪਾਰਟੀ ਦਾ ਸਾਰਾ ਧਿਆਨ ਸਥਾਨਕ ਚੋਣਾਂ ਜਿੱਤਣ ਵੱਲ ਹੀ ਲੱਗਿਆ ਹੋਇਆ ਹੈ|ਪµਜਾਬ ਦੀ ਮੌਜੂਦਾ ਸਥਿਤੀ ਬਿਲਕੁਲ ਅਜਿਹੀ ਹੈ ਕਿ ” ਰੋਮ ਸੜ ਰਿਹੈ,ਨੀਰੂ ਬµਸਰੀ ਵਜਾ ਰਿਹਾ ਹੈ”|ਇਸਤਰੀ ਅਕਾਲੀ ਦਲ ਦੀ ਪ੍ਧਾਨ ਬੀਬੀ ਜੰਗੀਰ ਕੌਰ ਅਤੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਪਰਮਜੀਤ ਕੌਰ ਲਾਡਰਾਂ ਵੱਲੋਂ ਇਸ ਮਾਮਲੇ ਦਾ ਸਖ਼ਤ ਨੋਟਿਸ ਲੈਣ ’ਤੇ ਮਹਿਲਾ ਕਮਿਸ਼ਨ ਦੀ ਮੈਂਬਰ ਵੀਰਪਾਲ ਕੌਰ ਤਰਮਾਲਾ ਨੇ ਸਿਵਲ ਹਸਪਤਾਲ ਬਰਨਾਲਾ ਪਹੁµਚ ਕੇ ਬੀਬੀ ਸ਼ੇਰਗਿੱਲ ਨਾਲ ਹਮਦਰਦੀ ਦਾ ਪ੍ਗਟਾਵਾ ਕੀਤਾ ਹੈ ਅਤੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਲਈ ਹਰ ਸµਭਵ ਕਦਮ ਚੁੱਕਣ ਦਾ ਭਰੋਸਾ ਦਿੱਤਾ ਹੈ|ਦੇਸ਼ ਵਿਦੇਸ਼ ਦੀਆਂ ਸਮਾਜਿਕ ਜਥੇਬੰਦੀਆਂ ਵੱਲੋਂ ਇਸ ਕਰਤੂਤ ਦੀ ਸਖ਼ਤ ਨਿੰਦਾ ਨੂੰ ਦੇਖਦੇ ਹੋਏ ਸਥਾਨਕ ਪੁਲਿਸ ਨੇ ਦੋਸ਼ੀਆਂ ਖਿਲਾਫ ਸਖ਼ਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ|ਜਿੱਥੇ ਪਹਿਲਾਂ ਪੁਲਿਸ ਨੇ 323,354ਬੀ,355,506,148 ਤੇ 149 ਤਹਿਤ ਪਰਚਾ ਦਰਜ ਕੀਤਾ ਸੀ,ਉੱਥੇ ਹੁਣ ਉਕਤ ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ 307,295ਏ ਅਤੇ ਐਸ.