ਸ਼ਾਹਕੋਟ 14 ਦਸੰਬਰ (ਪਿ੍ਤਪਾਲ ਸਿੰਘ)-ਨਗਰ ਪੰਚਾਇਤ ਸ਼ਾਹਕੋਟ ਦੀਆਂ ਚੋਣਾਂ ਨੂੰ ਸਫਲਤਾ ਪੂਰਵਕ ਨੇਪਰੇ ਚੜ੍ਹਾਉਣ ਲਈ ਤਾਇਨਾਤ ਕੀਤੇ ਗਏ ਚੋਣ ਅਮਲੇ ਦੀ ਦੂਜੀ ਚੋਣ ਰਿਹਰਸਲ ਅੱਜ ਇੱਥੋ ਦੇ ਤਹਿਸੀਲ ਦਫਤਰ ਵਿਖੇ ਕਰਵਾਈ ਗਈ | ਚੋਣ ਅਮਲੇ ਨੂੰ ਸੰਬੋਧਨ ਕਰਦੇ ਹੋਏ ਸ਼ਾਹਕੋਟ ਦੇ ਚੋਣ ਰਿਟਰਨਿੰਗ ਅਫਸਰ/ਕਮ ਐਸ ਡੀ ਐਮ ਸ਼ਾਹਕੋਟ ਨਵਨੀਤ ਕੌਰ ਬੱਲ ਨੇ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਮੁਤਾਬਿਕ ਚੋਣ ਅਮਲੇ ਦਾ ਅਨੁਸ਼ਾਸ਼ਨ ਵਿਚ ਰਹਿਣਾ ਬਹੁਤ ਜਰੂਰੀ ਹੈ ਮੁਲਾਜ਼ਮਾਂ ਦੀ ਇਹ ਅਹਿਮ ਜੁੰਮੇਵਾਰੀ ਵਾਲੀ ਡਿਊਟੀ ਹੈ | ਉਨ੍ਹਾਂ ਕਿਹਾ ਕਿ ਚੋਣਾਂ ਨੂੰ ਨੇਪਰੇ ਚਾੜਨ ਲਈ ਅੱਜ ਪੋਲਿੰਗ ਅਫਸਰਾਂ ਨੂੰ ਟ੍ਰੇਨਿੰਗ ਦਿੱਤੀ ਗਈ 16 ਦਸੰਬਰ ਨੂੰ ਚੋਣ ਅਮਲੇ ਨੂੰ ਈ ਵੀ ਐਮ ਮਸ਼ੀਨਾਂ ਚੈਕ ਕਰਵਾਉਣ ਤੋ ਬਾਅਦ ਚੋਣ ਅਮਲੇ ਨੂੰ ਵਾਰਡਾਂ ਲਈ ਰਵਾਨਾ ਕਰ ਦਿੱਤਾ ਜਾਵੇਗਾ | ਇਸ ਮੌਕੇ ਰਵੀ ਸ਼ੰਕਰ,ਮਾਸਟਰ ਗੁਰਪਾਲ ਸਿੰਘ ਅਤੇ ਮਨਜੀਤ ਸਿੰਘ ਨੇ ਚੋਣ ਅਮਲੇ ਨੂੰ ਈ ਵੀ ਐਮ ਮਸ਼ੀਨਾਂ ਚਲਾਉਣ ਦੀ ਸਿਖਲਾਈ ਦਿੱਤੀ | ਇਸ ਮੌਕੇ ਤਹਿਸੀਲਦਾਰ ਸ਼ਾਹਕੋਟ ਮਨਦੀਪ ਸਿੰਘ ਮਾਨ,ਨਾਇਬ ਤਹਿਸੀਲਦਾਰ ਪਰਮਜੀਤ ਸਿੰਘ ਅਤੇ ਐਸ ਡੀ ਐਮ ਦਫਤਰ ਸ਼ਾਹਕੋਟ ਦੇ ਅਧਿਕਾਰੀ ਮੌਜੂਦ ਸਨ |