ਜੰਡਿਆਲਾ ਗੁਰੁ 14 ਦਸੰਬਰ ਵਰਿੰਦਰ ਸਿੰਘ :- ਭਾਵੇ ਕਿ ਅਕਸਰ ਦੇਖਣ ਵਿਚ ਆਇਆ ਹੈ ਕਿ ਲੀਡਰ
ਚੋਣਾਂ ਤੋਂ ਪਹਿਲਾਂ ਡੋਰ ਟੁ ਡੋਰ ਜਾਕੇ ਲੋਕਾਂ ਨਾਲ ਚੁਣਾਵੀ ਵਾਅਦੇ ਕਰਕੇ ਵੋਟਾਂ ਹਾਸਿਲ
ਕਰਦੇ ਹਨ ਅਤੇ ਵੋਟਾਂ ਤੋਂ ਬਾਅਦ ਤੂੰ ਕੌਣ ਮੈਂ ਕੌਣ ਵਾਲੀ ਕਹਾਣੀ ਨੂੰ ਅੰਜਾਮ ਦਿੱਤਾ ਜਾਂਦਾ
ਹੈ ਪਰ ਜੰਡਿਆਲਾ ਗੁਰੂ ਤੋਂ ਪਹਿਲੀ ਵਾਰ ਚੁਣੇ ਗਏ ਨੋਜਵਾਨ ਹਲਕਾ ਵਿਧਾਇਕ ਸੁਖਵਿੰਦਰ ਸਿੰਘ
ਡੈਨੀ ਵਲੋਂ ਇਲਾਕੇ ਵਿਚ ਖੁਦ ਜਾਕੇ ਲੋਕਾਂ ਦੀਆਂ ਮੁਸ਼ਕਿਲਾਂ ਸੁਣਕੇ ਉਸਨੂੰ ਮੌਕੇ ਤੇ ਹੀ ਹੱਲ
ਕਰਵਾਇਆ ਜਾ ਰਿਹਾ ਹੈ ਅਤੇ ਬਾਕੀ ਕੰਮਾਂ ਲਈ ਸਰਕਾਰੀ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕੀਤੇ ਜਾ
ਰਹੇ ਹਨ ਕਿ ਜਨਤਾ ਨੂੰ ਕਿਸੇ ਕਿਸਮ ਦੀ ਵੀ ਮੁਸ਼ਕਿਲ ਨਹੀਂ ਆਉਣੀ ਚਾਹੀਦੀ । ਇਸੇ ਲੜੀ ਦੇ
ਤਹਿਤ ਜੰਡਿਆਲਾ ਗੁਰੂ ਦੇ ਉੱਘੇ ਸਭ ਤੋਂ ਪੁਰਾਣੇ ਕੱਟੜ ਕਾਂਗਰਸੀ ਆਗੂ ਸਵ ਸ਼੍ਰੀ ਚਮਨ ਲਾਲ ਦੇ
ਪਰਿਵਾਰ ਵਿਚ ਐਡਵੋਕੇਟ ਅਮਿਤ ਅਰੋੜਾ ਦੇ ਘਰ ਉਹਨਾਂ ਨੇ ਪਹੁੰਚਕੇ ਆਲੇ ਦੁਆਲੇ ਦੀਆਂ
ਮੁਸ਼ਕਿਲਾਂ ਜਾਨਣ ਸਬੰਧੀ ਉਹਨਾਂ ਨਾਲ ਵਿਚਾਰ ਵਟਾਂਦਰਾ ਕੀਤਾ ਅਤੇ ਹੋਰ ਪਹੁੰਚੇ ਹੋਏ ਪਤਵੰਤੇ
ਸੱਜਣਾਂ ਨੇ ਆਪਣੀਆਂ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ । ਇਸ ਮੌਕੇ ਹਲਕਾ ਵਿਧਾਇਕ ਸੁਖਵਿੰਦਰ
ਸਿੰਘ ਡੈਨੀ ਨੇ ਭਰੋਸਾ ਦਿੱਤਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਜਨਤਾ ਦੀਆਂ ਹਰ ਇਕ ਮੁਸ਼ਕਿਲਾਂ
ਨੂੰ ਹੱਲ ਕਰਨ ਲਈ ਤੱਤਪਰ ਹੈ ਅਤੇ ਇਸੇ ਕਰਕੇ ਜਨਤਾ ਦੀ ਕਚਹਿਰੀ ਵਿਚ ਜਾਕੇ ਖੁੱਦ ਉਹਨਾਂ
ਦੀਆਂ ਦੁੱਖ ਤਕਲੀਫ਼ਾਂ ਵਿਚ ਭਾਈਵਾਲ ਬਣ ਰਹੀ ਹੈ । ਉਹਨਾਂ ਦੱਸਿਆ ਕਿ ਬੀਤੇ ਦਿਨੀ ਮੁਹੱਲਾ
ਸ਼ੇਖੂਪੁਰਾ ਦੇ ਇਕ ਘਰ ਵਿਚ ਅੱਗ ਲੱਗਣ ਤੋਂ ਬਾਅਦ ਅਤੇ ਬੁੱਟਰ ਪਿੰਡ ਦੇ ਇਕ ਤਰਪਾਲ ਵਿਚ ਰਹਿ
ਰਹੇ ਪਰਿਵਾਰ ਨੂੰ ਵੀ ਸਰਕਾਰੀ ਕੋਟੇ ਵਿਚੋਂ ਆਰਥਿਕ ਸਹਾਇਤਾ ਕੀਤੀ ਗਈ ਹੈ ਜੋ ਕਿ ਅਤਿ ਜਰੂਰੀ
ਸੀ । ਇਸਤੋਂ ਇਲਾਵਾ ਡੈਨੀ ਵਲੋਂ ਜੰਡਿਆਲਾ ਗੁਰੂ ਦੇ ਹੋਰ ਪਰਿਵਾਰਾਂ ਅਤੇ ਬਾਜ਼ਾਰ ਵਿਚ
ਦੁਕਾਨਦਾਰਾਂ ਨਾਲ ਨਿੱਜੀ ਤੌਰ ਤੇ ਪਹੁੰਚਕੇ ਉਹਨਾਂ ਨੂੰ ਆ ਰਹੀਆਂ ਮੁਸ਼ਕਿਲਾਂ ਸਬੰਧੀ ਵਿਚਾਰ
ਵਟਾਂਦਰੇ ਕੀਤੇ । ਇਸ ਮੌਕੇ ਹੋਰਨਾਂ ਤੋਂ ਇਲਾਵਾ ਨਿਰਮਲ ਸਿੰਘ ਸਾਬਕਾ ਮੀਤ ਪ੍ਰਧਾਨ,
ਭੁਪਿੰਦਰ ਸਿੰਘ ਹੈਪੀ ਕੋਂਸਲਰ, ਮੰਗਤ ਰਾਮ ਅਰੋੜਾ, ਸੁਰਿੰਦਰ ਕੁਮਾਰ ਬਿੱਟੀ, ਰਾਣਾ ਜੰਡ,
ਬਾਊ ਖੱਤਰੀ ਗਹਿਰੀ ਮੰਡੀ, ਰਮੇਸ਼ ਕੁਮਾਰ, ਸੰਜੀਵ ਕੁਮਾਰ, ਆਦਿ ਹਾਜ਼ਿਰ ਸਨ ।