ਬਠਿੰਡਾ ,14 ਦਸੰਬਰ
( ਦਲਜੀਤ ਸਿੰਘ ਸਿਧਾਣਾ )
ਪੰਜਾਬ ਦੇ ਕਿਸਾਨਾਂ ਨੂੰ ਪੈਰ ਪੈਰ ਤੇ ਮੁਸਕਿਲਾਂ ਦਾ ਸਾਹਮਣਾ ਕਰਨਾ ਪੈਦਾ ਹੈ ।ਉਹ ਭਾਵੇ
ਕੁਦਰਤ ਦੀ ਮਾਰ ਹੋਵੇ ਜਾਂ ਸਰਕਾਰਾਂ ਦੀ ਅਣਦੇਖੀ ਪਰਤੂੰ ਨੁਕਸਾਨ ਹਮੇਸਾ ਕਿਸਾਨਾ ਨੂੰ ਹੀ
ਝੱਲਣਾਂ ਪੈਦਾ ਹੈ।
ਹੁਣ ਕਿਸਾਨਾਂ ਨੇ ਹਾੜੀ ਦੀ ਫਸਲ ਅਗੇਤੀ ਕਣਕ ਤੇ ਹਰੇ ਚਾਰੇ ਨੂੰ ਪਾਣੀ ਲਾਉਣ ਦੀ ਜਰੂਰਤ ਹੈ
ਤਾ ਕਦੇ ਬਿਜਲੀ ਠੱਪ ਤੇ ਕਦੇ ਨਹਿਰੀ ਪਾਣੀ ਦੀ ਕਮੀ ਦੀ ਸਮੱਸਿਆ ਸਾਹਮਣੇ ਆ ਰਹੀ ਹੈ।
ਅੱਜ ਇੱਥੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਜਿਲ੍ਹਾਂ ਪ੍ਰਧਾਨ ਸਰਮੁੱਖ ਸਿੰਘ ਸਿੱਧੂ
ਸੇਲਬਰਾਹ , ਬਲਾਕ ਫੂਲ ਦੇ ਪ੍ਰਧਾਨ ਕੁਲਦੀਪ ਸਿੰਘ ਸੇਲਬਰਾਹ ਤੇ ਬਲਾਕ ਭਗਤਾਂ ਦੇ ਪ੍ਰਧਾਨ
ਬਲਵਿੰਦਰ ਸਿੰਘ ਕਾਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੂਰੇ ਦੋ ਹਫਤਿਆ ਤੋ
ਵੱਖ ਵੱਖ ਪਿੰਡਾਂ ਨੂੰ ਜਾਦਾਂ ਢਪਾਲੀ ਰਜਵਾਹੇ ਚ ਪਾਣੀ ਨਹੀ ਆ ਰਿਹਾ ਨਹਿਰੀ ਵਿਭਾਗ ਦੀ ਇਸ
ਅਣਗਹਿਲੀ ਕਾਰਨ ਜਿੱਥੇ ਛੋਟੇ ਕਿਸਾਨਾਂ ਦਾ ਹਰਾਂ ਚਾਰਾ ਤੇ ਹੋਰ ਫਸਲ ਬਰਬਾਦ ਹੋ ਰਹੀ ਹੈ
ਉੱਥੇ ਇਸ ਰਜਵਾਹੇ ਚੋ ਵੱਖ ਵੱਖ ਪਿੰਡਾਂ ਦੀਆ ਵਾਟਰ ਟੈਕੀਆ ਲਈ ਪਾਣੀ ਵੀ ਸਪਲਾਈ ਹੁੰਦਾ ਹੈ
ਜਿਸ ਕਾਰਨ ਪੀਣ ਵਾਲੇ ਪਾਣੀ ਦੀ ਭਾਰੀ ਕਿੱਲਤ ਆ ਰਹੀ ਹੈ।
ਇਸ ਲਈ ਉੱਕਤ ਆਗੂਆਂ ਨੇ ਕਿਹਾਂ ਕੇ ਜੇਕਰ ਨਹਿਰੀ ਵਿਭਾਗ ਨੇ ਜਲਦੀ ਪਾਣੀ ਨਾ ਛੱਡਿਆਂ ਤਾ
ਕਿਸਾਨਾ ਦੀ ਇਸ ਸਮੱਸਿਆਂ ਦਾ ਹੱਲ ਕਰਵਾਉਣ ਲਈ ਕ੍ਰਾਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੀ
ਅਗਵਾਈ ਹੇਠ ਐਸ ਡੀ ਓ ਨਹਿਰੀ ਵਿਭਾਗ ਰਾਮਪੁਰਾ ਦੇ ਦਫਤਰ ਅੱਗੇ ਧਰਨਾਂ ਲਾਉਣਗੇ । ਇਸ ਲਈ
ਨਹਿਰੀ ਵਿਭਾਗ ਕਿਸਾਨਾਂ ਦੀ ਸਮੱਸਿਆ ਨੂੰ ਸਮਝਦੇ ਹੋਏ ਤੁਰੰਤ ਇਸ ਰਜਵਾਹੇ ਚ ਪਾਣੀ ਦੀ ਸਪਲਾਈ
ਬਹਾਲ ਕਰੇ ਨਹੀ ਤਾ ਕਿਸਾਨਾਂ ਨੂੰ ਸੰਘਰਸ ਕਰਨ ਲਈ ਮਜਬੂਰ ਹੋਣਾ ਪਵੇਗਾ। ਇਸ ਤੋ ਇਲਾਵਾ
ਪ੍ਰਧਾਨ ਸਰਮੁੱਖ ਸਿੰਘ ਸਿੱਧੂ ਨੇ ਕਿਹਾ ਕੇ ਕ੍ਰਾਤੀਕਾਰੀ ਯੂਨੀਅਨ ਦੀ ਮਜਬੂਤੀ ਲਈ ਹਲਕਾ
ਰਾਮਪੁਰਾ ਫੂਲ ਦੇ ਸਾਰੇ ਪਿੰਡਾਂ ਚ ਇਕਾਈਆਂ ਸੰਥਾਪਤ ਕੀਤੀਆ ਜਾਣਗੀਆ ਤੇ ਕਿਸਾਨਾਂ ਦੇ ਹਰ
ਮਸਲੇ ਨੂੰ ਹੱਲ ਕਰਵਾਉਣ ਲਈ ਯੂਨੀਅਨ ਵਚਨਵੱਧ ਰਹੇਗੀ।