ਸੀ. ਐਕਟ ਅਧੀਨ ਕੇਸ ਦਰਜ ਕੀਤਾ ਗਿਆ ਹੈ|ਫਿਰ ਵੀ ਇਹ ਘਟਨਾ ਵਾਪਰਨ ਤੋਂ ਬਾਅਦ ਪੜਤਾਲੀਆ ਪੁਲਿਸ ਅਫਸਰਾਂ ਵੱਲੋਂ ਯੋਗ ਕਾਰਵਾਈ ਨਾ ਕੀਤੇ ਜਾਣ ਕਰਕੇ ਬਰਨਾਲਾ ਪੁਲਿਸ ਵੀ ਸਵਾਲਾਂ ਦੇ ਘੇਰੇ ਵਿੱਚ ਹੈ| ਖੁਦ ਪੀੜਤ ਔਰਤ ਨੇ ਇਸ ਪੱਤਰਕਾਰ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਉਸਨੇ ਆਪਣੇ ਬਿਆਨਾਂ ਵਿੱਚ ਦੋਸ਼ੀਆਂ ਵੱਲੋਂ ਵੀਡੀਓ ਬਣਾਏ ਜਾਣ ਦਾ ਜ਼ਿਕਰ ਕੀਤਾ ਸੀ| ਸਵਾਲ ਇਹ ਪੈਦਾ ਹੁµਦਾ ਹੈ ਕਿ ਜੇਕਰ ਪੁਲਿਸ ਵੀਡੀਓ ਰਿਕਵਰ ਕਰਦੀ ਤਾਂ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਨਾ ਹੁµਦੀ ਅਤੇ ਪਹਿਲਾਂ ਹੀ ਅੱਤ ਦਰਜੇ ਦੀ ਜ਼ਲਾਲਤ ਦਾ ਸ਼ਿਕਾਰ ਪੀੜਤ ਔਰਤ ਹੋਰ ਜ਼ਲਾਲਤ ਤੋਂ ਬਚ ਜਾਂਦੀ|ਇੱਕ ਸਥਾਨਕ ਸੀਨੀਅਰ ਪੁਲਿਸ ਅਫਸਰ ਨੇ ਇਸ ਮਾਮਲੇ ’ਚ ਪਹਿਲਾਂ ਕੀਤੀ ਢਿੱਲੀ ਕਾਰਵਾਈ ਨੂੰ ਪੁਲਿਸ ਦੀ ਨਲਾਇਕੀ ਮµਨਿਆ ਹੈ| ਬੀਬੀ ਸ਼ੇਰਗਿੱਲ ਨੂੰ ਜਿੱਥੇ ਹਮਲੇ ਦੌਰਾਨ ਲੱਗੀਆਂ ਸੱਟਾਂ ਦੀ ਚੀਸ ਉੱਠਦੀ ਹੈ ਉੱਥੇ ਦੋਸ਼ੀਆਂ ਵੱਲੋਂ ਘਟਨਾ ਦੀ ਵੀਡੀਓ ਵਾਇਰਲ ਕਰਨ ਦੀ ਤੜਫ ਵੀ ਉਸਦਾ ਕਲੇਜਾ ਸਾੜ ਰਹੀ ਹੈ| ਜ਼ਿਕਰਯੋਗ ਹੈ ਕਿ ਬੀਬੀ ਸ਼ੇਰਗਿੱਲ ਉੱਪਰ ਹੋਏ ਹਮਲੇ ‘ਚ ਉਸਦੀ ਲੱਤ ਅਤੇ ਬਾਂਹ ਟੁੱਟ ਗਈ ਸੀ,ਉਸਦੇ ਸਰੀਰ ਦਾ ਕੋਈ ਅµਗ ਅਜਿਹਾ ਨਹੀਂ ਹੈ ਜਿੱਥੇ ਸੱਟ ਦਾ ਨਿਸ਼ਾਨ ਨਾ ਹੋਵੇ ਪ੍µਤੂ ਹੈਰਾਨੀ ਦੀ ਗੱਲ ਹੈ ਕਿ ਬਿਆਨ ਲਿਖਣ ਵਾਲੇ ਪੁਲਿਸ ਅਫਸਰ ਨੂੰ ਉਸਦੀ ਹਾਲਤ ਕਿਉਂ ਨਹੀਂ ਦਿਸੀ|ਸ਼ਾਇਦ ਅੱਖਾਂ ਮੀਚ ਕੇ ਲਿਖੇ ਬਿਆਨਾਂ ਕਰਕੇ ਹੀ ਪੁਲਿਸ ਨੇ ਪਹਿਲਾਂ ਮਾਮੂਲੀ ਧਾਰਾਵਾਂ ਹੇਠ ਪਰਚਾ ਦਰਜ ਕੀਤਾ| ਜਿਸ ਕਾਰਨ ਦੋਸ਼ੀਆਂ ਵਿੱਚੋਂ ਦੋ ਜਣਿਆਂ ਨੂੰ ਜ਼ਮਾਨਤ ਵੀ ਮਿਲ ਗਈ ਜਿਸ ਕਾਰਨ ਦੋਸ਼ੀਆਂ ਦੇ ਹੌਸਲੇ ਹੋਰ ਬੁਲੰਦ ਹੋ ਗਏ ਅਤੇ ਦੋਸ਼ੀਆਂ ਨੇ ਬੀਬੀ ਸ਼ੇਰਗਿੱਲ ਨਾਲ ਕੀਤੀ ਕੁੱਟਮਾਰ ਅਤੇ ਬੇਪਤੀ ਦੀ ਵੀਡੀਓ ਵਾਇਰਲ ਕਰ ਦਿੱਤੀ ਜਿਸ ਤੋਂ ਬਾਅਦ ਅਕਾਲੀ ਦਲ ਅੰਦਰ ਭੁਚਾਲ ਆ ਗਿਆ ਅਤੇ ਜਿਹੜੇ ਸਥਾਨਕ ਆਗੂ ਢੀਠਤਾਈ ਦੀ ਬੁੱਕਲ ਮਾਰੀ ਬੈਠੇ ਸਨ ਉਹ ਹੁਣ ਬੀਬੀ ਸ਼ੇਰਗਿੱਲ ਦੀ ਮਿਜ਼ਾਜ਼ਪੁਰਸ਼ੀ ਲਈ ਜਾ ਰਹੇ ਹਨ|ਇੱਥੇ ਇਸ ਗੱਲ ਦਾ ਜ਼ਿਕਰ ਵੀ ਜ਼ਰੂਰੀ ਬਣਦਾ ਹੈ ਕਿ 30 ਦਸµਬਰ ਨੂੰ ਵਾਪਰੀ ਇਸ ਘਟਨਾ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਹੋਣ ਤੱਕ ਕਿਸੇ ਵੀ ਸਥਾਨਕ ਆਗੂ ਨੇ ਬੀਬੀ ਸ਼ੇਰਗਿੱਲ ਦੀ ਸਾਰ ਨਹੀਂ ਲਈ| ਲੋਕਾਂ ਵਿੱਚ ਇਸ ਗੱਲ ਦੀ ਚਰਚਾ ਵੀ ਹੈ ਕਿ ਨਗਰ ਕੌਂਸਲ ਚੋਣਾਂ ਵਿੱਚ ਆਪਣੇ ਉਮੀਦਵਾਰਾਂ ਨਾਲ ਵਧੀਕੀਆਂ ਕਾਰਨ ਕੌਮੀ ਸ਼ਾਹਰਾਹ ਬµਦ ਕਰਨ ਵਾਲੇ ਆਗੂਆਂ ਨੂੰ ਆਪਣੀ ਹੀ ਪਾਰਟੀ ਦੀ ਸਰਗਰਮ ਕੌਮੀ ਆਗੂ ਦੀ ਕੀਤੀ ਕੁੱਟਮਾਰ ਅਤੇ ਨੀਚ ਹਰਕਤਾਂ ਸµਬµਧੀ ਅੱਖਾਂ ਬµਦ ਕਿਉਂ ਰੱਖੀਆਂ|ਇਹ ਵੀ ਦੁੱਖ ਅਤੇ ਹੈਰਾਨੀ ਦੀ ਗੱਲ ਹੈ ਕਿ ਬੀਬੀ ਸ਼ੇਰਗਿੱਲ ਦੀ ਬੇਪਤੀ ਇੱਕ ਧਾਰਮਿਕ ਸਥਾਨ ( ਮµਦਰ ) ਦੇ ਅੰਦਰ ਕੀਤੀ ਗਈ ਜਿੱਥੇ ਕਿ ਉਹ ਮੱਥਾ ਟੇਕਣ ਗਈ ਸੀ ਇਸਦੇ ਬਾਵਜੂਦ ਵੀ ਕਿਸੇ ਧਾਰਮਿਕ ਆਗੂ ਨੇ ਇਸ ਘਟਨਾ ਦਾ ਨੋਟਿਸ ਨਹੀਂ ਲਿਆ|ਸਵਾਲ ਇਹ ਵੀ ਉੱਠਦਾ ਹੈ ਕਿ ਜੇਕਰ ਔਰਤ ਧਾਰਮਿਕ ਸਥਾਨਾਂ ਤੇ ਵੀ ਸੁਰੱਖਿਅਤ ਨਹੀਂ ਤਾਂ ਔਰਤ ਜਾਵੇ ਕਿੱਥੇ ?ਬੀਬੀ ਸ਼ੇਰਗਿੱਲ ਨਾਲ ਵਾਪਰੀ ਇਸ ਘਟਨਾ ਦਾ ਨੋਟਿਸ ਲੈਂਦੇ ਹੋਏ ਖ਼ੌਫਨਾਕ ਗੈਂਗਸਟਰ ਸ਼ੇਰਾ ਖੁੱਬਣ ਗਰੁੱਪ ਨੇ ਇਸ ਘਟਨਾ ਨੂੰ ਔਰਤ ਜਾਤੀ ਦੇ ਅਪਮਾਨ ਦੀ ਨੀਚ ਹਰਕਤ ਮੰਨਦੇ ਹੋਏ ਫੇਸਬੁੱਕ ਤੇ ਪੋਸਟ ਪਾ ਕੇ ਦੋਸ਼ੀਆਂ ਨੂੰ ਆਪਣੇ ਤੌਰ ਤਰੀਕਿਆਂ ਨਾਲ ”ਸਜ਼ਾ” ਦੇਣ ਦੀ ਧਮਕੀ ਦਿੱਤੀ ਹੈ| ਗੈਂਗਸਟਰ ਦੀ ਪੋਸਟ ਸµਬµਧੀ ਜਦੋਂ ਐਸਐਸਪੀ ਬਰਨਾਲਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਇਸ ਪੋਸਟ ਦੀ ਅਸਲੀਅਤ ਬਾਰੇ ਪੜਤਾਲ ਕਰਨ ਦੀ ਗੱਲ ਕਹੀ,ਦੂਜੇ ਪਾਸੇ ਖੁਦ ਬੀਬੀ ਸ਼ੇਰਗਿੱਲ ਨੇ ਭਾਵੇਂ ਆਪਣੇ ਨਾਲ ਹਮਦਰਦੀ ਜਿਤਾਉਣ ਲਈ ਗੈਂਗਸਟਰਾਂ ਦਾ ਧµਨਵਾਦ ਕੀਤਾ ਹੈ ਪ੍µਤੂ ਨਾਲ ਹੀ ਉਸਨੇ ਕਿਹਾ ਕਿ ਉਹ ਕਨµੂਨ ਵਿੱਚ ਵਿਸ਼ਵਾਸ ਰੱਖਦੀ ਹੈ|ਬਹਰਹਾਲ ! ਇਹ ਘਟਨਾ ਮਹਿਜ਼ ਇੱਕ ਔਰਤ ਨਾਲ ਮਾਰਕੁੱਟ ਕਰਨ ਅਤੇ ਉਸਦਾ ਸ਼ਰੇਆਮ ਅਪਮਾਨ ਕਰਨ ਤੱਕ ਹੀ ਸੀਮਤ ਨਹੀਂ ਹੈ,ਸਗੋਂ ਇਸਨੂੰ ਇਸ ਪੱਖ ਤੋਂ ਵੀ ਦੇਖਣਾ ਚਾਹੀਦਾ ਹੈ ਕਿ ਕੀ ਰੋਜ਼ਾਨਾ ਘਰ ਤੋਂ ਬਾਹਰ ਨੌਕਰੀ,ਪੜਾਈ ਜਾਂ ਕµਮਕਾਰ ਲਈ ਜਾਣ ਵਾਲੀਆਂ ਸਾਡੀਆਂ ਮਾਵਾਂ,ਧੀਆਂ,ਭੈਣਾਂ ਸੁਰੱਖਿਅਤ ਹਨ ?

Leave a Reply

Your email address will not be published. Required fields are marked *

This site uses Akismet to reduce spam. Learn how your comment data is processed.